ਨਵੀਂ ਦਿੱਲੀ/ਬਿਊਰੋ ਨਿਊਜ਼:
30 ਸਾਲ ਪਹਿਲਾਂ 1984 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੀ ਚਸ਼ਮਦੀਨ ਗਵਾਹ ਅਤੇ ਪੀੜਤ ਬੀਬੀ ਜਗਦੀਸ਼ ਕੌਰ ਬਾਰੇ ਪੰਜਾਬੀ ਫਿਲਮ ਇਨਸਾਫ਼ ਦੀ ਉਡੀਕ ਦਿੱਲੀ 1984 ਮੈਸੇਕਰ 14 ਨਵੰਬਰ ਦੁਨੀਆਂ ਭਰ ‘ਚ ਰਲੀਜ਼ ਹੋ ਰਹੀ ਹੈ।
ਇਸ ਫਿਲਮ ਉਪਰ ਭਾਰਤ ਵਿਚ ਅਜੇ ਵੀ ਪਾਬੰਦੀ ਲੱਗੀ ਹੋਈ ਹੈ ਪਰ ਇਹ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਯੂਰਪੀਨ ਮੁਲਕਾਂ ਵਿਚ ਰਲੀਜ਼ ਹੋਵੇਗੀ। ਬੀਬੀ ਜਗਦੀਸ਼ ਕੌਰ ਇਸ ਫ਼ਿਲਮ ਸਬੰਧੀ ਆਮ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਆਸਟਰੇਲੀਆ ਦੇ ਦੌਰੇ ‘ਤੇ ਜਾ ਰਹੇ ਹਨ। ਇਹ ਫ਼ਿਲਮ 90ਗ਼ ਸੱਚੀਆਂ ਘਟਨਾਵਾਂ ਉਪਰ ਆਧਾਰਿਤ ਹੈ ਅਤੇ ਇਸ ‘ਚ ਇਹ ਦਰਸਾਇਟਾ ਗਿਆ ਹੈ ਕਿ 1984 ਦਾ ਸਿੱਖ ਕਤਲੇਆਮ, ਇਕ ਕਤਲੇਆਮ ਸੀ ਜੋ ਸੋਚੀ ਸਮਝੀ ਸਾਜਿਸ਼ ਨਾਂਲ ਕੀਤਾ ਗਿਆ ਸੀ, ਇਹ ਦੰਗੇ ਨਹੀਂ ਸਨ।
The post ਬੀਬੀ ਜਗਦੀਸ਼ ਕੌਰ ਦੇ ਜੀਵਨ ਬਾਰੇ ਪੰਜਾਬੀ ਫਿਲਮ ‘ਇਨਸਾਫ ਦੀ ਉਡੀਕ ਦਿੱਲੀ 1984 ਮੈਸੇਕਰ’ 14 ਨਵੰਬਰ ਰਿਲੀਜ ਹੋਵੇਗੀ appeared first on Quomantry Amritsar Times.