ਚੰਡੀਗੜ੍ਹ/ਬਿਊਰੋ ਨਿਊਜ਼- ਸਿਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਸਿੰਘ ਦੀ ਵੱਡੇ ਬਜਟ ਵਾਲੀ ਫਿਲਮ ਦਾ ਨਾਮ ‘ਐਮਐਸਜੀ-ਦਿ ਮਸੈਂਜਰ ਆਫ ਗੌਡ’ ਰੱਖਿਆ ਗਿਆ ਹੈ। 67 ਦਿਨਾਂ ‘ਚ ਬਣ ਕੇ ਤਿਆਰ ਹੋਈ ਇਹ ਫਿਲਮ 16 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਨੂੰ ਹਿੱਟ ਕਰਾਉਣ ਲਈ 500 ਤੋਂ 700 ਮਲਟੀਪਲੈਕਸ ਅਤੇ ਸਿਨੇਮਾਘਰਾਂ ਨੂੰ ਬੁੱਕ ਕਰਨ ਦੀ ਤਿਆਰੀ ਚਲ ਰਹੀ ਹੈ। ਡੇਰਾ ਮੁਖੀ ਨੇ ਫਿਲਮ ‘ਚ ਖੁਦ ਹੀ ਸਾਰੇ ਸਟੰਟ ਕੀਤੇ ਹਨ ਅਤੇ ਗੀਤ ਵੀ ਖੁਦ ਹੀ ਲਿਖੇ ਹਨ। ਇਕ ਗਾਣੇ ‘ਚ ਉਨ੍ਹਾਂ ਧੀ ਅਮਰਪ੍ਰੀਤ ਨਾਲ ਗਾਣਾ ਵੀ ਗਾਇਆ ਹੈ।
The post ਸਿਰਸਾ ਵਾਲੇ ਸਾਧ ਦੀ ਫਿਲਮ 16 ਜਨਵਰੀ ਨੂੰ ਹੋਵੇਗੀ ਰਿਲੀਜ਼ appeared first on Quomantry Amritsar Times.