Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਡਾ. ਗੁਰਪ੍ਰੀਤ ਸਿੰਘ ਧੁੱਗਾ ਦੀ ਪੁਸਤਕ ‘ਹੈਲਥ ਗਾਈਡ’‘ਤੇ ਵਿਚਾਰ ਚਰਚਾ

$
0
0

dr. dhugga di kitab
ਫੇਅਰਫੀਲਡ/ਹੁਸਨ ਲੜੋਆ ਬੰਗਾ :
ਡਾ. ਗੁਰਪ੍ਰੀਤ ਧੁੱਗਾ ਦੀ ਪੁਸਤਕ ‘ਹੈਲਥ ਗਾਈਡ’ ਦਾ ਰਿਲੀਜ਼ ਸਮਾਰੋਹ ਫੇਅਰਫੀਲਡ ਦੇ ਹਿਲਟਨ ‘ਗਾਰਡਨ ਇਨ ਹੋਟਲ’ ਦੇ ਕਾਨਫਰੰਸ ਹਾਲ ਵਿਚ ਕੀਤਾ ਗਿਆ। ਇਹ ਨਾ ਸਿਰਫ ਕਿਤਾਬ ਦਾ ਰਿਲੀਜ਼ ਸਮਾਰੋਹ ਸੀ, ਸਗੋਂ ਪੰਜਾਬੀ ਭਾਈਚਾਰੇ ਦੀਆਂ ਨਾਮੀ ਹਸਤੀਆਂ ਦੀ ਸ਼ਿਕਰਤ, ਉਨ੍ਹਾਂ ਦੇ ਵਿਚਾਰ ਅਤੇ ਪੰਜਾਬੀਆਂ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਮਸਲਿਆਂ ਨੂੰ ਵਿਚਾਰਨ ਦਾ ਸਿਹਤਮੰਦ ਮੰਚ ਵੀ ਸੀ। ਡਾ. ਗੁਰਪ੍ਰੀਤ ਧੁੱਗਾ ਵਲੋਂ ਲਿਖੀ ਪੁਸਤਕ ‘ਹੈਲਥ ਗਾਈਡ’, ਜਿਸ ਨੂੰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ, ਦੀ ਸਭ ਤੋਂ ਵੱਧ ਵਡਿਆਈ ਇਸ ਕਰਕੇ ਕੀਤੀ ਗਈ ਕਿ ਡਾ. ਧੁੱਗਾ ਨੇ ਕਰੀਬ ਦੋ ਸੌ ਬਿਮਾਰੀਆਂ ਦੇ ਲੱਛਣ, ਇਲਾਜ ਬਹੁਤ ਹੀ ਸਰਲ ਅਤੇ ਸਪਸ਼ਟ ਢੰਗ ਨਾਲ ਦੱਸੇ ਹਨ। ਬਹੁਤੇ ਬੁਲਾਰਿਆਂ ਨੇ ਕਿਹਾ ਕਿ ਇਸ ਪੁਸਤਕ ਨੂੰ ਘਰੋਂ ਘਰੀ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਪਾਠਕ ਬਿਮਾਰੀਆਂ ਤੋਂ ਬਚ ਸਕਣ ਅਤੇ ਪੰਜਾਬੀ ਸਮਾਜ ਵੀ ਆਪਣੀ ਸਿਹਤ ਨੂੰ ਵਿਰਾਸਤ ਵਾਂਗ ਸਿਹਤਮੰਦ ਰੱਖ ਸਕੇ। ਡਾ. ਧੁੱਗਾ ਦੀ ਨਿਮਰਤਾ ਅਤੇ ਸਾਦਗੀ ਦੀ ਪ੍ਰੰਸਸਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਹ ਪੁਸਤਕ ਪੜ੍ਹਨ ਨਾਲ ਮਨੁੱਖ ਨਿੱਤ ਦੇ ਜੀਵਨ ਵਿਚ ਬਹੁਤ ਸਾਰੀਆਂ ਅਲਾਮਤਾਂ ਤੋਂ ਬਚ ਸਕਦਾ ਹੈ। ਮੁੱਖ ਬੁਲਾਰਿਆਂ ਵਿਚ ਅਜੀਤ ਸਿੰਘ ਸੰਧੂ, ਮਹਿੰਦਰ ਸਿੰਘ ਸੰਧੂ, ਡਾ. ਜੀ.ਬੀ. ਸਿੰਘ, ਦਿਲ ਨਿਝਰ, ਨਰਿੰਦਰ ਸਿੰਘ ਧਾਲੀਵਾਲ, ਮੇਅਰ ਸੁੱਖ ਧਾਲੀਵਾਲ, ਦਰਸਨ ਸਿੰਘ ਮੁੰਡੀ, ਗੁਜਿੰਦਰ ਨਾਹਲ, ਪ੍ਰਮਿੰਦਰ ਗਰੇਵਾਲ, ਸੁਰਿੰਦਰ ਧਨੋਆ, ਐੱਸ ਅਸ਼ੋਕ ਭੌਰਾ, ਡਾ. ਹਰਕੇਸ਼ ਸੰਧੂ, ਕੈਪਟਨ ਕੰਵਲਜੀਤ ਸਿੰਘ ਅਤੇ ਹਰਭਜਨ ਢਿਲੋਂ ਸ਼ਾਮਲ ਸਨ। ਪੁਸਤਕ ਦੀ ਘੁੰਡ ਚੁਕਾਈ ਪੰਜਾਬ ਆਰਟ ਐਂਡ ਕਲਚਰਲ ਐਸੋਸੀਏਸ਼ਨ (ਪੈਕਾ) ਦੇ ਅਹੁਦੇਦਾਰਾਂ ਵਲੋਂ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕੀਤੀ ਗਈ। ਮੰਚ ਸੰਚਾਲਨ ਡਾ. ਜਸਵੀਰ ਸਿੰਘ ਕੰਗ ਅਤੇ ਆਸ਼ਾ ਸ਼ਰਮਾ ਨੇ ਕੀਤਾ। ਇਸ ਮੌਕੇ ਡਾ. ਗੁਰਪ੍ਰੀਤ ਧੁੱਗਾ ਨੇ ਕਿਤਾਬ ਦੀ ਛਪਾਈ ਤੋਂ ਲੈ ਕੇ ਢੁਆਈ ਤੱਕ ਮੱਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

The post ਡਾ. ਗੁਰਪ੍ਰੀਤ ਸਿੰਘ ਧੁੱਗਾ ਦੀ ਪੁਸਤਕ ‘ਹੈਲਥ ਗਾਈਡ’ ‘ਤੇ ਵਿਚਾਰ ਚਰਚਾ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>