ਫਰੀਮੌਂਟ/ਬਿਊਰੋ ਨਿਊਜ਼:
ਗੋਲਡਨ ਪੰਜਾਬ ਕਲੱਬ ਯੂ.ਐਸ.ਏ. ਵਲੋਂ ਨੀਲਮ ਸੈਣੀ ਦੀ ਪੁਸਤਕ ‘ਸਾਡੀਆਂ ਰਸਮਾਂ ਸਾਡੇ ਗੀਤ ‘ 26 ਜੂਨ, 2016 ਨੂੰ ਲੋਕ ਅਰਪਣ ਕੀਤੀ ਜਾਵੇਗੀ। ਗੋਲਡਨ ਪੰਜਾਬ ਕਲੱਬ ਯੂ.ਐਸ.ਏ. ਨਾਨ-ਪ੍ਰਾਫ਼ਿਟ ਵਲੋਂ ਨੀਲਮ ਸੈਣੀ ਦੀ ਪੁਸਤਕ ‘ਸਾਡੀਆਂ ਰਸਮਾਂ ਸਾਡੇ ਗੀਤ ‘ 26 ਜੂਨ, 2016 ਨੂੰ ਬਾਅਦ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ (Oasis Palace,35145 Newark 2lvd. Newark 31 94560 ) ਵਿਖੇ ਕੀਤੇ ਜਾਣ ਵਾਲੇ ਇੱਕ ਸਮਗਾਮ ਮੌਕੇ ਲੋਕ ਅਰਪਣ ਕੀਤੀ ਜਾਵੇਗੀ।
ਇਸ ਪ੍ਰੋਗਰਾਮ ਵਿਚ ਪੁਸਤਕ ਦੀ ਜਾਣ-ਪਛਾਣ ਦੇ ਨਾਲ-ਨਾਲ ਪੁਸਤਕ ਵਿਚੋਂ ਕੁਝ ਰਸਮਾਂ ਅਤੇ ਗੀਤਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।
ਗੋਲਡਨ ਕਲੱਬ ਵਲੋਂ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ, ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆਂ ਅਤੇ ਪੰਜਾਬ ਲੋਕ ਰੰਗ, ਅਭੀਰਾਜ ਪ੍ਰੋਡਕਸ਼ਨ, ਹੇਵਰਡ, ਯੂਬਾ ਸਿਟੀ ਤੀਆਂ, ਮਿਸਟਰ ਐਂਡ ਮਿਸਿਜ਼ ਪੰਜਾਬੀ ਯੂ.ਐਸ.ਏ, ਗਲੋਬਲ ਵੋਮੈਨ ਪਾਵਰ ਤੇ ਪੰਜਾਬ ਟਾਈਮਜ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਹ ਸਮਾਗਮ ਦਾ ਮੰਚ ਸੰਚਾਲਨ ਉਸਤਾਦ ਸ਼ਾਇਰ ਅਤੇ ਮੰਚ ਸੰਚਾਲਕ ਹਰਜਿੰਦਰ ਕੰਗ ਵਲੋਂ ਕੀਤਾ ਜਾਵੇਗਾ।
ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਗਿੱਲ ਅਨੁਸਾਰ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਮਾਗਮ ਵਿਚ ਦਾਖ਼ਲਾ ਕੇਵਲ ਸੱਦਾ ਪੱਤਰ ਨਾਲ ਹੈ। ਸੈਣੀ ਪਰਿਵਾਰ ਵਲੋਂ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।
ਸਮਾਗਮ ਵਿਚ ਭਾਗ ਲੈਣ ਦੇ ਚਾਹਵਾਨ ਲਾਜ ਸੈਣੀ (ਫੋਨ:510-502-6743) ਅਤੇ ਪ੍ਰੋ. ਬਲਜਿੰਦਰ ਸਿੰਘ (ਫੋਨ :510-304-9310) ਨਾਲ ਸੰਪਰਕ ਕਰ ਸਕਦੇ ਹਨ।
The post ਨੀਲਮ ਸੈਣੀ ਦੀ ਪੁਸਤਕ ‘ਸਾਡੀਆਂ ਰਸਮਾਂ ਸਾਡੇ ਗੀਤ’ 26 ਜੂਨ 2016 ਨੂੰ ਲੋਕ ਅਰਪਣ ਕੀਤੀ ਜਾਵੇਗੀ appeared first on Quomantry Amritsar Times.