ਸ਼ਿਕਾਗੋ/ਬਿਊਰੋ ਨਿਉਜ਼:
ਪੰਜਾਬੀ ਦੀ ਕਾਫ਼ੀ ਵਸੋਂ ਵਾਲੇ ਸ਼ਹਿਰ ਸ਼ਿਕਾਗੋ ਵਿਚ ਪਿਛਲੇ ਬਾਰਾਂ ਸਾਲਾਂ ਤੋਂ ਚਲਦੇ ”ਦੇਸੀ ਜੰਕਸ਼ਨ ਰੇਡੀਓ” ਦੇ ਹਰਮਨ ਪਿਆਰੇ ਪਾਤਰਾਂ ” ਭਾਈਆ ਜੀ” ਅਤੇ ”ਬਿੱਲਾ ਚਾਹ ਵਾਲਾ” ਨੇ ਇਕੱਤੀ ਦਸੰਬਰ ਦੀ ਰਾਤ ਜਸ ਪੰਜਾਬੀ ਟੀ ਵੀ ਚੈਨਲ ਤੇ ਇਕ ਬਹੁਤ ਵਧੀਆ ਹਾਸ ਰਸ ਭਰਪੂਰ ਸ਼ੋਅ ਕੀਤਾ ਹੈ । ਇਸ ਦਾ ਨਾਮ ਹੈ ”ਭਾਈਆ ਜੀ ਇਨ ਯੂ ਐਸ ਏ” । ਰੋਜ਼ਾਨਾ ਦੀ ਤਣਾਪੂਰਨ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਵਾਸਤੇ, ਹਾਸਿਆਂ ਨਾਲ ਭਰਪੂਰ ਇਸ ਸ਼ੋਅ ਦੀ ਸਾਰੇ ਪਾਸਿਓਂ ਬੜੀ ਸ਼ਲਾਘਾ ਹੋਈ ਹੈ । ਪ੍ਰੋਗਰਾਮ ਦੀ ਸ਼ਰੂਆਤ ਅਤੇ ਸਮਾਪਤੀ ਸਤਿੰਦਰ ਸਿੰਘ ਸੁਸਾਣਾ ਵਲੋਂ ਸ਼ਾਇਰੋ ਸ਼ਾਇਰੀ ਦੇ ਅੰਦਾਜ਼ ਵਿਚ ਕੀਤੀ ਗਈ। ਇਸ ਪ੍ਰੋਗਰਾਮ ਨੂੰ ਸੁੰਦਰ ਬਣਾਉਣ ਵਾਸਤੇ ਜੱਸੀ ਪਰਮਾਰ, ਚਰਨਦੀਪ ਸਿੰਘ, ਸਤਿੰਦਰ ਸਿੰਘ, ਗੁਰਮੀਤ ਮਿਰਹਾਸ, ਗੌਰਵ, ਪ੍ਰੇਰਨਾ ਅਤੇ ਵਿਨੀਤਾ ਨੇ ਆਪਣੇ ਪਾਤਰਾਂ ਨੂੰ ਬਾਖੂਬੀ ਨਿਭਾਇਆ ਹੈ ਅਤੇ ਭਵਿਖ ਵਿਚ ਵੀ ਇਹੋ ਜਿਹੇ ਪ੍ਰੋਗ੍ਰਾਮ ਕਰਨ ਦੀ ਗਵਾਹੀ ਭਰੀ ਹੈ।