ਯੂਬਾ ਸਿਟੀ/ਬਿਊਰੋ ਨਿਊਜ਼ :
ਯੂ.ਐੱਸ .ਏ. ਪੰਜਾਬੀ ਵੂਮੈਨ ਕਲਚਰਲ ਔਰਗੇਨਾਈਜ਼ੇਸ਼ਨ, ਯੂਬਾ ਸਿਟੀ ਵਲੋਂ ਤੀਆਂ ਦਾ ਮੇਲਾ ‘ਸ਼ੌਂਕਣ ਮੇਲੇ ਦੀ’ 24 ਜੁਲਾਈ ਐਤਵਾਰ ਨੂੰ ਦੁਪਹਿਰ 12:੦੦ ਵਜੇ ਤੋਂ ਸ਼ਾਮ ਦੇ 6:੦੦ ਵਜੇ ਤੱਕ ਐਂਡ੍ਰੋਜ਼ ਕੇਪਰੋਜ਼ ਮਿਡਲ ਸਕੂਲ 1666 ਕਮੀਨੋ ਡੀ ਫਲੋਰਸ ਯੂਬਾ ਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਗਿੱਧਾ, ਭੰਗੜਾ, ਸੋਲੋ ਡਾਂਸ, ਸਕਿੱਟਸ, ਓਪਨ ਡਾਂਸ ਤੇ ਲਾਈਵ ਡੀ ਜੇ ਤੋਂ ਇਲਾਵਾ ‘ਤੀਆਂ ਦੀ ਰਾਣੀ’ ਮੁਕਾਬਲਾ ਵੀ ਕਰਵਾਇਆ ਜਾਵੇਗਾ। ਖਾਣ-ਪੀਣ ਅਤੇ ਹੋਰ ਖਰੀਦੋ-ਫਰੋਖਤ ਲਈ ਸਟਾਲ ਵੀ ਲਾਏ ਜਾਣਗੇ। ਮੇਲੇ ਦੀ ਕੋਈ ਟਿਕਟ ਨਹੀਂ ਹੈ। ਸਟੇਜ ਸੰਚਾਲਨ ਉੱਘੀ ਹੋਸਟ ਹਰਜੀਤ ਉੱਪਲ ਕਰਨਗੇ। ਵਧੇਰੇ ਜਾਣਕਾਰੀ ਲਈ ਭੁਪਿੰਦਰ ਤੱਖਰ ਨੂੰ 530-713-2412 ਅਤੇ ਹਰਜੀਤ ਉੱਪਲ ਨੂੰ 530-701-3495 ‘ਤੇ ਕਾਲ ਕਰ ਸਕਦੇ ਹੋ।
The post ਯੂਬਾ ਸਿਟੀ ‘ਚ ਤੀਆਂ ਦਾ ਮੇਲਾ ‘ਸ਼ੌਂਕਣ ਮੇਲੇ ਦੀ’ 24 ਜੁਲਾਈ ਨੂੰ appeared first on Quomantry Amritsar Times.