ਸੈਕਰਾਮੈਂਟੋ/ਬਿਊਰੋ ਨਿਊਜ਼:
ਧਾਰਮਿਕ ਕਵੀ ਦਰਬਾਰਾਂ ਦੀ ਹਫ਼ਤਾਵਾਰੀ ਕੜੀ ਅਨੁਸਾਰ ਸਿੱਖ ਇਤਿਹਾਸ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸੱਚਖੰਡ ਈਸ਼ਰ ਦਰਬਾਰ 7616 ਰੇਂਜ ਵਿਊ ਰੋਡ ਸੈਕਰਾਮੈਂਟੋ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਪ੍ਰਮਿੰਦਰ ਸਿੰਘ ਪ੍ਰਵਾਨਾ ਵੱਲੋਂ ਮੰਚ ਸੰਭਾਲਦਿਆਂ ਕਿਹਾ ਗਿਆ ਕਿ ਸਿੱਖ ਇਤਿਹਾਸ ਦਾ ਪੰਨਾ ਪੰਨਾ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਇਹ ਅਦੁੱਤੀ ਲਾਸਾਨੀ ਸ਼ਹੀਦੀਆਂ ਸਿੱਖ ਕੌਮ ਦੇ ਹਿੱਸੇ ਆਈਆਂ ਜੋ ਇਕ ਮਿਸ਼ਾਲ ਹੈ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿਚ ਗੁਰਦਿਆਲ ਸਿੰਘ ਨੂਰਪੁਰੀ, ਦਰਸ਼ਨ ਸਿੰਘ ਜਲੰਧਰੀ, ਤਰਸੇਮ ਸਿੰਘ ਸੁੰਮਨ, ਜਸਦੀਪ ਸਿੰਘ ਫਰੀਮੋਟ, ਪ੍ਰਮਿੰਦਰ ਸਿੰਘ ਪ੍ਰਵਾਨਾ, ਫੱਗਣ ਸਿੰਘ ਧਾਮੀ, ਬੀਬੀ ਗੁਰਮੇਲ ਕੌਰ, ਬਾਬਾ ਗਿੰਦਰ ਸਿੰਘ ਤੇ ਸੁਲੱਖਣ ਸਿੰਘ ਸੰਧੂ ਕਵੀ ਸ਼ਾਮਲ ਸਨ. ਲੋਕ ਗਾਇਕ ਦਰਸ਼ਨ ਸਿੰਘ ਨੇ ਸ਼ਹੀਦਾਂ ਦੇ ਇਤਿਹਾਸ ਦੀਆਂ ਜੋਸ਼ੀਲੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ।
ਸੰਗਤਾਂ ਵੱਲੋਂ ਸਾਰਾ ਪ੍ਰੋਗਰਾਮ ਬੜੀ ਇਕਾਗਰਤਾ ਨਾਲ ਸਰਵਣ ਕੀਤਾ ਗਿਆ। ਬਾਬਾ ਕਸ਼ਮੀਰ ਸਿੰਘ ਜੀ ਨੇ ਕਿਹਾ ਕਿ ਉਹ ਕਵੀਆਂ ਦੇ ਧੰਨਵਾਦੀ ਹਨ ਅਤੇ ਉਨ੍ਹਾਂ ਨੂੰ ਹਮੇਸ਼ਾਂ ਵਾਸਤੇ ਸੱਦਾ ਹੈ ਜਦੋਂ ਚਾਹੁਣ ਧਾਰਮਿਕ ਕਵੀ ਦਰਬਾਰ ਸਜਾ ਸਕਦੇ ਹਨ। ਭਵਿੱਖ ਵਿਚ ਵੱਡੇ ਪੱਧਰ ਤੇ ਧਾਰਮਿਕ ਕਵੀ ਦਰਬਾਰ ਸਜਾਉਣ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਖੁਦ ਕਵਿਤਾ ਦਾ ਬੜਾ ਸ਼ੌਕ ਹੈ। ਇਸ ਲਈ ਆਏ ਕਵੀਆਂ ਦੀ ਕਦਰ ਕਰਦੇ ਹਾਂ ਜੋ ਹਮੇਸ਼ਾ ਦੂਰ ਦੁਰਾਡੇ ਦੇ ਗੁਰਦੁਆਰਿਆਂ ਵਿਚ ਧਾਰਮਿਕ ਕਵੀ ਦਰਬਾਰ ਸਜਾਉਂਦੇ ਹਨ। ਪ੍ਰਬੰਧਕਾਂ ਵੱਲੋਂ ਕਵੀਆਂ ਦਾ ਸਨਮਾਨ ਕੀਤਾ ਗਿਆ।
ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਦਸਿਆ ਗਿਆ ਕਿ ਸੰਨ 2008 ਵਿਚ ਸਥਾਪਤ ਹੋਏ ਗੁਰਦੁਆਰੇ ਦੀ ਉਸਾਰੀ ਚਾਲੂ ਹੈ। ਇਸ ਲਈ ਅਜੇ ਵੱਡੇ ਪ੍ਰੋਗਰਾਮ ਨਹੀਂ ਕੀਤੇ ਜਾਂਦੇ. ਨੇੜ ਭਵਿੱਖ ਵਿਚ ਵੱਡੇ ਪੱਧਰ ਦੇ ਪ੍ਰੋਗਰਾਮ ਕਰਵਾਏ ਜਾਣਗੇ। ਸੰਗਤਾਂ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਮ ਸੇਵਾ ਕਰੀ ਜਾਂਦੀਆਂ ਸਨ।
The post ਧਾਰਮਿਕ ਕਵੀ ਦਰਬਾਰ ਸਜਾਇਆ appeared first on Quomantry Amritsar Times.