Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਧਰਮ ਤੇ ਇਲਮ

$
0
0

ਵਿਚਾਰ ਆਪੋ ਅਪਣੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਅਨਪੜ੍ਹ ਪ੍ਰੋਫੈਸਰਾਂ’ ਵਲੋਂ ਸਿੱਖ ਧਰਮ
ਅਤੇ ਪੰਜਾਬੀ ਭਾਸ਼ਾ ਨੂੰ ਲਾਈ ਜਾ ਰਹੀ ਭਾਰੀ ਢਾਅ ਤੁਰੰਤ ਰੋਕਣ ਦੀ ਲੋੜ


ਡਾ. ਗੁਰਤਰਨ ਸਿੰਘ  ਕੈਨੇਡਾ

( ਫੋਨ : 905-636-9515)

ਇਹ ਗੱਲ ਬੜੀ ਹੀ ਅਜੀਬ ਹੈ ਕਿ ਧਰਮ ਤੇ ਇਲਮ ਮੂਲ ਰੂਪ ਵਿਚ ਇਕ ਦੂਸਰੇ ਦੇ ਘਿਨੌਉਣੀ ਹੱਦ ਤੱਕ ਵਿਰੋਧੀ ਰਹੇ ਹਨ। ਅੱਜ ਦੀਆਂ ਯੂਨੀਵਰਸਿਟੀਆਂ, ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ੍ਹਾਂ ਵਿਚ ਵਿਸ਼ੇਸ਼ ਹੈ, ਧਰਮ ਅਤੇ ਸਮੁੱਚੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਸਮਾਜ ਦੇ ਬਹੁਪਰਤੀ ਇਖਲਾਕੀ ਸੁਧਾਰ ਦੇ ਸਬੰਧ ਵਿਚ-ਡਰਾਉਣੀ ਹੱਦ ਤੱਕ ਇਸ ਨੂੰ ਨਿਘਾਰ ਅਤੇ ਬਰਬਾਦੀ ਵੱਲ ਲੈ ਕੇ ਜਾ ਰਹੀਆਂ ਹਨ। ਇਸੇ ਵਿਸ਼ੇ ਵੱਲ ਮੈਂ ਲਿਖਤੀ ਹਵਾਲਿਆਂ ਸਹਿਤ ਪਿਛੋਂ ਜਾ ਕੇ ਪਰਤਾਂਗਾ, ਕਿ ਕਿਵੇਂ ਪੰਜਾਬੀ ਯੂਨੀਵਰਸਿਟੀ ਵਿਚ ਵਿਸ਼ੇਸ਼ ਕਰਕੇ ਅਧਿਆਪਕਾਂ ਦੀ ਥਾਂ ਬਹੁਗਿਣਤੀ ਵਿਚ ਡੇਰਾ ਸਾਧ ਪੈਦਾ ਕਰਨ ਵਾਲੇ ਰਾਖਸ਼ਸ ਬੈਠੇ ਹਨ।
ਜਿਥੋਂ ਤੱਕ ਧਰਮ ਅਤੇ ਇਲਮ ਦਾ ਸਬੰਧ ਹੈ, ਧਰਮ ਨੇ ਹਮੇਸ਼ਾ ਸੰਸਾਰਕ ਇਲਮ ਨੂੰ ਬੁਰੀ ਤਰ੍ਹਾਂ ਨਾਲ ਨਾਕਾਰਿਆ ਅਤੇ ਅਣਡਿੱਠ ਕੀਤਾ ਹੈ। ਫੇਰ ਸੁਆਲ ਪੈਦਾ ਹੁੰਦਾ ਹੈ ਕਿ ਆਖ਼ਰ ਧਰਮ ਇਸ ਸੰਸਾਰੀ ਇਲਮ ਤੋਂ ਬੇਮੁੱਖ ਹੋ ਕੇ, ਕਿਵੇਂ ਸਥਾਪਤ ਹੁੰਦਾ ਰਿਹਾ ਹੈ? ਇਸ ਦਾ ਜੁਆਬ ਇਹ ਹੈ ਕਿ ਧਰਮ ਇਲਮ (Through understanding) ਰਾਹੀਂ ਨਹੀਂ ਸਗੋਂ ਗ੍ਰਹਿਣਸ਼ੀਲਤਾ (Suscepitibility) ਰਾਹੀਂ ਹੀ ਹੋਂਦ ਵਿਚ ਆਇਆ ਹੈ। ਪਾਠਕ ਨੂੰ ਹੈਰਾਨੀ ਆਵੇਗੀ ਕਿ ਅਨਪੜ੍ਹ ਬੰਦਿਆਂ ਵਿਚ ਗ੍ਰਹਿਣਸ਼ੀਲਤਾ, ਪੜ੍ਹੇ ਲਿਖੇ ਬੰਦਿਆਂ ਨਾਲੋਂ ਕਿਤੇ ਵੱਧ ਮਾਤਰਾ ਵਿਚ ਮੌਜੂਦ ਹੁੰਦੀ ਹੈ। ਗ੍ਰਹਿਣਸ਼ੀਲਤਾ ਦਾ ਸਬੰਧ ਸੰਸਾਰਕ ਇਲਮ ਨਾਲ ਨਹੀਂ, ਸਗੋਂ ਵਿਸਮਾਦ ਨਾਲ ਹੁੰਦਾ ਹੈ। ਇਹ ਗੱਲ ਸ਼ੈਕਸਪੀਅਰ ਨੇ ਆਪਣੇ ਨਾਟਕਾਂ ਅਤੇ ਵਿਸ਼ੇਸ਼ ਕਰਕੇ ‘ਦੀ ਟੈਪਪੈਸਟ’ ਵਿਚ ਬਾਹਰੀਂ ਤੌਰ ‘ਤੇ ਗਵਾਰ ਮਨੁੱਖ, ਪ੍ਰੰਤੂ ਅੰਦਰੂਨੀ ਤੌਰ ‘ਤੇ ਅੱਜ ਦੀ ਪੜ੍ਹੀ ਲਿਖੀ ਸਭਿਅਤਾ ਨਾਲੋਂ ਕੁਦਰਤੀ ਸੰਗੀਤ ਅਤੇ ਕੁਦਰਤੀ ਸੰਗੀਤ ਨਾਲ ਜੁੜੀਆਂ ਸੰਗੀਤਕ ਰਮਜ਼ਾਂ ਨੂੰ ਸਮਝਣ ਵਿਚ ਕਿਤੇ ਜ਼ਿਆਦਾ ਯੋਗਤਾ ਰੱਖਦਾ ਹੈ। ਪ੍ਰੋæ ਪੂਰਨ ਸਿੰਘ ਨੇ ਆਪਣੀ ਅੰਗਰੇਜ਼ੀ ਵਿਚ ਰਚੀ ਪੁਸਤਕ ‘ਸਪਿਰਟ ਆਫ਼ ਦੀ ਸਿੱਖ’ ਦੇ ਭਾਗ 11, ਕਾਂਡ 1 ਵਿਚ Ḕਆਸਾ ਦੀ ਵਾਰ’ ਉਪਰ ਲਿਖੀ ਭੂਮਿਕਾ ਅਤੇ ਉਸ ਦੇ ਅੰਗਰੇਜ਼ੀ ਵਿਚ ਕੀਤੇ ਤਰਜ਼ਮੇ ਰਾਹੀਂ ਇਹ ਗੱਲ ਵਿਸ਼ੇਸ਼ ਤੌਰ ‘ਤੇ ਸਮਝਾਈ ਹੈ ਕਿ ਕਿਵੇਂ ‘ਆਸਾ ਦੀ ਵਾਰ’ ਨੂੰ ਅੱਜ ਦੇ ਪੜ੍ਹੇ ਲਿਖੇ ਵਰਗ ਨਾਲੋਂ ਅਨਪੜ੍ਹ ਬੰਦਾ ਸਮਝਣ ਦੇ ਜ਼ਿਆਦਾ ਸਮਰਥ ਹੈ।
ਸੋ ਅੱਜ ਦੇ ਸੰਦਰਭ ਵਿਚ ਪੁਰਾਣਾ ਮਨੁੱਖ ਧਰਮ ਨੂੰ ਸਮਝਣ ਅਤੇ ਧਾਰਨ ਕਰਨ ਸਬੰਧੀ ਅੱਜ ਦੇ ਬਹੁਗਿਣਤੀ ਵਿਚ ਪੜ੍ਹੇ ਲਿਖੇ ਲੋਕਾਂ ਨਾਲੋਂ ਕਿਤੇ ਵੱਧ ਯੋਗਤਾ ਰੱਖਦਾ ਸੀ। ਉਨ੍ਹਾਂ ਦਾ ਹਵਾਲਾ ਏਥੇ ਇਸ ਲਈ ਦੇਣਾ ਅਵੱਸ਼ਕ ਹੈ ਤਾਂ ਕਿ ਆਪਣੇ ਵਿਸ਼ੇ ਦੀ ਪੁਸ਼ਟੀ ਕਰਵਾਉਣ ਦੇ ਨਾਲ ਅੱਜ ਦੇ ਨਾਸਤਕ ਪ੍ਰਵਿਰਤੀ ਵਾਲੇ ਪੜ੍ਹੇ ਲਿਖੇ ਵਰਗ ਦੀ ਪਹਿਚਾਣ ਵੀ ਕਰਵਾਈ ਜਾ ਸਕੇ, ਕਿ ਕਿਵੇਂ ਅੱਜ ਕਲ੍ਹ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿਚ ਇਲਮ ਦੀ ਥਾਂ ਜ਼ਹਿਰ ਵਰਤਾਇਆ ਜਾ ਰਿਹਾ ਹੈ, ਜਿਸ ਦੇ ਨਤੀਜੇ ਅੱਜ ਦਾ ਨਿਘਰਿਆ ਸਮਾਜ ਹੈ, ਜੋ ਅਨੇਕਾਂ ਪੱਖਾਂ ਤੋਂ ਘਿਨਾਉਣੀ ਬਰਬਾਦੀ ਵੱਲ ਜਾ ਰਿਹਾ ਹੈ।
ਅੱਜ ਦਾ ਮਨੁੱਖ ਪੁਰਾਣੇ ਮਨੁੱਖ ਦੇ ਸੰਦਰਭ ਵਿਚ ਵਿਸਮਾਦ ਦੇ ਪੱਖ ਤੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ, ਵਿਸਮਾਦ ਜੋ ਕਿ ਪੁਰਾਣੇ ਮਨੁੱਖ ਵਿਚ ਅੱਜ ਦੇ ਦੌਰ ਨਾਲੋਂ ਕਿਤੇ ਜ਼ਿਆਦਾ ਸੀ । ਸਮੇਂ ਦੇ ਬੀਤਣ ਨਾਲ ਵਿਸਮਾਦ ਘਟਦਾ ਆ ਰਿਹਾ ਹੈ, ਇਸ ਲਈ ਧਰਮ ਅਤੇ ਵਿਸ਼ਵ ਦੇ ਪਵਿੱਤਰ ਸਾਹਿਤ ਨੂੰ ਸਮਝਣ ਵਾਲਾ ਜਜ਼ਬਾ ਮਨੁੱਖ ਵਿਚ ਘਟਦਾ ਆ ਰਿਹਾ ਹੈ।’ ਸੋ ਕੁਦਰਤੀ ਹੈ ਕਿ ਪੁਰਾਣਾ ਮਨੁੱਖ ਗੁਰਬਾਣੀ ਨੂੰ ਸਮਝਣ ਪ੍ਰਤੀ ਅਜ ਦੇ ਮਨੁੱਖ ਨਾਲੋਂ ਕਿਤੇ ਬੋਧ ਅਤੇ ਸਮਰੱਥ ਸੀ।
ਗੁਰੂ ਨਾਨਕ ਦੇਵ ਜੀ ਜਦੋਂ ਮਰਦਾਨੇ ਦੀ ਰਬਾਬ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਸਨ ਤਾਂ ਲੋਕ ਇਕਦਮ ਅਤਿ ਭਾਵੁਕ ਹੋ ਕੇ ਉਨ੍ਹਾਂ ਵੱਲ ਧਾ ਕੇ ਜਾਂਦੇ ਸਨ ਅਤੇ ਦੁੱਧ ਘਿਓ ਅਤੇ ਹੋਰ ਦਾਤਾਂ ਰਾਹੀਂ ਗੁਰੂ ਨੂੰ ਸਮਰਪਣ ਹੁੰਦੇ ਸਨ। ਕਿਸੇ ਗੁਰੂ ਨੇ ਕਦੀ ਕਥਾ ਨਹੀਂ ਕੀਤੀ। ਗੁਰਬਾਣੀ ਰਾਗਾਂ ਵਿਚ ਹੈ। ਪ੍ਰੰਤੂ ਅਸੀਂ ਕਥਾ ਵੇਲੇ ਗੁਰਬਾਣੀ ਨਾਲੋਂ ਰਾਗ ਵੱਖ ਕਰ ਲੈਂਦੇ ਹਾਂ। ਸੋ ਕੁਦਰਤੀ ਹੈ ਕਿ ਰਾਗ ਤੋਂ ਵੱਖ ਕੀਤੀ ਬਾਣੀ ਇੰਝ ਹੀ ਹੈ, ਜਿਵੇਂ ਪੰਛੀ ਦੇ ਖੰਭ ਪੁਟ ਕੇ ਉਸ ਦੀ ਧੜ ਦੀ ਗੱਲ ਕਰਨ ਤੱਕ ਹੀ ਅਸੀਂ ਸੀਮਤ ਹੋ ਜਾਈਏ। ਅਸੀਂ ਏਥੇ ਹੀ ਇਲਮ ਤੇ ਗ੍ਰਹਿਣਸ਼ੀਲਤਾ ਦਾ ਫਰਕ ਮਿਟਾ ਕੇ ਸੰਸਾਰਕ ਇਲਮ ਦੀ ਝੋਲੀ ਵਿਚ ਆ ਡਿੱਗੇ ਹਾਂ, ਜੋ ਕਿ ਨਿਰੋਲ ਗੁਰਬਾਣੀ ਦੀ ਧੜ ਦੀ ਗੱਲ ਕਰ ਰਿਹਾ ਹੈ। ਇਹ ਗੱਲਾਂ, ਕਥਾ, ਕੀਰਤਨ ਅਤੇ ਯੂਨੀਵਰਸਿਟੀਆਂ ਦੇ ਪ੍ਰਚਾਰ ਅਤੇ ਸਿੱਖਿਆ ਵਿਚ ਪ੍ਰਧਾਨ ਹੋਣ ਕਰਕੇ, ਧਰਮ ਦਾ ਅਧਿਆਤਮਕ ਰਹੱਸ ਪਾਠਕ ਵਿਚੋਂ ਬਿਲਕੁਲ ਗਾਇਬ ਹੈ। ਕਾਨੜੇ ਰਾਗ ਵਿਚ ਅਠਾਰਾਂ ਰਾਗਾਂ ਦੀ ਸ਼ਮੂਲੀਅਤ ਹੈ, ਐਸੇ ਇਕ ਰਾਗ ਦੀਆਂ ਅਨੇਕਾਂ ਰਾਗਣੀਆਂ ਹਨ। ਵਿਸ਼ੇਸ਼ ਰਾਗ ਤਾਮਲਾਂ ਦਾ ਪਹਾੜੀ ਰਾਗ ਹੈ। Ḕਗੋਡ ਰਾਗ ਭੀਲਾਂ ਦਾ ਭਾਵ ਆਦਿਵਾਸੀ ਲੋਕਾਂ ਦਾ ਰਾਗ ਹੈ। ਸੋ ਅਸੀਂ ਰਾਗਾਂ ਦੀ ਅਹਿਮੀਅਤ ਨੂੰ ਬਿਲਕੁਲ ਤਿਆਗ ਦਿੱਤਾ ਹੈ, ਜੋ ਗ੍ਰਹਿਣਸ਼ੀਲਤਾ ਨਾਲ ਸਬੰਧਤ ਹਨ, ਤੇ ਪਤਨ ਸਾਡੇ ਸਾਹਮਣੇ ਹੈ।
ਜਿਥੋਂ ਤੱਕ ਇਲਮ ਰਾਹੀਂ ਧਰਮ ਦੇ ਵਿਸ਼ੇ ਨੂੰ ਪ੍ਰਚਾਰਨ ਅਤੇ ਪੜ੍ਹਾਉਣ ਦਾ ਸਬੰਧ ਹੈ। ਇਲਮ ਦੇ ਖੇਤਰ ਵਿਚ ਕੁਝ ਚੋਣਵੇਂ ਪ੍ਰਤਿਭਾਸ਼ੀਲ ਵਿਅਕਤੀ ਹਰ ਕੌਮ ਵਿਚ ਹਰ ਸਮੇਂ ਆਉਂਦੇ ਹਨ। ਪ੍ਰੰਤੂ ਅਸੀਂ ਉਨ੍ਹਾਂ ਤੋਂ ਸਿੱਖਿਆ ਲੈਣ ਦੀ ਥਾਂ ਨੀਮ ਸਾਹਿਤਕਾਰਾਂ ਨੂੰ ਉਨ੍ਹਾਂ ਦੀ ਥਾਂ ਪ੍ਰਧਾਨਤਾ ਦੇਣੀ ਸ਼ੁਰੂ ਕਰ ਦਿੰਦੇ ਹਾਂ। ਅੱਜ ਦੇ ਇਲਮ ਦਾ ਇਹ ਰੁਝਾਨ ਉਲਾਰੂ ਹੱਦ ਤੱਕ ਪ੍ਰਧਾਨ ਹੈ। ਪ੍ਰੋ. ਪੂਰਨ ਸਿੰਘ ਅਤੇ ਹਰਿੰਦਰ ਸਿੰਘ ਮਹਿਬੂਬ ਸਿੱਖ ਕੌਮ ਦੇ ਚੋਣਵੇਂ ਸਾਹਿਤਕਾਰਾਂ ਵਿਚੋਂ ਹਨ। ਪ੍ਰੰਤੂ ਇਨ੍ਹਾਂ ਨੂੰ ਪੜ੍ਹਨ ਦੀ, ਸਗੋਂ ਇਨ੍ਹਾਂ ਨੂੰ ਅਣਡਿੱਠ ਕਰਕੇ ਨਾਕਾਰਨ ਵੱਲ ਯੂਨੀਵਰਸਿਟੀਆਂ ਦਾ ਸਭ ਤੋਂ ਵੱਧ ਰੁਝਾਨ ਹੈ। ਪਿਛੇ ਜਿਹੇ ਪ੍ਰੋ. ਹਰਪਾਲ ਸਿੰਘ ਪੰਨੂੰ ਅਤੇ ਕਈ ਹੋਰ ਵਿਦਵਾਨਾਂ ਦੇ ਗਿਆਨ ਅਤੇ ਰੁਝਾਨ ਤੋਂ ਇਹ ਸਾਫ਼ ਜ਼ਾਹਰ ਹੋ ਗਿਆ ਸੀ ਕਿ ਅੱਜ ਦਾ ਵਿਦਵਾਨ ਅਸਲ ਅਰਥਾਂ ਵਿਚ ਅਗਿਆਨੀਂ ਅਤੇ ਨਾਸਤਕ ਹੈ। ਇਲਮ ਦੇ ਖੇਤਰ ਵਿਚ ਕਰਮਵਾਰ ਪਦਾਰਥਵਾਦ, ਤਰਕ, ਮਨੋਵਿਗਿਆਨ, ਦਰਸ਼ਨ, ਅਸਿਆਹਮਦਵਾਦ, ਸਿੱਧਾ ਅਤੇ ਅਸਿੱਧਾ ਇਲਹਾਮ ਆਪਣੀ ਆਪਣੀ ਥਾਂ ‘ਤੇ ਸਥਾਪਤ ਹਨ। ਇਹ ਸਾਰੇ ਹੀ ਵਿਦਿਅਕ ਸੰਕਲਪ ਆਪਣੀ ਆਪਣੀ ਥਾਂ ਅਹਿਮ ਹਨ, ਜੇਕਰ ਇਨ੍ਹਾਂ ਦਾ ਸਬੰਧ ਅਧਿਆਤਮਕ ਵਿਧੀ ਨਾਲ ਹੋਵੇ। ਪ੍ਰੰਤੂ ਅੱਜ ਦਾ ਹਰ ਅਧਿਆਪਕ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਅੱਗੇ ਨਹੀਂ ਹੈ, ਭਾਵੇਂ ਉਹ ਦਾਅਵੇ ਉਚੇ ਤੋਂ ਉਚੇ ਹੋਣ ਦਾ ਕਿਉਂ ਨਾ ਕਰੇ। ਸਿੱਖ ਧਰਮ ਸਬੰਧੀ ਅਧਿਅਨ ਵਾਲੇ ਸਭ ਪ੍ਰੋਫੈਸਰ ਧਰਮ ਦਾ ਅਧਿਐਨ ਸਾਧਾਰਨ ਮਨੋਵਿਗਿਆਨਕ ਪੱਧਰ ਤੇ ਕਰਵਾ ਰਹੇ ਹਨ। ਸੋ ਨਾਸਤਕਤਾ ਅੱਜ ਦੇ ਪ੍ਰੋਫੈਸਰ ਅਤੇ ਪਾਠਕ ਵਿਚ ਪ੍ਰਧਾਨ ਹੋਣੀ, ਅਤਿ ਕੁਦਰਤੀ ਹੈ। ਪੰਜਾਬੀ ਵਿਸ਼ੇ ਨਾਲ ਸਬੰਧਤ ਅਧਿਆਪਕ ਹੱਦ ਦਰਜੇ ਦੇ ਅਗਿਆਨੀ ਅਤੇ ਦੂਰਦਰਸ਼ੀ ਸੋਚ ਵਾਲੇ ਵਿਦਿਆਰਥੀਆਂ ਲਈ ਵਹਿਸ਼ੀ ਹੱਦ ਤੱਕ ਘਾਤਕ ਹਨ। ਮਿਸਾਲ ਲਈ ਸੀਨੀਅਰ ਪ੍ਰੋਫੈਸਰਾਂ ਦੇ ਥੀਸਿਸ, ਪੁਸਤਕਾਂ ਅਤੇ ਪਾਠਕਾਂ ਨੂੰ ਕਰਵਾਏ ਕੰਮਾਂ ਉਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਇਕ ਸੈਮੀਨਾਰ ਕਰਵਾ ਕੇ ਦੇਖ ਲਵੇ ਕਿ ਇਨ੍ਹਾਂ ਦਾ ਇਲਮ ਦੇ ਨਾਂ ਤੇ ਕਿਥੋਂ ਤੱਕ ਦੀਵਾਲਾ ਨਿਕਲਿਆ ਹੋਇਆ ਹੈ। ਸਾਰੀ ਲਫਾਫੇਬਾਜ਼ੀ ਅਤੇ ਪ੍ਰਪੰਚ ਸਾਹਮਣੇ ਆ ਜਾਵੇਗਾ ਅਤੇ ਇਨ੍ਹਾਂ ‘ਡੇਰਾ ਸਾਧਾਂ’ ਦੇ ਘਾਤਕ ਨਤੀਜੇ ਸਾਹਮਣੇ ਆ ਜਾਣਗੇ।
ਇਸ ਉਪਰੋਕਤ ਦੇ ਨਾਲ ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਕਿਥੋਂ ਤੱਕ ਮਾਰੂ ਅਤੇ ਵਹਿਸ਼ੀ ਹੈ, ਅਤੇ ਕਿਵੇਂ ਇਹ ਹੋਣਹਾਰ ਵਿਦਿਆਰਥੀਆਂ ਲਈ ਘਾਤਕ ਹੈ, ਇਸ ਦਾ ਪ੍ਰਮਾਣ ਵਿਦਿਆਰਥੀਆਂ ਨੂੰ ਮਿਲ ਕੇ ਲਗਾਇਆ ਜਾ ਸਕਦਾ ਹੈ, ਕਿਵੇਂ ਪੰਜਾਬੀ ਵਿਭਾਗ ਦੇ ਅਧਿਆਪਕ ਇਨ੍ਹਾਂ ਵਿਦਿਆਰਥੀਆਂ ਦੇ ਕੰਮਾਂ ਵਿਚ ਹਦ ਦਰਜੇ ਤੱਕ ਘਾਤਕ ਸਾਬਤ ਹੋ ਚੁੱਕੇ ਹਨ, ਕਿਉਂਕਿ ਇਹ ਉਪਰੋਕਤ ਸਭ ਵਿਦਿਆਰਥੀ ਇਨ੍ਹਾਂ ਪੰਜਾਬੀ ਅਧਿਆਪਕਾਂ ਦੀ ਨਾਸਤਕ ਪ੍ਰਵਿਰਤੀ ਲਈ ਇਕ ਵੰਗਾਰ ਹਨ। ਇਸ ਸਬੰਧ ਵਿਚ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਦੀ ਖੋਜਰਾਥਣ ਸੁਰਜੀਤ ਕੌਰ ਦੇ ‘ਪੰਜਾਬ ਟਾਈਮਜ਼’ ਯੂ.ਕੇ. ਵਿਚ ਛਪੇ ਲੇਖ ਤੋਂ ਵੀ ਇਨ੍ਹਾਂ ਇਲਮ ਦੇ ਪੱਖ ਤੋਂ ਕੰਗਾਲ ਅਧਿਆਪਕਾਂ ਦਾ ਜਾਇਜ਼ਾ ਲਗ ਜਾਂਦਾ ਹੈ।
ਮੌਜੂਦਾ ਸਰਕਾਰ, ਪੰਜਾਬ ਦੇ ਰਾਜਪਾਲ , ਸਿਖਿਆ ਸਕੱਤਰ ਅਤੇ ਸਮੂਹ ਪੰਥਕ ਜਥੇਬੰਦੀਆਂ ਇਨ੍ਹਾਂ ਉਪਰੋਕਤ ਵਿਦਿਆਰਥੀਆਂ ਨੂੰ ਮਿਲ ਕੇ ਇਹ ਨਤੀਜੇ ਤੇ ਸਹੀ ਰੂਪ ਵਿਚ ਪਹੁੰਚ ਸਕਦੇ ਹਨ। ਬਠਿੰਡਾ ਰੀਜ਼ਨਲ ਸੈਂਟਰ ਵਿਚ ਇਕ ਪੰਜਾਬੀ ਦੀ ਹੋਣਹਾਰ ਅਧਿਆਪਕਾ, ਜੋ ਇਸ ਵੇਲੇ ਵਿਦਿਆਰਥੀਆਂ ਵਿਚ ਸਭ ਤੋਂ ਵੱਧ ਹਰਮਨਪਿਆਰੀ ਹੈ ਅਤੇ ਜਿਸ ਦੀਆਂ ਵਿਦਿਅਕ ਯੋਗਤਾਵਾਂ ਵੀ ਸਭ ਤੋਂ ਵੱਧ ਹਨ, ਉਸ ਦੀ ਤਰੱਕੀ ਵੀæਸੀæਜਸਪਾਲ ਸਿੰਘ ਨੇ ਇਸ ਲਈ ਰੋਕੀ ਹੋਈ ਹੈ, ਕਿਉਂਕਿ ਉਹ ਇਨ੍ਹਾਂ ਅਧਿਆਪਕਾਂ ਦੇ ਇਲਮ ਦੀ ਗ਼ਰੀਬੀ ਨੂੰ ਜ਼ਾਹਰ ਕਰਨ ਵਾਲੀ ਹੈ। ਵੀ.ਸੀ. ਡਾ. ਜਸਪਾਲ ਸਿੰਘ ਏਥੋਂ ਤੱਕ ਸਾਊ ਬੰਦੇ ਹਨ ਕਿ ਇਹ ‘ਡਾਕਾ ਮਾਰਨ ਵਾਲੇ ਡਾਕੂ ਦੇ ਘਰ ਡਾਕਾ ਮਾਰਨ ਤੋਂ ਪਹਿਲਾਂ ਹੀ ਸਮਾਨ’ ਭੇਜ ਦਿੰਦੇ ਹਨ। ਇਸ ਲਈ ਯੂਨੀਵਰਸਿਟੀ ਵਿਚ ਉਪਰੋਂ ਪੂਰੀ ਸ਼ਾਂਤੀ ਹੈ, ਹੇਠੋਂ ਝੱਗਾ ਚੌੜ ਹੈ। ਇਸ ਦੀ ਜਾਂਚ ਰਾਜਪਾਲ ਪੰਜਾਬ, ਪੰਜਾਬ ਸਰਕਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਠਿੰਡਾ ਦੀ ਅਧਿਆਪਕਾ ਡਾ. ਬਲਵਿੰਦਰ ਕੌਰ ਨੂੰ ਮਿਲ ਕੇ ਕਰੇ, ਤਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਅਤੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੀ ਸਹੀ ਰੂਪਰੇਖਾ ਤੁਹਾਡੇ ਸਾਹਮਣੇ ਆ ਸਕੇ। ਅਧਿਆਪਕਾਂ ਦੀਆਂ ਦਲੀਲਾਂ ਨੂੰ ਅਣਡਿੱਠ ਕਰਕੇ ਇਸ ਦੀ ਗਹਿਰਾਈ ਵਿਚ ਪੜਤਾਲ ਕਰਨ ਦੀ ਅਤਿ ਗੰਭੀਰ ਲੋੜ ਹੈ ਤਾਂ ਕਿ ਪੰਜਾਬ ਨੂੰ ਵਿਦਿਅਕ ਪੱਖ ਤੋਂ ਹੋਰ ਪਤਨ ਤੇ ਨਿਘਾਰ ਤੋਂ ਬਚਾਇਆ ਜਾ ਸਕੇ।


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>