ਮੇਲੇ ਵਿੱਚ ਜਗਰਾਵਾਂ ਵਾਲੀਆਂ ਮੁਟਿਆਰਾ ਦੀ ਰਹੀ ਚੜ੍ਹਤ
ਹਿਊਸਟਨ/ਬਿਊਰੋ ਨਿਊਜ਼:
ਟੈਕਸਸ ਦੇ ਸ਼ਹਿਰ ਹਿਊਸਟਨ ਵਿਖੇ ਹਮੇਸ਼ਾ ਵਾਂਗ ਨਵਦੀਪ ਕੌਰ ਗਰੇਵਾਲ ਦੇ ਯਤਨਾਂ ਸਦਕਾ ਤੀਆਂ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿੱਚ ਪੰਜਾਬੀ ਮੁਟਿਆਰਾਂ, ਬਜ਼ੁਰਗਾਂ ਅਤੇ ਬੱਚੀਆਂ ਨੇ ਗਿੱਧੇ ਦੇ ਖੂਬ ਰੰਗ ਬੰਨ੍ਹੇ। ਇਨ੍ਹਾਂ ਗਿੱਧੇ ਦੀਆਂ ਮੋਢੀ ਮੁਟਿਆਰਾਂ ਵਿੱਚ ਦਿਲਦੀਪ, ਰੀਮਾ, ਗੋਲਡੀ, ਹਰਪ੍ਰੀਤ, ਮਨਜੀਤ, ਰੋਮਾ, ਬਬਲੀ ਸ਼ਾਹੀ, ਰਮਨ, ਵਿੱਕੀ ਮਾਨ, ਪੂਨਮ, ਸ਼ੈਲੀ ਗਰੇਵਾਲ, ਅਮਨ, ਕਿਰਨ, ਸੁਖਦੀਪ, ਜਸਪ੍ਰੀਤ ਸ਼ਾਮਲ ਰਹੀਆਂ। ਪੂਨਮ ਗਰੋਵਰ ਨੇ ਮਿਸ ਪੰਜਾਬਣ-2016 ਦਾ ਐਵਾਰਡ ਹਾਸਲ ਕੀਤਾ। ਗੋਲਡੀ ਥਾਂਦੀ ਦੂਸਰੇ ਅਤੇ ਮਨਜੀਤ ਕੌਰ ਤੀਸਰੇ ਸਥਾਨ ‘ਤੇ ਰਹੀਆਂ। ਇਸ ਸਮੇਂ ਲਾਡੀ ਗਰੇਵਾਲ ਨੇ ਗਿੱਧੇ ਵਿੱਚ ਧਮਾਲਾਂ ਪਾ ਕੇ ਸਭ ਦਾ ਦਿਲ ਜਿੱਤ ਲਿਆ। ਜਦ ਕਿ ਬਜ਼ੁਰਗ ਔਰਤਾਂ ਨੇ ਵੀ ਪੰਜਾਬ ਨੂੰ ਯਾਦ ਕਰਦਿਆਂ ਬੋਲੀਆਂ ਪਾ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਦੌਰਾਨ ਗਿੱਧੇ ਅਤੇ ਬੋਲੀਆਂ ਦਾ ਮੁਕਾਬਲੇ ਜਗਰਾਵਾਂ ਦੀਆਂ ਕੁੜੀਆਂ ਨੇ ਜਿੱਤਿਆ। ਜਦ ਕਿ ਮਿਸ ਪੰਜਾਬਣ ਜਿੱਤਣ ਵਾਲੀ ਪੂਨਮ ਗਰੋਵਰ ਵੀ ਜਗਰਾਵਾਂ ਸ਼ਹਿਰ ਦੀ ਹੈ। ਮੇਲੇ ਦੌਰਾਨ ਖਾਣਿਆਂ ਦੇ ਸਟਾਲ ਲੱਗੇ ਹੋਏ ਸਨ। ਇਸ ਸਮੁੱਚੇ ਮੇਲੇ ਨੂੰ ਹੋਸਟ ਜਾਣੀ ਪਛਾਣੀ ਸ਼ਖ਼ਸੀਅਤ ਮਹਿੰਦਰ ਸਿੰਘ ਗਰੇਵਾਲ ਦੀਆਂ ਹੋਣਹਾਰ ਬੇਟੀਆਂ ਨਵਦੀਪ ਗਰੇਵਾਲ ਅਤੇ ਸ਼ੈਲੀ ਗਰੇਵਾਲ ਨੇ ਬਾਖੂਬੀ ਨਿਭਾਇਆ।
ਇਸ ਮੇਲੇ ਨੂੰ ਮੁੱਖ ਤੌਰ ‘ਤੇ ਮਾਂਗਟ ਪਰਿਵਾਰ ਵਲੋਂ ਸਪਾਂਸਰ ਕੀਤਾ ਗਿਆ ਜਦ ਕਿ ਬਾਕੀ ਸਹਿਯੋਗੀਆਂ ਵਿੱਚ ਸੁਖਦੀਪ ਪੱਡਾ, ਬਬਲੀ ਸ਼ਾਹੀ ਅਤੇ ਨਰਿੰਦਰ ਔਜਲਾ ਦੇ ਨਾਂ ਸਾਮਲ ਹਨ।
The post ਹਿਊਸਟਨ ਤੀਆਂ ਦੇ ਮੇਲੇ ‘ਤੇ ਚਮਕਿਆ ਪੰਜਾਬੀਅਤ ਦਾ ਰੰਗ appeared first on Quomantry Amritsar Times.