Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਲਈ ਸਤਿੰਦਰ ਸੱਤੀ ਦੇ ਨਾਂ ਨੂੰ ਹਰੀ ਝੰਡੀ

$
0
0

Satinder-Satti
ਸਾਹਿਤਕ ਸੰਸਥਾਵਾਂ ਵਿਚ ਸਿਆਸੀ ਦਖ਼ਲ ਬੰਦ ਹੋਵੇ : ਦਲੀਪ ਕੌਰ ਟਿਵਾਣਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਿਖ਼ਰਲੇ ਤਿੰਨ ਅਹੁਦਿਆਂ ਵਿੱਚੋਂ ਇਕ ਲਈ ਟੀਵੀ ਐਂਕਰ, ਅਦਾਕਾਰਾ ਅਤੇ ਗਾਇਕਾ ਸਤਿੰਦਰ ਸੱਤੀ ਦੇ ਨਾਂ ਨੂੰ ਦਿੱਤੀ ਗਈ ਹਰੀ ਝੰਡੀ ਤੋਂ ਪੰਜਾਬ ਦੇ ਸਾਹਿਤਕ ਅਤੇ ਕਲਾ ਜਗਤ ਤੋਂ ਸਖ਼ਤ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਵੱਲੋਂ ਇਸ ਫ਼ੈਸਲੇ ਨੂੰ ਸੰਸਥਾ ਦੀ ਵਿਰਾਸਤ ਦੇ ਮੇਚ ਦਾ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਡਾ. ਐਮ. ਐਸ ਰੰਧਾਵਾ, ਡਾ. ਸਰਦਾਰ ਅੰਜੁਮ, ਗੁਲਜ਼ਾਰ ਸੰਧੂ ਵਰਗੀਆਂ ਸ਼ਖ਼ਸੀਅਤਾਂ ਇਸ ਸੰਸਥਾ ਦੀਆਂ ਮੁਖੀ ਰਹੀਆਂ ਹਨ।
ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ, ਉਪ ਚੇਅਰਪਰਸਨ ਅਤੇ ਸਕੱਤਰ ਜਨਰਲ ਦੇ ਅਹੁਦੇ ਦੀ ਮਿਆਦ ਇਸ ਮਹੀਨੇ ਦੇ ਅੱਧ ਵਿੱਚ ਸਮਾਪਤ ਹੋ ਗਈ। ਸਰਕਾਰ ਨੇ ਅਗਲੇ ਤਿੰਨ ਸਾਲਾਂ ਵਾਸਤੇ ਇਨ੍ਹਾਂ ਅਹੁਦਿਆਂ ਲਈ ਤਿੰਨ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਵੇਂ ਪ੍ਰੀਸ਼ਦ ਦੀ ਜਨਰਲ ਬਾਡੀ ਵੱਲੋਂ ਰਸਮੀ ਤੌਰ ‘ਤੇ ਇਨ੍ਹਾਂ ਤਿੰਨ ਅਹੁਦਿਆਂ ਲਈ ਨਾਂ ਫਾਈਨਲ ਕੀਤੇ ਜਾਂਦੇ ਹਨ ਪਰ ਸਰਕਾਰ ਵੱਲੋਂ ਪ੍ਰਵਾਨ ਕੀਤੇ ਜਾਂਦੇ ਨਾਵਾਂ ਨੂੰ ਇਸ ਵੱਲੋਂ ਮਹਿਜ਼ ਸਹਿਮਤੀ ਹੀ ਦਿੱਤੀ ਜਾਂਦੀ ਹੈ। ਜਦੋਂ 5 ਸਤੰਬਰ ਨੂੰ ਨਵੇਂ ਅਹੁਦੇਦਾਰਾਂ ਦੇ ਐਲਾਨ ਲਈ ਪ੍ਰੀਸ਼ਦ ਦੀ ਜਨਰਲ ਬਾਡੀ ਦੀ ਬੈਠਕ ਹੋਵੇਗੀ ਤਾਂ ਸੱਤੀ ਇਨ੍ਹਾਂ ਤਿੰਨ ਅਹੁਦਿਆਂ ਵਿਚੋਂ ਇਕ ਜ਼ਰੂਰ ਹਾਸਲ ਕਰੇਗੀ। ਸੂਤਰਾਂ ਮੁਤਾਬਕ ਸੱਤੀ ਕਲਾ ਪ੍ਰੀਸ਼ਦ ਦੇ ਮੁਖੀ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ।
ਉੱਘੀ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਨੇ ਕਿਹਾ, ‘ਇਸ ਤਰ੍ਹਾਂ ਦੀਆਂ ਸੰਸਥਾਵਾਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸਰਕਾਰ ਨੂੰ ਆਪਣੀ ਮਰਜ਼ੀ ਨਾਲ ਪ੍ਰਵਾਨਗੀ ਦੇਣ ਬਜਾਏ ਮਾਹਰਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ। ਉਸ ਕਮੇਟੀ ਵੱਲੋਂ ਹੀ ਅਜਿਹੀਆਂ ਪੋਸਟਾਂ ਲਈ ਨਾਂ ਸਿਫ਼ਾਰਸ਼ ਕੀਤੇ ਜਾਣੇ ਚਾਹੀਦੇ ਹਨ।’
ਪੰਜਾਬ ਸਰਕਾਰ ਦੇ ਇਸ ਫ਼ੈਸਲੇ ਬਾਰੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ, ‘ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਤੀ ਆਪਣੇ ਖੇਤਰ ਐਂਕਰਿੰਗ ਤੇ ਗਾਇਕੀ ਵਿੱਚ ਮੰਝੀ ਹੋਈ ਹੈ ਪਰ ਕਲਾ ਪ੍ਰੀਸ਼ਦ ਦੇ ਅਹੁਦਿਆਂ ਉਤੇ ਬਿਰਾਜਮਾਨ ਹੋਣ ਵਾਲਿਆਂ ਦੀ ਸਾਹਿਤ, ਸਾਹਿਤਕ ਆਲੋਚਨਾ ਅਤੇ ਕਲਾ ਦੇ ਹੋਰ ਖੇਤਰਾਂ ਵਿੱਚ ਪਛਾਣ ਹੋਣੀ ਚਾਹੀਦੀ ਹੈ। ਮੈਂ ਇਹੀ ਕਹਾਂਗਾ ਕਿ ਇਹ ਫ਼ੈਸਲਾ ਮੰਦਭਾਗਾ ਹੈ।’ ਪੰਜਾਬੀ ਕਵਿਤਰੀ ਮਨਜੀਤ ਇੰਦਰਾ, ਜਿਸ ਨੇ ਇਸ ਮੁੱਦੇ ਉਤੇ ਆਨਲਾਈਨ ਬਹਿਸ ਛੇੜੀ ਹੋਈ ਹੈ, ਨੇ ਕਿਹਾ, ‘ਪੰਜਾਬ ਕਲਾ ਪ੍ਰੀਸ਼ਦ ਇਕ ਪਵਿੱਤਰ ਸੰਸਥਾ ਹੈ। ਇਹ ਸਰਦਾਰ ਅੰਜੁਮ, ਐਮ. ਐਸ. ਰੰਧਾਵਾ ਅਤੇ ਹੋਰ ਸ਼ਖ਼ਸੀਅਤਾਂ ਦੀ ਵਿਰਾਸਤ ਅੱਗੇ ਤੋਰ ਰਹੀ ਹੈ। ਸੱਤੀ ਨੂੰ ਇਸ ਦਾ ਚੇਅਰਪਰਸਨ ਨਹੀਂ ਚੁਣਿਆ ਜਾਣਾ ਚਾਹੀਦਾ। ਬਲਕਿ ਉਸ ਦਾ ਨਾਂ ਇਸ ਸੰਸਥਾ ਦੇ ਕਿਸੇ ਵੀ ਅਹੁਦੇ ਲਈ ਵਿਚਾਰਿਆ ਜਾਣਾ ਵਿਰਾਸਤ ਨਾਲ ਧੱਕਾ ਹੋਵੇਗਾ।’
ਦੱਸਣਯੋਗ ਹੈ ਕਿ ਸੱਤੀ ਤੋਂ ਇਲਾਵਾ ਸਰਕਾਰ ਨੇ ਜਲੰਧਰ ਦੇ ਲੇਖਕ ਡਾ. ਲਖਵਿੰਦਰ ਜੌਹਲ ਦੇ ਨਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਸਭਿਆਚਾਰ ਵਿਭਾਗ ਨੇ ਮੁੱਖ ਮੰਤਰੀ ਦਫ਼ਤਰ ਨੂੰ ਫਾਈਲ ਮੁੜ ਭੇਜ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਸਾਨੂੰ ਤਿੰਨ ਅਹੁਦਿਆਂ ਲਈ ਤਿੰਨ ਨਾਵਾਂ ਦੇ ਪੈਨਲ ਦੀ ਲੋੜ ਹੈ। ਇਸ ਲਈ ਪੈਨਲ ਵਿੱਚ ਤੀਜਾ ਨਾਂ ਸ਼ਾਮਲ ਕੀਤੇ ਜਾਣ ਲਈ ਅਸੀਂ ਫਾਈਲ ਮੁੱਖ ਮੰਤਰੀ ਦਫ਼ਤਰ ਨੂੰ ਮੁੜ ਭੇਜ ਦਿੱਤੀ ਹੈ।
ਮੇਰੀ ਸਖ਼ਤ ਮਿਹਨਤ ਦੇਵੇਗੀ ਜਵਾਬ : ਸੱਤੀ
ਸੱਤੀ ਨੇ ਕਿਹਾ ਕਿ ਅਜਿਹੇ ਅਹੁਦਿਆਂ ਲਈ ‘ਮੁੱਖਧਾਰਾ’ ਕਲਾਕਾਰ ਦਾ ਨਾਂ ਵਿਚਾਰਿਆ ਜਾਣਾ ਅਸਾਧਾਰਨ ਫ਼ੈਸਲਾ ਸੀ ਪਰ ਉਹ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ, ‘ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪਣ ਦਾ ਫ਼ੈਸਲਾ ਕੀਤਾ ਹੈ, ਉਨ੍ਹਾਂ ਨੇ ਮੇਰੇ ਪੰਜਾਬੀ ਸਭਿਆਚਾਰ ਵਿੱਚ ਯੋਗਦਾਨ ਉਤੇ ਜ਼ੋਰ ਦਿੱਤਾ ਹੋਵੇਗਾ। ਮੈਨੂੰ ਪਤਾ ਹੈ ਕਿ ਇਸ ਅਹੁਦੇ ਲਈ ਮੁੱਖਧਾਰਾ ਕਲਾਕਾਰ ਦੀ ਚੋਣ ਅਸਾਧਾਰਨ ਫੈਸਲਾ ਹੈ। ਪਰ ਆਲੋਚਕਾਂ ਨੂੰ ਮੇਰੀ ਸਖ਼ਤ ਮਿਹਨਤ ਹੀ ਜਵਾਬ ਦੇਵੇਗੀ।’

The post ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਲਈ ਸਤਿੰਦਰ ਸੱਤੀ ਦੇ ਨਾਂ ਨੂੰ ਹਰੀ ਝੰਡੀ appeared first on Quomantry Amritsar Times.


Viewing all articles
Browse latest Browse all 342