ਅੰਮ੍ਰਿਤਸਰ/ਬਿਊਰੋ ਨਿਊਜ਼
ਮਾਪਿਆਂ ਦੀ ਖੁਸ਼ੀ ਲਈ ਜ਼ਿੰਦਗੀ ‘ਚ ਵੱਡੀ ਤਬਦੀਲੀ ਲਿਆ ਕੇ ਇਕ ਨਵੀਂ ਇਬਾਰਤ ਲਿਖਣ ਵਾਲੇ ਨੌਜਵਾਨ ਦੀ ਕਹਾਣੀ ਨੂੰ ਬਿਆਨ ਕਰਦੀ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ ਦੇ ਕਲਾਕਾਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫ਼ਿਲਮ ਦੀ ਸਫ਼ਲਤਾ ਦੀ ਅਰਦਾਸ ਕੀਤੀ | ਫ਼ਿਲਮ ‘ਚ ਦੁੱਲੇ ਵਜੋਂ ਦਾਰੇ ਦੀ ਭੂਮਿਕਾ ਨਿਭਾਉਣ ਵਾਲੇ ਮੁੱਖ ਅਦਾਕਾਰ ਬੀਨੂ ਢਿੱਲੋਂ ਨੇ ਦੱਸਿਆ ਕਿ ਇਹ ਫ਼ਿਲਮ ਪੰਜਾਬੀ ਇਤਿਹਾਸ ਦੇ ਪ੍ਰਸਿੱਧ ਪਾਤਰ ਦੁੱਲਾ ਭੱਟੀ ਦੇ ਜੀਵਨ ਤੋਂ ਪ੍ਰਭਾਵਿਤ ਇਕ ਨਿਵੇਕਲੇ ਵਿਸ਼ੇ ਵਾਲੀ ਫ਼ਿਲਮ ਹੈ, ਜੋ ਪੰਜਾਬੀ ਸਿਨੇਮਾ ਜਗਤ ਲਈ ਇਕ ਨਵਾਂ ਮੀਲ ਪੱਥਰ ਸਥਾਪਿਤ ਕਰੇਗੀ। ਉਨ੍ਹਾਂ ਦੱਸਿਆ ਕਿ ਮੀਨਾਰ ਮਲਹੋਤਰਾ ਦੀ ਬੇਹਤਰੀਨ ਨਿਰਦੇਸ਼ਨ ਅਧੀਨ ਬਣੀ ਇਹ ਫ਼ਿਲਮ ਦਾਰਾ ਫ਼ਿਲਮ ਇੰਟਰਟੇਨਮੈਂਟ ਸਮੇਤ ਆਮਾ ਮੋਸਨ ਪ੍ਰਿਕਚਰਜ, ਨਾਮੋ ਫਿਲਮਜ ਇੰਟਰਟੇਨਮੈਂਟ ਅਤੇ 1 ਟੂ 1 ਸਿਲਵਰ ਸਕਰੀਨ ਬੈਨਰਾਂ ਦੀ ਸਾਂਝੀ ਪੇਸ਼ਕਸ਼ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਮੁੱਖ ਅਦਾਕਾਰਾ ਵਜੋਂ ਅਮਨ ਹੁੰਦਲ ਨੇ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਦੇਵ ਖਰੋੜ, ਅਮਰ ਨੂਰੀ, ਬੀ. ਐਨ. ਸ਼ਰਮਾ, ਨਿਰਮਲ ਰਿਸੀ ਅਤੇ ਮਲਕੀਤ ਰੌਣੀ ਵੀ ਇਸ ‘ਚ ਮਹੱਤਵਪੂਰਨ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਮੌਕੇ ਹਾਜ਼ਰ ਫ਼ਿਲਮ ਦੇ ਅਦਾਕਾਰ ਸਰਦਾਰ ਸੋਹੀ ਅਤੇ ਦੇਵ ਖਰੋੜ ਨੇ ਦੱਸਿਆ ਕਿ ਇਹ ਫ਼ਿਲਮ ਇਕ ਅਜਿਹੇ ਨੌਜਵਾਨ ਦੀਆਂ ਭਾਵਨਾਵਾਂ ਤੇ ਅਧਾਰਿਤ ਹੈ ਜੋ ਆਪਣੇ ਮਾਪਿਆਂ ਦੇ ਸੁਪਨੇ ਸੱਚ ਕਰਨ ਲਈ ਆਪਣੀ ਐਸੋ-ਅਰਾਮ ਦੀ ਜ਼ਿੰਦਗੀ ਨੂੰ ਬਦਲ ਲੈਂਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਨਿਰਦੇਸ਼ਕ ਮੀਨਾਰ ਮਲਹੋਤਰਾ ਨੇ ਕਿਹਾ ਕਿ ਫ਼ਿਲਮ ਦੇ ਪ੍ਰੋਡਿਊਸਰ ਨਮਨ ਗੁਪਤਾ, ਮਨੀ ਧਾਲੀਵਾਲ, ਅਮਿਤਾਂਸ ਅਤੇ ਸਕਤੀ ਮਨਚੰਦਾ ਹਨ ਜਦਕਿ ਇਸ ਦੀ ਕਹਾਣੀ ਉਨ੍ਹਾਂ ਖੁਦ ਲਿਖੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਸਿਨੇਮਾਗਰਾਫ਼ੀ ਪ੍ਰਸੋਤਮ ਚੌਧਰੀ ਨੇ ਕੀਤੀ ਹੈ ਅਤੇ ਡਾਇਲਾਗ ਸਰਦਾਰ ਸੋਹੀ ਨੇ ਲਿਖੇ ਹਨ | ਹੈਪੀ ਰਾਇਕੋਟੀ ਦੇ ਲਿਖੇ ਗੀਤਾਂ ਨੂੰ ਹੈਪੀ ਸਮੇਤ ਅੰਮੀ ਵਿਰਕ, ਨੂਰਾਂ ਸਿਸਟਰ, ਸਿੱਪੀ ਗਿੱਲ, ਨਛੱਤਰ, ਗੁਰਲੇਜ ਅਖਤਰ, ਮਾਸਾ ਅਲੀ ਅਤੇ ਰੋਸਨ ਪ੍ਰਿੰਸ ਨੇ ਗਾਇਆ ਹੈ। ਜਿੰਨ੍ਹਾਂ ਨੂੰ ਸੰਗੀਤਕ ਧੁੰਨਾਂ ਵਿੱਚ ਬੰਨਿਆ ਹੈ ਸੰਗੀਤਕਾਰ ਲਾਡੀ ਗਿੱਲ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਨਿਜਾਮਪੁਰ, ਜਲੰਧਰ ਅਤੇ ਫਿਲੌਰ ਦੇ ਆਸ ਪਾਸ ਕੀਤੀ ਗਈ ਹੈ। ਇਸ ਮੌਕੇ ਸਰਬਜੀਤ ਸਿੰਘ ਆਈਡੀਆ ਵੀ ਹਾਜ਼ਰ ਸਨ।
The post ਦਰਬਾਰ ਸਾਹਿਬ ਵਿਖੇ ‘ਦੁੱਲਾ ਭੱਟੀ’ ਦੇ ਕਲਾਕਾਰਾਂ ਟੇਕਿਆ ਮੱਥਾ appeared first on Quomantry Amritsar Times.