ਚੰਡੀਗੜ੍ਹ/ਬਿਊਰੋ ਨਿਊਜ਼:
ਸੰਨ 1921 ਵਿਚ ਹੋਏ ਸਾਕਾ ਨਨਕਾਣਾ ਸਾਹਿਬ ਤੇ ਬਹੁਤ ਜਲਦ ਇਕ ਕੌਮਾਂਤਰੀ ਪੱਧਰ ਦੀ ਫਿਲਮ ਬਣਨ ਜਾ ਰਹੀ ਹੈ, ਜਿਸ ਦਾ ਨਿਰਮਾਣ ਸੁਖਬੀਰ ਸੰਧਰ ਫਿਲਮਸ ਕਰੇਗੀ। ਇਸ ਕੰਪਨੀ ਨੇ ਇਸ ਤੋਂ ਪਹਿਲਾਂ ‘ਜੱਟ ਬੋਆਇਜ਼- ਪੁੱਤ ਜੱਟਾਂ ਦੇ’ ਵਰਗੀ ਹਿਟ ਫਿਲਮ ਦਰਸ਼ਕਾਂ ਨੂੰ ਦਿੱਤੀ ਸੀ। ਨਨਕਾਣਾ ਸਾਹਿਬ ਦਾ ਇਹ ਸਾਕਾ 20 ਫ਼ਰਵਰੀ 1921 ਨੂੰ ਹੋਇਆ ਜਦ ਇਕ 150 ਸਿੰਘਾਂ ਦਾ ਜੱਥਾ ਸ਼ਾਂਤਮਈ ਢੰਗ ਨਾਲ ਨਨਕਾਣਾ ਸਾਹਿਬ ਦੇ ਓਸ ਵੇਲੇ ਦੇ ਮਹੰਤ ਕੋਲੋਂ ਗੁਰਦਵਾਰਾ ਛੁੜਾਉਣ ਲਈ ਗਿਆ। ਮਹੰਤ ਨੇ ਜਬਰਨ ਇਸ ਗੁਰਦਵਾਰੇ ਤੇ ਕਬਜਾ ਕੀਤਾ ਹੋਇਆ ਸੀ ਤੇ ਓਥੇ ਗਏ ਹੋਏ ਲੋਕਾਂ ਨੂੰ ਓਹਨੇ ਬਹੁਤ ਬੇਦਰਦੀ ਨਾਲ ਮਰਵਾ ਦਿੱਤਾ।
ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਹਨ ਤੇ ਉਨ੍ਹਾਂ ਨੇ ਕਾਫੀ ਮੇਹਨਤ ਨਾਲ ਦੋ ਸਾਲ ਦੀ ਰਿਸਰਚ ਤੋਂ ਬਾਅਦ ਇਹ ਫਿਲਮ ਲਿਖੀ ਹੈ। ਇਸ ਫਿਲਮ ਦੀ ਸ਼ੂਟਿੰਗ ਤੇ ਬਾਕੀ ਕਿਰਦਾਰ ਕਰਨ ਵਾਲੇ ਕਲਾਕਾਰਾਂ ਬਾਰੇ ਜਲਦੀ ਹੀ ਮੀਡੀਏ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
The post ਸਾਕਾ ਨਨਕਾਣਾ ਸਾਹਿਬ ਸਬੰਧੀ ਬਣੇਗੀ ਕੌਮਾਂਤਰੀ ਪੱਧਰ ਦੀ ਫ਼ੀਚਰ ਫਿਲਮ appeared first on Quomantry Amritsar Times.