ਜਲੰਧਰ/ਬਿਊਰੋ ਨਿਊਜ਼:
ਪੀ ਟੀ ਸੀ ਪੰਜਾਬੀ ਦਾ ਇਸ ਸਾਲ ਦਾ ਅਵਾਰਡਜ਼ ਸਮਾਰੋਹ ਵੀ ਬੇਹੱਦ ਸਫਲਲ ਰਿਹਾ। ਪਿਛਲੇ 9 ਸਾਲਾਂ ਤੋਂ ਪੀ ਟੀ ਸੀ ਪੰਜਾਬੀ ਨੇ ਆਪਣੇ ਮਿਊਜ਼ਿਕ ਅਵਾਰਡਸ ਰਾਹੀਂ ਆਜ਼ਾਦ ਤੇ ਉਭਰਦੇ ਹੋਏ ਕਲਾਕਾਰਾਂ ਨੂੰ ਨਾ ਸਿਰਫ ਪੰਜਾਬ ਅਤੇ ਭਾਰਤ ‘ਚ ਸਗੋਂ ਪੂਰੀ ਦੁਨੀਆ ਵਿਚ ਸ਼ੋਹਰਤ ਵੀ ਦਿਲਵਾਈ ਹੈ।
ਇਸ ਵਾਰ ਇਸ ਈਵੇਂਟ ਨੂੰ ਹੋਸਟ ਕੀਤਾ ਹੈ ਬਾਲੀਵੁੱਡ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਜੱਸੀ ਗਿੱਲ, ਰੋਸ਼ਨ ਪ੍ਰਿੰਸ, ਬੱਬਲ ਰਾਏ ਤੇ ਕਾਮੇਡੀ ਨਾਈਟਸ ਫੇਮ ਚੰਦਨ ਪ੍ਰਭਾਕਰ ਨੇ।
ਪੰਜਾਬੀ ਕਲਾਕਾਰ ਕੈਨੇਡਾ ਤੇ ਲੰਡਨ ਤੋਂ ਖਾਸ ਤੌਰ ਤੇ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਜਲੰਧਰ ਆਏ ਹਨ। ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਕੀ ਉਹਨਾ ਨੂੰ 42 ਡਿਗਰੀ ਤਾਪਮਾਨ ਵਿਚ ਕੰਮ ਕਰਨਾ ਪਵੇਗਾ। ਸ਼ਾਮ ਨੂੰ ਰੰਗੀਨ ਬਣਾਇਆ ਨੇਹਾ ਕੱਕੜ, ਜੈਜ਼ੀ ਬੀ, ਸਤਿੰਦਰ ਸਰਤਾਜ ਤੇ ਕਈ ਪ੍ਰਸਿੱਧ ਕਲਾਕਾਰਾਂ ਨੇ। ਇਸ ਵਾਰ ਸੰਗੀਤ ਪੁਰਸਕਾਰਾਂ ਵਿਚ ਨਵੀਆਂ ਸ਼੍ਰੇਣੀਆਂ ਜੋੜੀਆਂ ਗਈਆ ਹਨ।
ਪਿਛਲੇ ਸਾਲ ਦੀ ਵੱਡੀ ਕਾਮਯਾਬੀ ਤੋਂ ਬਾਅਦ ਪੰਜਾਬੀ ਮਿਊਜ਼ਿਕ ਅਵਾਰਡ ਚੰਗੇ ਫਨਕਾਰ ਲੈ ਕੇ ਇਕ ਵਾਰ ਫਿਰ ਤੋਂ ਹਾਜ਼ਿਰ ਹੋਇਆ ਹੈ। ਪੀ ਟੀ ਸੀ ਮਿਊਜ਼ਿਕ ਅਵਾਰਡ ਲਈ ਇਹ ਵਾਰ ਇਹਨਾਂ ਕਲਾਕਾਰਾਂ ਨੂੰ ਨਾਮਜ਼ਦ ਕੀਤਾ ਗਿਆ।
ਬੈਸਟ ਰਿਲੀਜ਼ੀਅਸ ਐਲਬਮ (ਟ੍ਰੈਡੀਸ਼ਨਲ), ਬੈਸਟ ਰਿਲੀਜ਼ੀਅਸ ਐਲਬਮ (ਨਾਨ-ਟ੍ਰੈਡੀਸ਼ਨਲ), ਬੈਸਟ ਮਿਊਜ਼ਿਕ ਵੀਡੀਓ ਆਫ ਰੀਲੀਜੀਅਸ ਸੌਂਗ (ਟ੍ਰੈਡੀਸ਼ਨਲ ), ਬੈਸਟ ਮਿਊਜ਼ਿਕ ਵੀਡੀਓ ਆਫ ਰੀਲੀਜੀਅਸ ਸੌਂਗ (ਨਾਨ-ਟ੍ਰੈਡੀਸ਼ਨਲ), ਬੈਸਟ ਮਿਊਜ਼ਿਕ ਵੀਡੀਓ ਡਾਇਰੈਕਟਰ, ਬੈਸਟ ਮਿਊਜ਼ਿਕ ਵੀਡੀਓ, ਬੈਸਟ ਨਿਊ ਅਰਟਿਸਟ (ਫੀਮੇਲ), ਬੈਸਟ ਨਿਊ ਆਰਟਿਸਟ (ਮੇਲ), ਬੈਸਟ ਲੀਰਿਕਸਿਟ, ਬੈਸਟ ਮਿਊਜ਼ਿਕ ਡਾਇਰੈਕਟਰ ਫਾਰ ਸਿੰਗਲ, ਬੈਸਟ ਨਾਨ ਰੈਜ਼ਿਡੈਂਟ ਪੰਜਾਬੀ ਮਿਊਜ਼ਿਕ ਡਾਇਰੈਕਟਰ, ਬੈਸਟ ਨਾਨ ਰੈਜ਼ਿਡੈਂਟ ਪੰਜਾਬੀ ਵੋਕਲਿਸਟ, ਬੈਸਟ ਡੀਊਟ ਵੋਕਲਿਸਟ, ਬੈਸਟ ਡੀਊ ਗਰੁੱਪ, ਬੈਸਟ ਨਿਊ ਏਜ ਵੋਕਲਿਸਟ, ਬੈਸਟ ਫੋਕ ਪੌਪ ਵੋਕਲਿਸਟ, ਬੈਸਟ ਪੌਪ ਵੋਕਲਿਸਟ (ਫੀਮੇਲ), ਬੈਸਟ ਪੌਪ ਵੋਕਲਿਸਟ (ਮੇਲ) ਫਾਰ ਸਿੰਗਲ, ਮੋਸਟ ਪਾਪੁਲਰ ਸੌਂਗ ਆਫ ਦਾ ਈਅਰ, ਬੈਸਟ ਕਲੱਬ ਸੌਂਗ ਆਫ ਦਾ ਈਅਰ, ਬੈਸਟ ਸੌਂਗ ਵਿੱਦ ਏ ਮੈਸੇਜ, ਮੋਸਟ ਰੋਮੈਂਟਿਕ ਬੈਲੇਡ ਆਫ ਦਾ ਈਅਰ. ਬੈਸਟ ਭੰਗੜਾ ਸੌਂਗ ਆਫ ਦਾ ਈਅਰ, ਲਾਈਫ ਟਾਈਮ ਅਚੀਵਮੈਂਟ ਅਵਾਰਡ।
ਰਾਜੀ.ਐਮ.ਸ਼ਿੰਦੇ ਸੀ.ਈ.ਓ. ਤੇ ਡਾਇਰੈਕਟਰ ਪੀ ਟੀ ਸੀ ਨੈਟਵਰਕ, ਜਿਹਨਾਂ ਨੂੰ ਹਾਲ ਹੀ ਵਿਚ ਟੀ ਵੀ ਤੇ ਫਿਲਮਾਂ ਲਈ 2016 ਦੀ ਮਹਿਲਾ ਇੰਡਸਟਰਲਿਸਟ ਸ਼੍ਰੇਣੀ ਦੇ ਲਈ ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਸਨਮਾਨ ਦੇ ਨਾਲ ਸਨਮਾਨਿਆ ਗਿਆ , ਨੇ ਆਪਣੇ ਭਾਸ਼ਣ ਵਿਚ ਔਰਤਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਔਰਤਾਂ ਲਈ ਇੰਡਸਟਰੀ ਵਿਚ ਥਾਂ ਬਣਾਉਣਾ ਕਦੇ ਵੀ ਆਸਾਨ ਨਹੀਂ ਰਿਹਾ ਪਰ ਔਰਤਾਂ ਨੇ ਆਪਣੀ ਮਿਹਨਤ ਨਾਲ ਖਾਸ ਮੁਕਾਮ ਹਾਸਿਲ ਕੀਤਾ ਹੈ। ਅੱਜ ਔਰਤਾਂ ਲੀਡਰਸ਼ਿਪ ਪੁਜ਼ੀਸ਼ਨ ਵਿਚ ਹਨ ਤੇ ਮਿਊਜ਼ਿਕ ਇੰਡਸਟਰੀ ਵਿਚ ਵੀ ਆਪਣੀ ਪਹਿਚਾਣ ਬਣਾ ਚੁੱਕੀਆਂ ਹਨ। ਪੀ ਟੀ ਸੀ ਪੰਜਾਬੀ ਮਿਊਜ਼ਿਕ ਅਵਾਰਡ ਸ਼ਾਨਦਾਰ ਪ੍ਰੋਗਰਾਮ ਹੈ ਜਿਸ ਦੇ ਵਿਚ ਗਾਇਕ ਤੇ ਕਲਾਕਾਰਾਂ ਨੂੰ ਲੱਖਾਂ ਸੰਗੀਤ ਪ੍ਰੇਮੀਆਂ, ਫਿਲਮ , ਟੀ.ਵੀ ਤੇ ਪ੍ਰਿੰਟ ਮੀਡੀਆ ਦੇ ਸਾਹਮਣੇ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਹੈ।
ਰਵਿੰਦਰ ਨਾਰਾਇਣ ਨਿਰਦੇਸ਼ਕ ਪੀ ਟੀ ਸੀ ਨੈਟਵਰਕ ਨੇ ਕਿਹਾ ਕਿ ਪੀ ਟੀ ਸੀ ਪੰਜਾਬੀ ਮਿਊਜ਼ਿਕ ਅਵਾਰਡਸ ਨੇ ਉਹਨਾਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਹੈ ਜਿਹਨਾਂ ਨੂੰ ਕਦੇ ਵੀ ਵੱਡੇ ਮੰਚ ਨੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਾ ਮਿਲਿਆ ਹੋਵੇ।
The post ਪੀ ਟੀ ਸੀ ਪੰਜਾਬੀ ਦਾ ਸ਼ਾਨਦਾਰ ਅਵਾਰਡ ਸਮਾਰੋਹ appeared first on Quomantry Amritsar Times.