ਨਟੋਮਸ/ਕੁਲਵੀਰ ਹੇਅਰ:
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਟੋਮਸ ਦੀਆਂ ਪੰਜਾਬਣਾਂ ਵਲੋਂ ਨਟੋਮਸ ਤੀਆਂ ਮੇਲਾ 2016 ਬਹੁਤ ਹੀ ਉਤਸ਼ਾਹ ਨਾਲ 17 ਜੁਲਾਈ ਐਤਵਾਰ ਨੂੰ ਬਾਅਦ ਦੁਪਿਹਰ 12:00 ਵਜੇ ਤੋਂ ਸ਼ਾਮ 6:00 ਵਜੇ ਤੱਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਬੌਬੀ ਗੋਸਲ ਦੇ ਹੋਟਲ ਫੋਰ ਪੁਆਇੰਟ ਸ਼ੈਰਾਟਨ 4900 Duckhorn drive Sacramento ca 95834 (Phone: 916-263-9000)ਵਿਖੇ ਮਨਾਇਆ ਜਾ ਰਿਹਾ ਹੈ। ਮੇਲਾ ਕਮੇਟੀ ਦੀਆਂ ਮਨਜੀਤ ਕੇ. ਸਿਬੀਆ, ਮਨਜੀਤ ਕੇ ਗਰੇਵਾਲ, ਚਰਨਜੀਤ ਕੌਰ ਗਿੱਲ, ਸਨਦੀਪ ਵਾਲੀਆ ਅਤੇ ਮਨਪ੍ਰੀਤ ਕੌਰ ਦਿਓਲ ਨੇ ਦੱਸਿਆ ਕਿ ਇਸ ਮੇਲੇ ਵਿਚ ਭੰਗੜਾ, ਗਿੱਧਾ, ਕਮੇਡੀ ਸਕਿੱਟਾਂ, ਡਾਂਸ, ਸੱਭਿਆਚਾਰਕ ਸੰਗੀਤ ਤੋਂ ਇਲਾਵਾ ਲੇਡੀਜ਼ ਫੈਸ਼ਨ ਸ਼ੋਅ ਅਤੇ ਹੋਰ ਆਈਟਮਾਂ ਮਨੋਰੰਜਨ ਦਾ ਸਾਧਨ ਬਣਗੀਆਂ। ਇਸ ਦੌਰਾਨ ਰੈਫਲ ਪ੍ਰਾਈਜ਼ ਵੀ ਕੱਢੇ ਜਾਣਗੇ ਜਿਸ ਵਿਚ ਸ਼ੈਰਿਫ ਜਿਊਲਰ ਵਲੋਂ ਡਾਇਮੰਡ ਰਿੰਗ ਦਿੱਤੀ ਜਾਵੇਗੀ ਜਦਕਿ ਗੋਲਡ ਪੈਂਡੇਂਟ ਸੈੱਟ ਚੀਨਾ ਜਿਊਲਰਜ਼ ਵਲੋਂ ਦਿੱਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਬਿਲਕੁਲ ਜ਼ੋਰਾਂ ‘ਤੇ ਚੱਲ ਰਹੀਆਂ ਹਨ ਅਤੇ ਪਹਿਲਾਂ ਦੀ ਤਰ੍ਹਾਂ ਹੀ ਭਾਈਚਾਰੇ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
The post ਛੇਵੇਂ ਨਟੋਮਸ ਤੀਆਂ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ appeared first on Quomantry Amritsar Times.