ਭੁਪਾਲ/ਬਿਊਰੋ ਨਿਊਜ਼ :
ਸੈਂਸਰ ਬੋਰਡ ਨੇ ਪੰਜਾਬ ਵਿੱਚ ਨਸ਼ਿਆਂ ਬਾਰੇ ਬਣੀ ਫਿਲਮ ਉੜਤਾ ਪੰਜਾਬ ਨੂੰ ਏ ਸ਼੍ਰੇਣੀ ਤਹਿਤ 13 ਕੱਟ ਲਗਾ ਕੇ ਹਰੀ ਝੰੰਡੀ ਦੇ ਦਿੱਤੀ ਹੈ। ਕੇਂਦਰੀ ਫਿਲਮ ਸਰਟੀਫਿਕੇਟ ਬੋਰਡ (ਸੀਬੀਐਫਸੀ) ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਇਸ ਦੀ ਪੁਸ਼ਟੀ ਕਰ ਦਿੱਤੀ।
ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਫਿਲਮ ‘ਉੜਤਾ ਪੰਜਾਬ’ ਨੂੰ 13 ਕੱਟ ਲਗਾ ਕੇ ਏ ਸ਼੍ਰੇਣੀ ਤਹਿਤ ਹਰੀ ਝੰਡੀ ਦਿੱਤੀ ਗਈ ਹੈ ਤੇ ਇਸ ਨਾਲ ਬੋਰਡ ਦਾ ਕੰਮ ਪੂਰਾ ਹੋ ਗਿਆ ਹੈ। ਹੁਣ ਨਿਰਮਾਤਾ ਅਦਾਲਤ ਵਿੱਚ ਜਾਵੇ ਜਾਂ ਟ੍ਰਿਬਿਊਨਲ ਕੋਲ ਅਸੀਂ ਹੁਕਮ ਨੂੰ ਲਾਗੂ ਕਰਾਂਗੇ।
ਪਹਿਲਾਜ ਨਿਹਲਾਨੀ ਨੇ ਕਿਹਾ ਕਿ ਨਿਰਮਾਤਾ ਅਨੁਰਾਗ ਕਸ਼ਯਪ ਦੀ ਫਿਲਮ ‘ਉੜਤਾ ਪੰਜਾਬ’ ਨੂੰ ਏ ਸਰਟੀਫਿਕੇਟ ਅਤੇ 13 ਕੱਟਾਂ ਨਾਲ ਪਾਸ ਕਰ ਦਿੱਤਾ ਗਿਆ ਹੈ। ਭੋਪਾਲ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਪਹਿਲਾਜ ਨਿਹਲਾਨੀ ਨੇ ਨਿਰਮਾਤਾ ਅਨੁਰਾਗ ਕਸ਼ਯਪ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਨਿਹਲਾਨੀ ਨੇ ਕਿਹਾ ਕਿ ਫਿਲਮ ਦੇ ਨਿਰਮਾਤਾ ਦਾ ਇਹ ਕਹਿਣਾ ਕਿ ਅਸੀਂ ਉਨ੍ਹਾਂ ਨੂੰ ਫਿਲਮ ਦੇ ਸਿਰਲੇਖ ਵਿਚੋਂ ਪੰਜਾਬ ਸ਼ਬਦ ਹਟਾਉਣ ਦੀ ਮੰਗ ਕੀਤੀ ਸੀ, ਬਿਲਕੁਲ ਗਲਤ ਦੋਸ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਅਜਿਹਾ ਨਹੀਂ ਕਿਹਾ। ਨਿਰਮਾਤਾ ਨੇ ਇਹ ਸਭ ਫਿਲਮ ਦੀ ਪਬਲਿਸਿਟੀ ਲਈ ਕੀਤਾ। ਨਿਹਲਾਨੀ ਨੇ ਕਿਹਾ ਕਿ ਸੈਂਸਰ ਬੋਰਡ ਨੇ ‘ਉੜਤਾ ਪੰਜਾਬ’ ਨੂੰ 13 ਕੱਟ ਦਿੱਤੇ ਹਨ ਜੋ ਕਿ ਜਾਇਜ਼ ਹਨ। ਜੋ ਵੀ ਸ਼ਬਦ ਉਨ੍ਹਾਂ 13 ਕੱਟਾਂ ਵਿਚ ਆਉਂਦੇ ਹਨ ਉਹ ਹਟਣਗੇ ਅਤੇ ਫਿਲਮ ਨੂੰ ‘ਏ’ ਸਰਟੀਫਿਕੇਟ ਦੇ ਕੇ ਪਾਸ ਕਰ ਦਿੱਤਾ ਗਿਆ ਹੈ।
The post ਸੈਂਸਰ ਬੋਰਡ ਨੇ 13 ਕੱਟ ਲਾ ਕੇ ‘ਉੜਤਾ ਪੰਜਾਬ’ ਨੂੰ ਦਿੱਤੀ ਹਰੀ ਝੰਡੀ appeared first on Quomantry Amritsar Times.