ਫਰਿਜ਼ਨੋਂ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਸਾਫ਼ ਸੁਥਰੀ ਗੀਤਕਾਰੀ ਦਾ ਮੁਦੱਈ ਉਘਾ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਅੱਜਕੱਲ੍ਹ ਆਪਣੀ ਅਮਰੀਕਾ ਫੇਰੀ ‘ਤੇ ਹੈ। ਇਸੇ ਕੜੀ ਤਹਿਤ ਐਸ.ਐਸ.ਐਸ. ਇੰਟਰਟੇਨਮੈਂਟ ਗਰੁੱਪ ਦੇ ਸੰਤੋਖ ਸਿੰਘ ਜੱਜ, ਸਤਨਾਮ ਸਿੰਘ ਬੱਲ ਅਤੇ ਸੁਖਦੇਵ ਗਰੇਵਾਲ ਵੱਲੋਂ ਪਿਛਲੇ ਦਿਨੀਂ ਮੰਗਲ ਹਠੂਰ ਦਾ ਮਿਲਪੀਟਸ ਵਿਖੇ ਵਿਸਾਖੀ ਜੰਕਸ਼ਨ ਸ਼ੋਅ ਦੌਰਾਨ 5100 ਯੂ.ਐਸ. ਡਾਲਰ ਅਤੇ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਮੰਗਲ ਹਠੂਰ ਨੇ ਆਪਣੀ ਮਿਆਰੀ ਸ਼ਾਇਰੀ ਰਾਹੀਂ ਖੂਬ ਰੰਗ ਬੰਨ੍ਹਿਆ। ਗਾਇਕ ਰਵਿੰਦਰ ਗਰੇਵਾਲ, ਹਰਜੀਤ ਹਰਮਨ, ਹੈਰੀ ਸੰਧੂ, ਜੋਰਾ ਰੰਧਾਵਾ, ਦੀਪ ਢਿਲੋਂ-ਜੈਸਮੀਨ ਅਤੇ ਤਾਨੀਆ ਗਿੱਲ ਨੇ ਵੀ ਆਪਣੀ ਗਾਇਕੀ ਦੇ ਜਲਵੇ ਵਿਖਾਏ। ਇਸ ਮੌਕੇ ਮੰਗਲ ਹਠੂਰ ਨੇ ਕਿਹਾ ਕਿ ਇਹ ਸਨਮਾਨ ਮੰਗਲ ਦਾ ਨਹੀਂ ਸਗੋਂ ਸਾਫ਼ ਸੁਥਰੀ ਸ਼ਾਇਰੀ ਦਾ ਹੋਇਆ ਹੈ ਅਤੇ ਇਹ ਸਮਾਜਕ ਥਾਪੜਾ ਹੈ ਜਿਸ ਨਾਲ ਲੇਖਕ ਨੂੰ ਚੰਗਾ ਲਿਖਣ ਲਈ ਹੋਰ ਹੌਸਲਾ ਮਿਲਦਾ ਹੈ।
The post ਐਸ.ਐਸ.ਐਸ. ਇੰਟਰਟੇਨਮੈਂਟ ਗਰੁੱਪ ਵੱਲੋਂ ਮੰਗਲ ਹਠੂਰ ਦਾ ਸਨਮਾਨ appeared first on Quomantry Amritsar Times.