ਨਿਊਯਾਰਕ/ਬਿਊਰੋ ਨਿਊਜ਼:
ਹਰਮਨਪਿਆਰੀ ਗਾਇਕ ਜੋੜੀ ਅਤੇ ਸਕੇ ਭਰਾਵਾਂ ਹਰਭਜਨ ਮਾਨ ਤੇ ਗੁਰਸਵੇਕ ਮਾਨ ਨੇ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬੀ ਸਭਿਅਕ ਸੰਗੀਤ ਨੂੰ ਸੁਣਨ ਵਾਲੇ ਸੈਂਕੜੇ ਦਰਸ਼ਕਾਂ ਨੇ ਨਿਊਯਾਰਕ ਵਿਚ ਸਫ਼ਲ ਰਹੇ ਸ਼ੋਅ ਰਾਹੀਂ ਆਪਣੀ ਸੰਗੀਤਕ ਭੁੱਖ ਪੂਰੀ ਕੀਤੀ। ਹਰਭਜਨ ਮਾਨ ਨੇ ਜਿੱਥੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਉਥੇ ਨਾਲ ਹੀ 1984 ਦੀ ਤਰਾਸਦੀ ਨੂੰ ਬਿਆਨ ਕਰਦਾ ਗੀਤ ਸੁਣਾ ਕੇ ਦਰਸ਼ਕਾਂ ਦੇ ਅੱਖਾਂ ‘ਚ ਹੰਝੂ ਵੀ ਲਿਆਂਦੇ।
ਨਿਊਯਾਰਕ ਦੇ ਕੋਲਡਨ ਸੈਂਟਰ, ਜਿੱਥੇ ਵੱਡੇ ਸ਼ੋਅ ਕਰਵਾਏ ਜਾਂਦੇ ਹਨ, ਵਿਚ ਦਰਸ਼ਕਾਂ ਨੂੰ ਜਦੋਂ ”ਚਿੱਠੀ ਏ ਨੀ ਚਿੱਠੀਏ ਹੰਝੂਆਂ ਨਾਲ ਲਿਖੀਏ” ਤਾਂ ਕੋਈ ਪ੍ਰਵਾਸੀ ਪੰਜਾਬੀ ਪਿਛੋਕੜ ਨਾਲ ਜੁੜਨ ਤੋਂ ਨਾ ਰਹਿ ਸਕਿਆ। ਗੁਰਸੇਵਕ ਮਾਨ ਨੇ ਹਰਭਜਨ ਮਾਨ ਦਾ ਪੂਰਾ ਸਾਥ ਦਿੰਦਿਆਂ ਨਵੇਂ ਪੁਰਾਣੇ ਗੀਤਾਂ ਰਾਹੀਂ ਲੜੀ ਲਾਈ।
ਉਘੇ ਪ੍ਰਮੋਟਰ ਬਲਵਿੰਦਰ ਬਾਜਵਾ ਨੇ ਇਸ ਸੋਦੇ ਹੋਰ ਸਪੌਸ਼ਰਾਂ ਨੂੰ ਪਲੈਕਾਂ ਦੇ ਕੇ ਸਨਮਾਨਿਤ ਕਰਵਾਇਆ। ਦੋਨਾਂ ਭਰਾਵਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ‘ਸਤ ਰੰਗੀ ਪੀਂਘ’ ਵਿਚਲਾ ਮਕਬੂਲ ਗੀਤ ‘ਨੀਵੀਂ ਧੌਣ ਕਸੀਦਾ ਕੱਢਦੀ’ ਇਕੱਠਿਆ ਆਇਆ ਜਿਸ ਨੂੰ ਲੋਕਾਂ ਨੂੰ ਸਲਾਹਿਆ ਗਿਆ।
ਇਸ ਮੌਕੇ ਹਰਭਜਨ ਮਾਨ ਨੇ ਕਿਹਾ ਕਿ ਉਹ ਉਦੋਂ ਤੱਕ ਗਾਉਂਦੇ ਰਹਿਣਗੇ ਤੇ ਫਿਲਮਾਂ ਕਰਦੇ ਰਹਿਣਗੇ ਜਦੋਂ ਤੱਕ ਉਸਦੇ ਚਾਹੁਣ ਵਾਲੇ ਉਸਨੂੰ ਹੱਲਾਸ਼ੇਰੀ ਦਿੰਦੇ ਰਹਿਣਗੇ ਤੇ ਸੁਣਦੇ ਰਹਿਣਗੇ। ਪ੍ਰਮੋਟਰ ਬਲਵਿੰਦਰ ਬਾਜਵਾ ਨੇ ਸਪੌਸਰਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
The post ਨਿਊਯਾਰਕ ਵਿਚ ਮਾਨ ਭਰਾਵਾਂ ਦੀ ਗਾਇਕੀ ਨਾਲ ਦਰਸ਼ਕਾਂ ਨੇ ਸੰਗੀਤਕ ਭੁੱਖ ਪੂਰੀ ਕੀਤੀ appeared first on Quomantry Amritsar Times.