ਪੰਜਾਬ ਜੋ ਕਦੇ ਪੰਜ ਦਰਿਅਵਾਂ ਦੀ ਧਰਤੀ ਅਖਵਾਉਂਦੀ ਸੀ ਅੱਜ ਇੱਥੇ ਨਸ਼ਿਆਂ ਦੇ ਦਰਿਆਂ ਵਗ ਰਹੇ ਹਨ। ਰਾਜਸੀ ਸ਼ਰਨ ਪ੍ਰਾਪਤ-ਲੋਕ ਨਸ਼ਿਆਂ ਦੇ ਕਾਰੋਬਾਰ ‘ਚ ਪੈ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਰਾਹ ਤੁਰੇ ਹੋਏ ਹਨ। ”ਹਸ਼ਰ” ਅਤੇ ”ਏਕਮ” ਵਰਗੀਆ ਫ਼ਿਲਮਾਂ ਤੋਂ ਬਾਅਦ ਪੰਜਾਬੀਆਂ ਦਾ ਚਹੇਤਾ ਐਕਸ਼ਨ ਹੀਰੋ ਬੱਬੂ ਮਾਨ ਦੋ ਸਾਲ ਦੀ ਬਰੇਕ ਤੋਂ ਬਾਅਦ ਨਸ਼ੇ ਦੇ ਸੌਦਾਗਰਾਂ ਨੂੰ ਆਪਣੀ ਬਾਜ਼ ਅੱਖ ਨਾਲ ਵੇਖਦਾ ਹੋਇਆ ਇੱਕ ਜਾਂਬਾਜ਼ ਪੁਲੀਸ ਅਫ਼ਸਰ ਦੇ ਕਿਰਦਾਰ ‘ਚ ਐਕਸ਼ਨ ਫ਼ਿਲਮ ‘ਬਾਜ਼’ ਨਾਲ ਪੰਜਾਬੀ ਸਿਨੇਮੇ ‘ਤੇ ਇੱਕ ਵਾਰ ਫਿਰ ਦਸਤਕ ਦੇਣ ਆ ਰਿਹਾ ਹੈ ਪੰਜਾਬ ਪੁਲੀਸ ਦੀਆਂ ਜ਼ੁੰਮੇਵਾਰੀਆਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਬਹੁਤ ਹੀ ਭਾਵਪੂਰਵਕ ਦਰਸਾਉਂਦੀ ਇਹ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਹੈ ਜੋ ਕਿ ਪੰਜਾਬ ਪੁਲਿਸ ਅਤੇ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਦੇ ਆਲੇ-ਦੁਆਲੇ ਘੁੰਮਦੀ ਹੈ।
ਰੌਇਲ ਇੰਟਰਟੇਨਮੈਂਟ ਕੰਪਨੀ ਤੇ ਕੇ.ਜੀ.ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਬੌਬੀ ਗਰਚਾ,ਖੁਸ਼ਵੰਤ ਗਰੇਵਾਲ ਤੇ ਸੁਖਜੀਤ ਸਿੰਘ ਬਾਹੀਆ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ। ਫ਼ਿਲਮ ਦਾ ਸਕਰੀਨ ਪਲੇਅ ਧੀਰਜ ਰਤਨ ਤੇ ਰਾਕੇਸ਼ ਵਰਮਾ ਨੇ ਲਿਖਿਆ ਹੈ। ਡਾਇਲਾਗ ਬੱਬੁ ਮਾਨ, ਸੁਰਮੀਤ ਮਾਵੀ ਤੇ ਰਾਜੇਸ਼ ਵਰਮਾ ਨੇ ਲਿਖੇ ਹਨ।
ਫ਼ਿਲਮ ਦੇ ਨਾਇਕ ਬੱਬੂ ਮਾਨ ਨੇ ਦੱਸਿਆ ਕਿ ਇਸ ਫ਼ਿਲਮ ‘ਚ ਉਸ ਨੇ ਇੱਕ ਆਈ ਪੀ ਐੱਸ ਅਫ਼ਸਰ ਦੀ ਭੂਮਿਕਾ ਨਿਭਾਈ ਹੈ ਜੋ ਸਮਾਜ ‘ਚ ਗੁੰਡਾਰਾਜ, ਡਰੱਗ ਮਾਫ਼ੀਆ ਦੇ ਪਰਦੇ ਉਧੇੜਦਾ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਬਾਹਰ ਕੱਢਣ ਲਈ ਆਪਣਾ ਤਨਦੇਹੀ ਨਾਲ ਫ਼ਰਜ਼ ਨਿਭਾਉਦਾ ਹੈ। ਇਹ ਸਾਰੀ ਹੀ ਫ਼ਿਲਮ ਪੁਲੀਸ ਅਤੇ ਸਮਾਜ ਨਾਲ ਜੁੜੇ ਪਹਿਲੂਆਂ ‘ਤੇ ਅਧਾਰਤ ਹੈ।
ਇਸ ਫ਼ਿਲਮ ‘ਚ ਬੱਬੂ ਮਾਨ, ਪੂਜਾ ਵਰਮਾ, ਯੋਗਰਾਜ ਸਿੰਘ, ਮੁਕਲ ਦੇਵ, ਸਰਦਾਰ ਸੋਹੀ, ਮਾਸਟਰ ਤਰਲੋਚਨ ਸਿੰਘ,ਜਗਰੂਪ ਸਿੰਘ, ਰਾਣਾ ਰਣਬੀਰ ਤੇ ਰਵਿੰਦਰ ਮੰਡ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦਾ ਗੀਤ ਸੰਗੀਤ ਖੁਦ ਬੱਬੂ ਮਾਨ ਨੇ ਤਿਆਰ ਕੀਤਾ ਹੈ। ਫ਼ਿਲ਼ਮ ਵਿਚਲਾ ਜਬਰਦਸਤ ਐਕਸ਼ਨ ਜੈ ਸਿੰਘ ਨਿੱਝਰ ਅਤੇ ਗਨੇਸ਼ ਕੁਮਾਰ ਦੇ ਨਿਰਦੇਸ਼ਾਂ ਹੇਠ ਫ਼ਿਲ਼ਮਾਇਆ ਗਿਆ ਹੈ। ਸੋਸ਼ਲ ਸਾਈÂਟਜ਼ ਤੇ ਇਸ ਫ਼ਿਲਮ ਦਾ ਸੰਗੀਤ ਅਤੇ ਪ੍ਰੋਮੌਜ਼ ਦਰਸ਼ਕਾਂ ਵਲੋਂ ਪਹਿਲਾਂ ਹੀ ਬਹੁਤ ਪਸੰਦ ਕੀਤੇ ਜਾ ਰਹੇ ਹਨ। ਆਸ ਕੀਤੀ ਜਾ ਸਕਦੀ ਹੈ ਕਿ ਬੱਬੂ ਮਾਨ ਦੀ ਇਹ ਫ਼ਿਲਮ ਵੀ ਪਹਿਲੀਆਂ ਫ਼ਿਲਮਾਂ ਵਾਂਗ ਦਰਸ਼ਕਾਂ ਦੀ ਪਸੰਦ ‘ਤੇ ਖਰੀ ਉਤੱਰੇਗੀ।
ਸੁਰਜੀਤ ਜੱਸਲ (98146 07737)
The post ਨਸ਼ੇ ਦੇ ਸੌਦਾਗਰਾਂ ‘ਤੇ ‘ਬਾਜ਼’ ਬਣ ਕੇ ਝੱਪਟੇਗਾ ਬੱਬੂ ਮਾਨ appeared first on Quomantry Amritsar Times.