ਸਿਆਟਲ/ਬਿਊਰੋ ਨਿਊਜ਼ :
ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਵਿਸ਼ੇਸ਼ ਇੱਕਤਰਤਾ ਕਰ ਕੇ ਮਨਜੀਤ ਕੌਰ ਗਿੱਲ ਦੀ ਕਿਤਾਬ ”ਰੂਹ ਦੀ ਅੱਖ ਵਿਚੋਂ” ਲੋਕ ਅਰਪਣ ਕੀਤੀ ਗਈ। ਮਨਜੀਤ ਇਸ ਤੋਂ ਪਹਿਲਾਂ ਦੋ ਹੋਰ ਕਿਤਾਬਾਂ ”ਰੂਹ ਦੇ ਰਿਸ਼ਤੇ” ਅਤੇ ”ਰੂਹ ਦੀਆਂ ਗੱਲਾਂ” ਲਿਖ ਚੁੱਕੀ ਹੈ, ਇਸ ਤੀਸਰੀ ਕਿਤਾਬ ਵਿਚ ਉਸ ਨੇ ਸਮਾਜਿਕ ਪੀੜਾਂ ਦੇ ਅੱਥਰੂ ਆਪਣੀ ਅੱਖੀਂ ਵਹਾਏ ਨੇ। ਇਸ ਮੌਕੇ ਹਰਭਜਨ ਸਿੰਘ ਬੈਂਸ, ਸਵਰਾਜ ਕੌਰ, ਡਾ. ਜੇ ਬੀ ਸਿੰਘ, ਡਾ. ਜਸਬੀਰ ਕੌਰ, ਅਵਤਾਰ ਸਿੰਘ ਆਦਮਪੁਰੀ, ਸੁਰਿੰਦਰ ਕੌਰ, ਮਨਜੀਤ ਕੌਰ ਗਿੱਲ, ਸ਼ੰਗਾਰ ਸਿੰਘ ਸਿੱਧੂ, ਸਾਧੂ ਸਿੰਘ ਦਿਲਸ਼ਾਦ, ਗੁਰਮੇਲ ਕੌਰ, ਮਹਿੰਦਰ ਸਿੰਘ ਚੀਮਾ, ਸਾਧੂ ਸਿੰਘ ਝੱਜ ਅਤੇ ਸਰ੍ਹੀ ਕਨੇਡਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੁਖਵਿੰਦਰ ਕੌਰ ਨੇ ਆਪੋ ਆਪਣੀਆਂ ਰਚਨਾਂਵਾਂ ਨਾਲ ਮਹਿਫਲ ਸਜਾਈ। ਸਾਹਿਤਕਾਰਾਂ ਨੇ ਪੰਜਾਬੀ ਮਾਂ ਬੋਲੀ, ਵਿਰਸੇ ਅਤੇ ਸਭਿਆਚਾਰ ਨੂੰ ਦਰਪੇਸ਼ ਮੁਸ਼ਕਲਾਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ। ਸਭਾ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਜਾਂ ਮੈਂਬਰਸ਼ਿਪ ਲੈਣ ਲਈ 253-335-6062 / 206-992-8265 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਮਨਜੀਤ ਕੌਰ ਗਿੱਲ ਦੀ ‘ਰੂਹ ਦੀ ਅੱਖ ਵਿਚੋਂ’ ਲੋਕ ਅਰਪਣ appeared first on Quomantry Amritsar Times.