ਵਲੇਹੋ ‘ਚ ਹੋਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ
ਵਲੇਹੋ/ਬਿਊਰੋ ਨਿਊਜ਼:
ਇੰਡੀਅਨ ਕੇਅਰ ਐਸੋਸੀਏਸ਼ਨ ਵਲੋਂ ਆਪਣਾ ਸਾਲਾਨਾ ਸਭਿਆਚਾਰਕ ਮੇਲਾ ਇਸ ਵਾਰ ‘ਬੇਅ ਏਰੀਆ ਵਿਸਾਖੀ ਮੇਲਾ 2016’ 14 ਮਈ ਸ਼ਨਿੱਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸੋਲਾਨੋ ਕਾਊਂਟੀ, ਫੇਅਰ ਗਰਾਊਂਡ, ਵਲੇਹੋ ਵਿਖੇ ਹੋਣ ਵਾਲਾ ਇਹ ਮੇਲਾ ਬਾਅਦ ਦੁਪਹਿਰ 1:00 ਵਜੇ ਤੋਂ 8:00 ਵਜੇ ਤੱਕ ਹੋਵੇਗਾ। ਭੰਗੜੇ, ਗੀਤ ਸੰਗੀਤ ਦੀਆਂ ਆਈਟਮਾਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਪੰਜਾਬ ਤੋਂ ਆਏ ਉੱਘੇ ਗਾਇਕ ਰਵਿੰਦਰ ਗਰੇਵਾਲ, ਹਰਜੀਤ ਹਰਮਨ, ਜੋਰਾ ਰੰਧਾਵਾ, ਦੀਪ ਢਿੱਲੋਂ, ਜੈਸਮੀਨ ਜੱਸੀ ਅਤੇ ਤਾਨੀਆ ਗਿੱਲ ਆਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਸਟੇਜ ਸੰਚਾਲਨ ਸਟਜਾਂ ਦੀ ਮਲਿਕਾ ਆਸ਼ਾ ਸ਼ਰਮਾ ਵਲੋਂ ਹੋਵੇਗਾ।
ਇਸ ਮੌਕੇ ਕੱਪੜੇ, ਗਹਿਣੇ ਤੋਂ ਇਲਾਵਾ ਖਾਣ-ਪੀਣ ਦੇ ਸਟਾਲ ਵੀ ਮੇਲੇ ਦੀ ਸ਼ੋਭਾ ਨੂੰ ਵਧਾਉਣਗੇ। ਇਸ ਮੇਲੇ ਵਿਚ 8 ਤੋਂ 10 ਹਜ਼ਾਰ ਦੇ ਕਰੀਬ ਦਰਸ਼ਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੋਕਾਂ ਵਿਚ ਇਸ ਮੇਲੇ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮੇਲੇ ਲਈ ਕੋਈ ਐਂਟਰੀ ਟਿਕਟ ਨਹੀਂ ਰੱਖੀ ਗਈ। ਦਾਖਲਾ ਮੁਫ਼ਤ ਹੋਵੇਗਾ ਅਤੇ ਬਚਿਆਂ ਲਈ ਖ਼ਾਸ ਪ੍ਰੋਗਰਾਮ ਹੋਣਗੇ। ਹੋਰ ਜਾਣਕਾਰੀ ਲਈ 707-315-2468 ਜਾਂ 510-715-7513 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਬੇ-ਏਰੀਆ ਵਿਸਾਖੀ ਮੇਲਾ 14 ਮਈ ਨੂੰ appeared first on Quomantry Amritsar Times.