ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਪੰਜਾਬ ਪ੍ਰੋਡਕਸ਼ਨਜ਼ ਅਤੇ ਦੇਸੀ ਸਵੈਗ ਇੰਟਰਨੈਸ਼ਨਲ ਵਲੋਂ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਵਿਸਾਖੀ ਸ਼ੋਅ 2016 ਲੂਥਰ ਬਰਬੈਂਕ ਹਾਈ ਸਕੂਲ ਸੈਕਰਾਮੈਂਟੋ ਵਿਖੇ ਕਰਾਇਆ ਗਿਆ। ਮੇਲੇ ਵਿਚ ਦਵਿੰਦਰ ਗਰੇਵਾਲ ਪਿੰਡ ਪ੍ਰੋਡਕਸ਼ਨਜ਼, ਦੇ ਸੱਦੇ ‘ਤੇ ਆਏ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਐਮੀ ਵਿਰਕ, ਅਨਮੋਲ ਗਗਨ ਮਾਨ, ਅੰਮ੍ਰਿਤ ਮਾਨ ਅਤੇ ਰਣਜੀਤ ਬਾਠ ਨੇ ਆਪਣੇ ਗੀਤਾਂ ਨਾਲ ਛਹਿਬਰ ਲਾਈ। ਸਟੇਜ ਸੰਚਾਲਨ ਬਲਜੀਤ ਕੌਰ ਜੌਹਲ ਨੇ ਕੀਤਾ।
ਮੇਲੇ ਦੀ ਸ਼ੁਰੂਆਤ ਸੁਖਵਿੰਦਰ ਸੰਘੇੜਾ ਨੇ ਸਭ ਨੂੰ ਪੰਜਾਬ ਪ੍ਰੋਡਕਸ਼ਨਜ਼ ਅਤੇ ਲੇਸੀ ਸਵੈਗ ਇੰਟਰਨੈਸ਼ਨਲ ਵਲੋਂ ਜੀ ਆਇਆਂ ਕਹਿ ਕੇ ਕੀਤੀ। ਹਾਲ ਏਨਾ ਖਚਾਖਚ ਭਰ ਗਿਆ ਕਿ ਦੋ ਸੌ ਦੇ ਕਰੀਬ ਸਰੋਤੇ ਟਿਕਟ ਨਾ ਮਿਲਣ ਕਾਰਨ ਘਰਾਂ ਨੂੰ ਪਰਤ ਗਏ। ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਇਸ ਮੇਲੇ ਦਾ ਆਨੰਦ ਮਾਣਿਆ। ਇਹ ਮੇਲਾ ਪੂਰੀ ਤਰ੍ਹਾਂ ਨਾਲ ਸਭਿਆਚਾਰਕ ਤੇ ਪਰਿਵਾਰਕ ਹੋ ਨਿਬੜਿਆ। ਪ੍ਰੋਗਰਾਮ ਵਿੱਚ ਵੱਖ ਵੱਖ ਕਲਾਕਾਰਾਂ ਨੇ ਆਪਣੇ ਚਰਚਿਤ ਗੀਤ ਤਾਂ ਗਾਏ ਹੀ ਪਰ ਇੱਕ ਗੱਲ ਸਮਝ ਤੋਂ ਦੂਰ ਹੈ ਕਿ ਅੱਜ ਕੱਲ੍ਹ ਕਲਾਕਾਰ ਸੀਨੀਅਰ ਕਲਾਕਾਰਾਂ ਦੇ
ਗੀਤ ਕਿਉਂ ਗਾ ਰਹੇ ਹਨ ਪ੍ਰਬੰਧਕਾਂ ਵਲੋਂ ਇਕ ਦਿਨ ਪਹਿਲਾਂ ਸਾਰੇ ਸਪੌਂਸਰਾਂ ਅਤੇ ਗਾਇਕਾਂ ਨਾਲ ਰਮੀ ਚੀਮਾ ਦੇ ਰੈਸਟੋਰੈਂਟ ਵ੍ਹਾਈਟ ਲੌਟਸ ਸੈਕਰਾਮੈਂਟੋ ਵਿਖੇ ਡਿਨਰ ਦਾ ਪ੍ਰਬੰਧ ਕੀਤਾ ਗਿਆ। ਜਿਥੇ ਸਭਨੇ ਗਾਇਕਾਂ ਨਾਲ ਮਿਲਣੀ ਕੀਤੀ। ਪ੍ਰਮੋਟਰ ਦਲਜੀਤ ਸਿੰਘ ਢੰਡਾ, ਸੋਨੂ ਹੁੰਦਲ, ਮਨਿੰਦਰ ਪਵਾਰ, ਜਤਿੰਦਰ ਮਾਨ, ਟੀ.ਜੇ. ਹੁੰਦਲ, ਜਤਿੰਦਰ ਯੋਗੀ, ਗੈਰੀ ਤੁੰਗ, ਪਿੰਦਰ ਸਹੋਤਾ, ਹਰਪ ਗਿੱਲ, ਹਰਵੀ ਕਾਹਲੋਂ ਤੇ ਸਾਰੀ ਟੀਮ ਦੀ ਮਿਹਨਤ ਸਕਦਾ ਇਹ ਸ਼ੋਅ ਆਸ ਨਾਲੋਂ ਵੱਧ ਸਫਲ ਰਿਹਾ। ਇੱਥੇ ਵੀ ਮੁੰਡੀਰ ਨੇ ਪ੍ਰਬੰਧਕਾਂ ਤੇ ਸਕਿਉਰਿਟੀ ਦੀ ਮੱਤ ਮਾਰੀ ਰੱਖੀ।
The post ਸੈਕਰਾਮੈਂਟੋ ‘ਚ ਐਮੀ ਵਿਰਕ, ਅਨਮੋਲ, ਅੰਮ੍ਰਿਤ, ਕੁਲਵਿੰਦਰ ਬਿੱਲਾ ਤੇ ਬਾਠ ਨੇ ਲਾਈ ਗੀਤਾਂ ਦੀ ਛਹਿਬਰ appeared first on Quomantry Amritsar Times.