ਬੀਬੀਆਂ ਨੇ ਚਾਅ ਨਾਲ ਨੱਚਦਿਆਂ ਭਰਵੀਂ ਰੌਣਕ ਲਾਈ
ਫੈਸ਼ਨ ਸ਼ੋਅ ਤੇ ਹੋਰ ਆਈਟਮਾਂ ਦੀ ਸ਼ਾਨਦਾਰ ਪੇਸ਼ਕਾਰੀ
ਨਟੋਮਸ/ਹੁਸਨ ਲੜੋਆ ਬੰਗਾ
ਹਰ ਵਰ੍ਹੇ ਨਟੋਮਸ ਸੈਕਰਾਮੈਂਟੋ ਵਿਚ ਕਰਵਾਈਆਂ ਜਾਂਦੀਆਂ ਤੀਆਂ ਐਤਕਾਂ ਵੀ ਭਾਰੀ ਗਿਣਤੀ ‘ਚ ਸ਼ਾਮਿਲ ਬੀਬੀਆਂ ਦੀ ਹਾਜ਼ਰੀ ‘ਚ ਖੂਬਸੂਰਤੀ ਨਾਲ ਸਮਾਪਤ ਹੋ ਗਈਆਂ। ਐਤਕਾਂ ਵੀ ਇਨ੍ਹਾਂ ਤੀਆਂ ਵਿਚ ਵੱਖ ਵੱਖ ਆਈਟਮਾਂ ਵੇਖਣ ਨੂੰ ਮਿਲੀਆਂ ਜਿਨ੍ਹਾਂ ‘ਚ ਗਿੱਧਾ, ਸਿਠਣੀਆਂ, ਫੈਸ਼ਨ ਸ਼ੋਅ, ਸਕਿੱਟਾਂ ਤੇ ਰੈਫਲ ਵੀ ਕੱਢੇ ਗਏ। ਇਨ੍ਹਾਂ ਤੀਆਂ ਦਾ ਪ੍ਰਬੰਧ ਮਨਜੀਤ ਕੌਰ ਸਿਬੀਆ, ਚਰਨਜੀਤ ਕੌਰ ਗਿੱਲ, ਮਨਜੀਤ ਗਰੇਵਾਲ, ਸੰਦੀਪ ਵਾਲੀਆ ਤੇ ਮਨਪ੍ਰੀਤ ਕੌਰ ਦਿਓਲ ਦੀ ਦੇਖ ਰੇਖ ਹੇਠ ਹੋਇਆ। ਹੋਟਲ ਫੋਰ ਪੁਆਇੰਟ ਵਿਚ ਹੋਏ ਇਸ ਪ੍ਰੋਗਰਾਮ ਵਿਚ ਹੋਈਆਂ ਆਈਟਮਾਂ ‘ਚ ਕੰਦੋਲਾ ਗਰਲਜ, ਸ਼ੌਕੀਨ ਪੰਜਾਬਣਾਂ, ਸਰਬਜੀਤ ਤੇ ਲਖਵੀਰ ਦਾ ਡਾਂਸ, ਰਮਨਜੀਤ ਕੌਰ ਦਿਓਲ ਦਾ ਡਾਂਸ, ਦੇਸੀ ਏਂਜਲਸ, ਨਖਰਾ ਮੁਟਿਆਰਾਂ ਦਾ, ਮੁਟਿਆਰਾਂ ਦਾ ਭੰਗੜਾ, ਗਰਲਜ਼ ਭੰਗੜਾ, ਰਮਨ ਤੇ ਨਵਜੋਤ ਦਾ ਭੰਗੜਾ, ਸ਼ਾਨ ਤ੍ਰਿੰਝਨਾਂ ਦੀ, ਰੰਗ ਪੰਜਾਬ ਦੇ, ਪੰਜਾਬੀ ਡੌਲਜ਼, ਗਿੱਧਾ ਇੰਪਾਇਰ, ਮੁਟਿਆਰਾਂ ਦੀ ਸ਼ਾਨ ਟਰੇਸੀ, ਸੌਕਣਾਂ ਗਿੱਧੇ ਦੀਆਂ, ਟੌਰ੍ਹ ਪੰਜਾਬੀ ਦੀ, ਮੜਕ ਪੰਜਾਬ ਦੀ ਤੋਂ ਇਲਾਵਾ ਬੀਬੀਆਂ ਦੇ ਗਿੱਧੇ ਦੀ ਆਈਟਮ ਨੇ ਪ੍ਰੋਗਰਾਮ ਦਾ ਸਿਰਾ ਹੀ ਲਾ ਦਿੱਤਾ। ਇਸ ਦੌਰਾਨ ਫੈਸ਼ਨ ਸੋਵੀ ਹੋਇਆ ਜਿਸ ਦੀ ਅਗਵਾਈ ਨੀਤੂ ਵਡਿਆਲ ਨੇ ਕੀਤੀ। ਖੁਸਰਿਆਂ ਦੀ ਆਈਟਮ ਨੇ ਵੀ ਦਰਸ਼ਕਾਂ ‘ਚ ਆਪਣਾ ਪ੍ਰਭਾਵ ਛੱਡਿਆ। ਇਸ ਮੌਕੇ ਚਰਨਜੀਤ ਗਿੱਲ ਨੇ ਸਾਰੇ ਸਪੌਂਸਰਾਂ ਦਾ ਧੰਨਵਾਦ ਵੀ ਕੀਤਾ।
The post ਐਤਕਾਂ ਵੀ ਖੂਬ ਭਰੀਆਂ ਨਟੋਮਸ ਦੀਆਂ ਤੀਆਂ appeared first on Quomantry Amritsar Times.