ਜੋਧਪੁਰ/ਬਿਊਰੋ ਨਿਊਜ਼ :
ਰਾਜਸਥਾਨ ਹਾਈ ਕੋਰਟ ਨੇ ਹਿਰਨ ਸ਼ਿਕਾਰ ਦੇ ਦੋ ਮਾਮਲਿਆਂ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਹੈ। ਸਤੰਬਰ 1998 ਵਿੱਚ ਜੋਧਪੁਰ ਦੇ ਕੋਲ ਭਵਾਦ ਤੇ ਮਥਾਨੀਆ ਵਿੱਚ ਚਿੰਕਾਰਾ ਹਿਰਨਾਂ ਦੇ ਸ਼ਿਕਾਰ ਦੇ ਮਾਮਲੇ ਵਿੱਚ ਸਲਮਾਨ ਖ਼ਾਨ ਨੂੰ ਸਜ਼ਾ ਹੋਈ ਸੀ। ਹੁਣ ਰਾਜਸਥਾਨ ਅਦਾਲਤ ਨੇ ਕਿਹਾ ਹੈ ਕਿ ਹਿਰਨਾਂ ਦਾ ਸ਼ਿਕਾਰ ਸਲਮਾਨ ਖ਼ਾਨ ਦੀ ਲਾਇਸੈਂਸੀ ਬੰਦੂਕ ਨਾਲ ਨਹੀਂ ਹੋਇਆ। ਸ਼ਿਕਾਰ ਦੌਰਾਨ ਸਲਮਾਨ ਖ਼ਾਨ ਤੇ ਹੋਰ ਸਿਤਾਰਿਆਂ ਵੱਲੋਂ ਵਰਤੀ ਗਈ ਜੀਪ ਦੇ ਡਰਾਈਵਰ ਦੇ ਗਾਇਬ ਹੋਣ ਕਾਰਨ ਇਹ ਕੇਸ ਕਮਜ਼ੋਰ ਹੋ ਗਿਆ। ਜਸਟਿਸ ਨਿਰਮਲਜੀਤ ਕੌਰ ਨੇ ਇਸ ਮਾਮਲੇ ਵਿੱਚ ਰਾਜ ਸਰਕਾਰ ਵੱਲੋਂ ਅਦਾਕਾਰ ਖ਼ਿਲਾਫ਼ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ ਹੈ।
The post ਹਿਰਨ ਸ਼ਿਕਾਰ ਕੇਸ ਵਿਚੋਂ ਸਲਮਾਨ ਖ਼ਾਨ ਬਰੀ appeared first on Quomantry Amritsar Times.