ਇੰਟਨੈਸ਼ਨਲ ਭੰਗੜਾ ਤੇ ਗਿੱਧਾ ਮੁਕਾਬਲੇ ਦੌਰਾਨ
ਪੰਜਾਬੀ ਸਭਿਆਚਾਰ ਦੀ ਯਾਦਗਾਰੀ ਪੇਸ਼ਕਾਰੀ
ਮਨਸਟਰੀ ਆਫ ਭੰਗੜਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ
ਸ਼ਿਕਾਗੋ/ ਬਿਊਰੋ ਨਿਊਜ਼:
ਪੰਜਾਬੀ ਕਲਚਰਲ ਸੋਸਾਇਟੀ (ਪੀ ਸੀ ਐਸ) ਸ਼ਿਕਾਗੋ ਵੱਲੋਂ ਐਲਮਹਰਸਟ ‘ਚ ਵਾਟਰਫੋਰਡ ਬੈਂਕੁਇਟਸ ਵਿਖੇ ਕਰਵਾਈ ਪੀ ਸੀ ਐਸ ਸ਼ਿਕਾਗੋ ਨਾਈਟ 2014 ਦੌਰਾਨ 9ਵੇਂ ਪੰਜਾਬੀ ਲੋਕ ਨਾਚ ਭੰਗੜਾ ਤੇ ਗਿੱਧਾ ਮੁਕਾਬਲੇ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆਾ ਕਰਵਾਇਆ। ਇਸ ਮੁਕਾਬਲੇ ਵਿਚ ਭੰਗੜੇ ਦੀਆਂ 9 ਟੀਮਾਂ ਨੇ ਹਿੱਸਾ ਲਿਆ ਅਤੇ 600 ਤੋਂ ਵੱਧ ਦਰਸ਼ਕਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ । ਇਸ ਬੇਹੱਦ ਰੰਗਾਰੰਗ ਪ੍ਰੋਗਰਾਮ ਦੇ ਗਰੈਂਡ ਸਪਾਂਸਰ, ਐਂਡਵਾਂਸ ਪੇਨ ਮੈਨੇਜਮੈਂਟ ਦੇ ਡਾ. ਭੂਪਿੰਦਰ ਸਿੰਘ ਸੈਣੀ ਸਨ।
ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ‘ਚ ਨਾਰਥਵੈਸਟਰਨ ਯੂਨੀਵਰਸਿਟੀ ਐਵਨਸਟੋਨ, ਯੂਨੀਵਰਸਿਟੀ ਆਫ ਸ਼ਿਕਾਗੋ, ਡਿਊਕ ਯੂਨੀਵਰਸਿਟੀ, ਹਸਕੀ ਭੰਗੜਾ ਕਨੈਕਟੀਕਟ, ਰੋਚੈਸਟਰ ਭੰਗੜਾ, ਰਟਗਰਜ਼ ਯੂਨੀਵਰਸਿਟੀ ਭੰਗੜਾ, ਸਪਾਰਟਨਜ਼ ਭੰਗੜਾ ਅਤੇ ਪਰੰਪਰਾਗਤ ਟੀਮਾਂ ਮਨਿਸਟਰੀ ਆਫ ਭੰਗੜਾ ਅਤੇ ਰਾਖੇ ਵਿਰਸੇ ਦੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਸੰਚਾਲਨ ਕੈਨੇਡਾ ਤੋਂ ਆਈ ਗੁਗਨੀ ਗਿੱਲ ਨੇ ਕੀਤਾ, ਜਿਨ੍ਹਾਂ ਨੇ ਦਰਸ਼ਕਾਂ ਨੂੰ ਕੀਲੀ ਰਖਿਆ। ਮੁਕਾਬਲੇ ਦੀ ਜੱਜਮੈਂਟ ਲਈ ਨਿਊਯਾਰਕ, ਬੋਸਟਨ ਅਤੇ ਸ਼ਿਕਾਗੋ ਤੋਂ ਮਾਹਿਰ ਨੂੰ ਬੁਲਾਇਆ ਗਿਆ।
ਪੀ ਸੀ ਐਸ ਸ਼ਿਕਾਗੋ ਦੇ ਪ੍ਰਧਾਨ ਪਰਦੀਪ ਸਿੰਘ ਦਿਉਲ ਨੇ ਦਸਿਆ ਕਿ ਭੰਗੜੇ ਨੂੰ ਲੈ ਕੇ ਟੀਮਾਂ ਅਤੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਸੀ। ਭੰਗੜਾ ਨਰਤਕਾਂ ਵਿਚ ਪੰਜਾਬੀਆਂ ਨਾਲੋਂ ਜਿਆਦਾ ਗੈਰ ਪੰਜਾਬੀ ਸਨ। ਸਾਰੀਆਂ ਟੀਮਾਂ ਨੇ ਬਹੁਤ ਹੀ ਸ਼ਾਨਦਾਰ ਅਤੇ ਸ਼ੋਖ ਰੰਗਾਂ ਦੀਆ ਵਰਦੀਆਂ ਪਾਈਆਂ ਹੋਈਆਂ ਸਨ। ਗਰੇਅਜ ਲੇਕ ਤੋਂ ਪ੍ਰੋ. ਜੋਗਿੰਦਰ ਸਿੰਘ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਨੂੰ ਭੰਗੜਾ ਸਭ ਤੋਂ ਚੰਗਾ ਲਗਦਾ ਹੈ ਅਤੇ ਸ਼ਿਕਾਗੋ ਵਿਚ ਇਸ ਤੋਂ ਵਧੀਆ ਹੋਰ ਕੁਝ ਨਹੀਂ ਲਗਦਾ।
ਭੰਗੜਾ ਮੁਕਾਬਲੇ ‘ਚ ਪਹਿਲਾ ਸਥਾਨ ਮਨਸਟਰੀ ਆਫ ਭੰਗੜਾ ਦੀ ਟੀਮ ਨੇ ਹਾਸਲ ਕੀਤਾ, ਜਿਸ ਨੂੰ 3100 ਡਾਲਰ ਦਾ ਨਕਦ ਇਨਾਮ ਹਾਸਲ ਹੋਇਆ। ਦੂਜਾ ਇਨਾਮ ‘ਰਾਖੇ ਵਿਰਸੇ ਦੇ’ ਟੀਮ ਨੇ ਹਾਸਲ ਕੀਤਾ ਜਿਸ ਨੂੰ 2100 ਡਾਲਰ ਦਾ ਨਕਦ ਇਨਾਮ ਪ੍ਰਾਪਤ ਹੋਇਆ।
ਭੰਗੜੇ ਦੀ ਜੱਜਮੈਂਟ ਪਰਮਿੰਦਰ ਸਿੰਘ ਵਾਲੀਆ, ਸ਼ਮੀਲਾ ਖੇਤਰਪਾਲ, ਅੰਮ੍ਰਿਤਾ ਰੰਧਾਵਾ, ਕਿਨੱਲ ਸ਼ਾਹ ਅਤੇ ਅੰਕੁਸ਼ ਵਰਮਾਨੀ ਨੇ ਕੀਤੀ। ਰਾਜਿੰਦਰ ਸਿੰਘ ਮਾਗੋ ਨੇ ਜਜਮੈਂਟ ਪ੍ਰਕਿਰਿਆ ਦਾ ਸੰਚਾਲਨ ਕੀਤਾ। ਪੀ ਸੀ ਐਸ ਸ਼ਿਕਾਗੋ ਦੀ ਮੀਤ ਪ੍ਰਧਾਨ ਰੋਨੀ ਕੁਲਾਰ ਨੇ ਦਰਸ਼ਕਾ ਦਾ ਸੁਆਗਤ ਕੀਤਾ ਅਤੇ ਸੰਚਾਲਕਾ ਗੁਗਨੀ ਗਿੱਲ ਦੀ ਜਾਣ ਪਛਾਣ ਕਰਵਾਈ।
ਮੇਲੇ ਦਾ ਪ੍ਰਬੰਧ ਪੀ ਸੀ ਐਸ ਸ਼ਿਕਾਗੋ ਦੀ ਯੂਥ ਆਰਗੇਨਾਈਜ਼ਿੰਗ ਕਮੇਟੀ ਨੇ ਕੀਤਾ ਜਿਸ ਵਿਚ ਅਮਰਦੀਪ ਕੌਰ ਦਿਉਲ, ਮਨਪ੍ਰੀਤ ਕੌਰ, ਨਵਨੀਤ ਕੌਰ, ਜੈਸਮੀਨ ਕੌਰ ਬੈਂਸ, ਜਸਕਰਨ ਸਿੰਘ ਸੈਣੀ, ਤਰਨਪ੍ਰੀਤ ਸਿੰਘ ਨਾਗਰਾ, ਰਾਬਿੰਦਰ ਸਿੰਘ ਘੋਟੜਾ, ਗਗਨਦੀਪ ਸਿੰਘ ਮੁਲਤਾਨੀ ਅਤੇ ਜਸਪਾਲ ਸੈਣੀ ਸ਼ਾਮਲ ਸਨ।
ਇਸ ਦੀ ਅਗਵਾਈ ਬਿਕਰਮ ਚੌਹਾਨ ਨੇ ਕੀਤੀ। ਨੌਜਵਾਨ ਗਰੁੱਪ ਨੂੰ ਪੀ ਸੀ ਐਸ ਨੇ ਪ੍ਰਧਾਨ ਪ੍ਰਦੀਪ ਸਿੰਘ ਦਿਉਲ ਅਤੇ ਚੇਅਰਮੈਨ ਡਾ. ਹਰਗੁਰਮੁੱਖ ਪਾਲ ਸਿੰਘ ਨੇ ਸਨਮਾਨਿਤ ਕੀਤਾ।
ਯੂਨਾਈਟਡ ਸਟੇਟ ਕੋਸਟਗਾਰਡ ਅਕੈਡਮੀ ਦੇ ਅਡਮੀਸ਼ਨ ਅਧਿਕਾਰੀ ਜਿਮ ਕੰਗ ਨੇ ਸਹਿਲੀ ਗਾਰਦ (ਕੋਸਟ ਗਾਰਡ) ਵਿਚ ਸਿੱਖਿਆ ਅਤੇ ਵਿੱਤੀ ਮੌਕਿਆਂ ਬਾਰੇ ਦਸਿਆ ਅਤੇ ਉਨ੍ਹਾਂ ਨੂੰ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਸਿੱਖ ਫੌਜੀਆਂ ਦੀਆਂ ਤਸਵੀਰਾਂ ਭੇਂਟ ਕੀਤੀਆਂ ਗਈਆਂ। ਪੁਰਸਕਾਰਾਂ ਦਾ ਸੰਚਾਲਨ ਸੰਨੀ ਕੁਲਾਰ ਨੇ ਕੀਤਾ। ਈਵੈਂਟ ਸਪਾਂਸਰ ਬਲਵਿੰਦਰ ”ਨਿੱਕ” ਸਿੰਘ, ਸ਼ਾਮ ਸਿੰਘ ਭੌਰਾ ਅਤੇ ਮਨਦੀਪ ਸਿੰਘ ਭੂਰਾ ਨੂੰ ਪੀ ਸੀ ਐਸ ਦੇ ਚੇਅਰਮੈਨ ਡਾ. ਗੁਰਮੁਖਪਾਲ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਵਿਸ਼ੇਸ਼ ਮਹਿਮਾਨ ਡਾ. ਬਿਰੇਂਦਰ ਮਰਵਾਹਾ ਨੇ ਪੀ ਸੀ ਐਸ ਦੇ ਇਸ ਸਮਾਗਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮਾਗਮ ਦੇ ਸੰਚਾਲਕ ਪ੍ਰਿਤੇਸ਼ ਗਾਂਧੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਪ੍ਰਬੰਧ ਪਰਦੀਪ ਸਿੰਘ ਦਿਉਲ ਰੋਨੀ ਕੁਲਾਰ, ਸੁਰਿੰਦਰ ਸਿੰਘ ਸੰਘਾ, ਵਿਕ ਸਿੰਘ, ਮਨਜੀਤ ਸਿੰਘ ਭੱਲਾ, ਗੁਰਮੀਤ ਸਿੰਘ ਢਿੱਲੋਂ, ਬਿਕਰਮ ਸਿੰਘ ਚੌਹਾਨ, ਸੁਰਿੰਦਰ ਸਿੰਘ ਪਾਲੀਆ, ਬਲਵਿੰਦਰ ਸਿੰਘ ਗਿਰਨ, ਮਹਿੰਦਰਜੀਤ ਸਿੰਘ ਸੈਣੀ, ਭਿੰਡਰ ਸਿੰਘ ਪੰਮਾ, ਬਲਜੀਤ ਸਿੰਘ ਸਿੱਧੂ, ਠਾਕਰ ਸਿੰਘ ਬਸਾਤੀ, ਸੁਖਮੇਲ ਸਿੰਘ ਅਟਵਾਲ ਅਮਰਜੀਤ ਕੌਰ ਅਟਵਾਲ, ਜਸਬੀਰ ਸਿੰਘ ਪਾਲੀਆ, ਪਰਮਿੰਦਰ ਸਿੰਘ ਘੋਟੜਾ, ਪਾਲ ਸਿੰਘ ਲੈਲ, ਓਂਕਾਰ ਸਿੰਘ ਸੰਘਾ, ਯਾਦਵਿੰਦਰ ਸਿੰਘ ਗਰੇਵਾਲ, ਰਾਜਿੰਦਰ ਸਿੰਘ ਮਾਮੋ ਅਤੇ ਸੰਨੀ ਕੁਲਾਰ ਨੇ ਕੀਤਾ।
ਖਾਣੇ ਦਾ ਪ੍ਰਬੰਧ ਸ਼ੇਰੇ ਪੰਜਾਬ ਰੇਸਤਰਾਂ ਦੇ ਜੋਗਿੰਦਰ ਸਿੰਘ ਅਤੇ ਕੇ ਕੇ ਪੰਮਾ ਵੱਲੋ ਕੀਤਾ ਗਿਆ।
ਸਪਾਂਸਰਾਂ ਵਿਚ ਡਾ. ਭੂਪਿੰਦਰ ਸਿੰਘ ਸੈਣੀ, ਡਾ. ਨਰਿੰਦਰ ਸਿੰਘ ਗਰੇਵਾਲ, ਡਾ. ਬਰਿੰਦਰ ਸਿੰਘ ਮਰਵਾਹਾ, ਹਰਿੰਦਰ ਸਿੰਘ, (ਐਮ ਆਈ ਟੀ ਐਸ), ਰੋਨੀ ਕੁਲਾਰ, ਬਲਵਿੰਦਰ ਸਿੰਘ ਗਿਰਨ, ਭੌਗ ਟਰਾਂਸਪੋਰਟ ਇੰਡੀਅਨਾ ਪੋਲਿਸ, ਲਖਵੀਰ ਸਿੰਘ ਸਹੋਤਾ, ਵਿਕ ਸਿੰਘ (ਰੀ/ਮੈਕਸ) ਠਾਕੁਰ ਸਿੰਘ ਬਸਾਤੀ, ਸੁਖਮੇਲ ਸਿੰਘ ਅਟਵਾਲ, ਮਨਪਾਲ ਸਿੰਘ ਗਰੇਵਾਲ ਨਿਕ ਸਿੰਘ, ਡਾ. ਬਲਵਿੰਦਰ ਸਿੰਘ ਹੀਸਰਾ, ਪ੍ਰੋ. ਜੋਗਿੰਦਰ ਸਿੰਘ ਰਾਮਦੇਵ, ਗੁਲਜ਼ਾਰ ਸਿੰਘ ਮੁਲਤਾਨੀ, ਜਸਵੀਰ ਸਿੰਘ ਦਿਉਲ ਲਖਵਿੰਦਰ ਸਿੰਘ ਸੰਧੂ ਸਤਨਾਮ ਸਿੰਘ ਔਲਖ, ਮਨਜੀਤ ਸਿੰਘ ਭੱਲਾ, ਦੇਵਿੰਦਰ ਸਿੰਘ, ਜਸਵੀਰ ਸਿੰਘ ਸੁਗਾ, ਮੰਡ ਭੂਰਾ, ਹਰਮਿੰਦਰ ਸਿੰਘ ਖੇੜਾ, ਸੁਰਿੰਦਰ ਸਿੰਘ ਮੁਲਤਾਨੀ, ਹੈਪੀ ਮੁਲਤਾਨੀ, ਪਿਡਵੈਸਟ ਫਿਜ਼ੀਕਲ ਥਰੈਪੀ, ਤੇਜਿੰਦਰ ਸਿੰਘ ਪਿਹੋਵਾ, ਚਾਵਲਾ ਐੱਡ ਐਸਿਸੀਏਟਮ ਇੰਕ ਵਾਟਰਫੋਰਡ ਬੈਂਕੁਇਟ ਸ਼ਾਮਲ ਸਨ।
The post ਪੀ ਸੀ ਐਸ ਸ਼ਿਕਾਗੋ ਨਾਈਟ 2014 appeared first on Quomantry Amritsar Times.