Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਸੈਕਰਾਮੈਂਟੋ ਵਿਚ ਪੰਜਾਬਣਾਂ ਨੇ ਲਾਈਆਂ ਤੀਆਂ ਦੀਆਂ ਰੌਣਕਾਂ

$
0
0
2
ਸੈਕਰਾਮੈਂਟੋ/ਬਿਊਰੋ ਨਿਊਜ਼ :
ਪੰਜਾਬੀ ਕਲਚਰਲ ਸੁਸਾਇਟੀ, ਸੈਕਰਾਮੈਂਟੋ ਵਲੋਂ ਮਨਾਈਆਂ ਗਈਆਂ 16ਵੀਆਂ ਤੀਆਂ ਮੌਕੇ ਪੇਂਡੂ ਪਿਛੋਕੜ ਵਿਚ ਗੜੁਚ ਪੰਜਾਬਣ ਮੁਟਿਆਰਾਂ ਨੇ ਘੋੜੀਆਂ ਤੇ ਸੁਹਾਗ ਗਾ ਕੇ ਪੰਜਾਬੀ ਸਭਿਆਚਾਰ ਦਾ ਖੂਬਸੂਰਤ ਨਜ਼ਾਰਾ ਪੇਸ਼ ਕੀਤਾ। ਤੀਆਂ ਦੇਖਣ ਵਾਲਿਆਂ ਦਾ ਮਨ ਅਸ਼ ਅਸ਼ ਕਰ ਉਠਿਆ।
ਮੇਲੇ ਵਿਚ ਭਾਗ ਲੈਣ ਆਈਆਂ 20 ਟੀਮਾਂ ਦੇ 200 ਦੇ ਕਰੀਬ ਕਲਾਕਾਰਾਂ ਨੇ ਦੁਪਿਹਰ ਇੱਕ ਵਜੇ ਤੋਂ ਸ਼ਾਮ 6.00 ਵਜੇ ਤੱਕ ਦੂਰੋਂ ਨੇੜਿਓਂ ਆਈਆਂ ਦਰਸ਼ਕ ਬੀਬੀਆਂ, ਬੱਚੀਆਂ ਤੇ ਬਜ਼ੁਰਗ ਔਰਤਾਂ ਦਾ ਵੰਨ-ਸੁਵੰਨੀਆਂ ਆਈਟਮਾਂ ਪੇਸ਼ ਕਰਦਿਆਂ ਰੱਜ ਕੇ ਮਨੋਰੰਜਨ ਕੀਤਾ। ਇਨ੍ਹਾਂ ਆਈਟਮਾਂ ਵਿੱਚ ਕਵੀਸ਼ਰੀ, ਗਿੱਧਾ, ਦੋਗਾਣੇ, ਡਾਂਸ, ਸਕਿਟਾਂ, ਭੰਗੜਾ ਅਤੇ ਡੀਜੇ ਡਾਂਸ ਸ਼ਾਮਲ ਸਨ। ਪੰਮੀ, ਸੁਖਬੀਰ, ਹਰਵੀਰ, ਐਸ਼ਲੀ, ਪਰਨੀਤ ਸਿੱਧੂ, ਚਰਿਸਜੀਤ ਸਿੱਧੂ, ਨੂਰ, ਰੋਜ਼ੀ, ਅਮਨ ਸੰਧੂ, ਮਨਮਿੰਦਰ, ਪਰਦੀਪ, ਬਲਦੇਵ, ਰਾਣੀ, ਜੈਗ ਦੀਆਂ ਟੀਮਾਂ ਨੇ ਖੂਬ ਧਮਾਲਾਂ ਪਾਈਆਂ। ਗਹਿਣਿਆਂ, ਰੰਗ ਬਰੰਗੇ ਸੂਟਾਂ ਵਿਚ ਸਜੀਆਂ-ਫਬੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਵੀ ਕਿਸੇ ਤੋਂ ਘੱਟ ਨਹੀਂ ਸਨ। ਬੀਬੀ ਮਨਦੀਪ ਕੌਰ ਫਰਵਾਲਾ ਨੇ ਸਟੇਜ ਦਾ ਕਾਰਜ ਬਾਖ਼ੂਬੀ ਨਿਭਾਇਆ। ਤੀਆਂ ਦਾ ਇਹ ਖੂਬਸੂਰਤ ਮਾਹੌਲ ਸਿਰਫ ਹਾਲ ਦੇ ਅੰਦਰ ਹੀ ਨਹੀਂ, ਸਗੋਂ ਬਾਹਰ ਵੀ ਦਿਲਕਸ਼ ਸੀ। ਲਾਬੀ ਵਿੱਚ ਪੰਜਾਬੀ ਸੂਟਾਂ, ਗਹਿਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਕੁਲਫੀਆਂ ਵੇਚਣ ਵਾਲੇ ਦੀ ਗੱਡੀ ਕੋਲ ਕਿਸੇ ਸ਼ੋਅ ਦੀ ਟਿਕਟ ਲੈਣ ਵਾਲਿਆਂ ਵਾਂਗੂ ਲੰਮੀ ਕਤਾਰ ਸੀ। ਪਾਣੀ ਦੀ ਸੇਵਾ ਔਲਖ ਪਰਿਵਾਰ ਅਤੇ ਦਿਲਜੀਤ ਸਿੰਘ ਵਲੋਂ ਨਿਭਾਈ ਗਈ।
ਮੇਲੇ ਨੂੰ ਕਾਮਯਾਬ ਕਰਨ ਲਈ ਮਨਦੀਪ ਕੌਰ ਫਰਵਾਲਾ ਦੀ ਪੂਰੀ ਟੀਮ ਬਲਦੇਵ ਕੌਰ, ਹਰਪ੍ਰੀਤ ਸਹੋਤਾ, ਰਾਜਵਿੰਦਰ ਪੂਨੀ, ਪਰਦੀਪ ਪੂਨੀ, ਕਮਲ ਢਿਲੋਂ, ਭਵਨਦੀਪ ਕੌਰ, ਰਾਜਬੀਰ ਕੌਰ, ਬਲਬੀਰ ਪੂਨੀ, ਸਿਮਰਨ ਸੰਧੂ, ਅਮਨ ਕੌਰ, ਰਾਣੀ ਸਰਹੱਦੀ, ਰੁਪਪਿੰਦਰ ਕੌਰ, ਤਜਿੰਦਰ ਕੌਰ, ਰਾਣੀ ਬਿੰਦਰਾ, ਸੁਰਿੰਦਰ ਗਿੱਲ, ਐਮ/ਐਸ ਸਟਾਰ ਆਫ ਇੰਡੀਆ, ਰਾਜਵੀਰ ਅਟਵਾਲ, ਪਰਮਜੀਤ ਕੌਰ, ਇੰਦਰਪਾਲ ਕਾਹਲੋਂ, ਪਰਮਜੀਤ ਔਲਖ, ਹਰਪ੍ਰੀਤ ਕੌਰ, ਰੁਪਿੰਦਰ ਮਲ੍ਹੀ, ਬਲਜੀਤ ਕੌਰ, ਜਤਿੰਦਰ ਸੰਘਾ, ਪਰਮਜੀਤ ਸੰਘਾ, ਸਰਬਜੀਤ ਕੌਰ, ਦਿਲਜੀਤ ਕੌਰ, ਰਾਜ ਕੰਗ, ਰੋਜ਼ੀ ਸੰਧੂ ਨੇ ਭਰਪੂਰ ਸਹਿਯੋਗ ਦਿੱਤਾ।
ਪ੍ਰੋਗਰਾਮ ਦੇ ਅੰਤ ਵਿੱਚ ਮਨਦੀਪ ਫਰਵਾਲਾ ਨੇ ਸਾਰੇ ਸਪਾਂਸਰਾਂ, ਟੀਮ ਕਲਾਕਾਰਾਂ, ਮੇਲਾ ਦੇਖਣ ਆਈਆਂ ਭੈਣਾਂ, ਮੀਡੀਏ, ਲਾਈਟ ਐਂਡ ਸਾਊਂਡ ਅਤੇ ਵੀਡੀਓ ਬਣਾਉਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਤੀਆਂ ਦੇ ਮੇਲੇ ਇਸੇ ਤਰ੍ਹਾਂ ਲਗਦੇ ਰਹਿਣਗੇ ਅਤੇ ਸਾਡਾ ਸਭਿਆਚਾਰ ਹਮੇਸ਼ਾ ਵਧਦਾ ਫੁੱਲਦਾ ਰਹੇਗਾ।

The post ਸੈਕਰਾਮੈਂਟੋ ਵਿਚ ਪੰਜਾਬਣਾਂ ਨੇ ਲਾਈਆਂ ਤੀਆਂ ਦੀਆਂ ਰੌਣਕਾਂ appeared first on Quomantry Amritsar Times.


Viewing all articles
Browse latest Browse all 342