ਯੂਨੀਅਨ ਸਿਟੀ/ਬਿਊਰੋ ਨਿਊਜ਼:
ਸਾਹਿਤਕਾਰ ਪ੍ਰਮਿੰਦਰ ਪਰਵਾਨਾ ਦੀ ਕਾਵਿ ਪਬੁਸਤਕ ‘ਬੇੜੀ ਮਲਾਹ ਮੀਲ ਪੱਥਰ’ ‘ਤੇ 15 ਮਈ 2016 ਐਤਵਾਰ ਨੂੰ ਬਾਅਦ ਦੁਪਹਿਰ 2:00 ਵਜੇ Guy Emanuele JR. Elementary School -100 Dewto Road Union City Ca. 94587 ਵਿਖੇ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਮੌਕੇ ਬੀਬੀ ਮਨਜੀਤ ਕੌਰ ਸੇਖੋਂ, ਬੀਬੀ ਰਾਜਬੀਰ ਕੌਰ ਅਤੇ ਹੋਰਨਾਂ ਵਲੋਂ ਸ਼ਾਇਰ ਪ੍ਰਵਾਨਾ ਦੀ ਕਾਵਿ ਪੁਸਤਕ ਬਾਰੇ ਵਿਚਾਰ ਰੱਖੇ ਜਾਣਗੇ। ਖੁਦ ਪਰਮਿੰਦਰ ਸਿੰਘ ਪ੍ਰਵਾਨਾ ਵੀ ਵਿਚਾਰ ਚਰਚਾ ਵਿੱਚ ਭਾਗ ਲੈਣਗੇ। ਗੀਤ ਸੰਗੀਤ ਵਿਚ ਮੰਗਜੀਤ ਸਿੰਘ ਮੰਗਾ, ਬੀਬਰੀ ਅਰਦਨਾ ਸਿੰਘ, ਤਰਸੇਮ ਸਿੰਘ ਔਜਲਾ, ਮਾਸਟ+ ਧਰਮਪਾਲ ਪ੍ਰਦੇਸੀ ਅਤੇ ਦਰਸ਼ਨ ਸਿੰਘ ਔਜਲਾ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਹਾਜ਼ਰ ਕਵੀਆਂ ਦਾ ਕਲਾਮ ਸੁਣਿਆ ਜਾਵੇਗਾ। ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਜਲ ਪਾਨ ਨਿਰੰਤਰ ਚਲਦਾ ਰਹੇਗਾ। ਪਾਰਕਿੰਗ ਅਤੇ ਦਾਖ਼ਲੇ ਦੀ ਮੁਫ਼ਤ ਸਹੂਲਤ ਹੈ। ਦਾਖ਼ਲਾ ਸਿਰਫ਼ ਸੱਦਾ ਪੱਤਰ ਰਾਹੀਂ ਹੈ ਜਾਂ ਅਗਾਂਊ ਫੋਨ ਨੰਬਰ 510-415-9377 ਜਾਂ 510-432-1389 ‘ਤੇ ਸੰਪਰਕ ਕੀਤਾ ਜਾ ਸਕਦ ਹੈ।
The post ਕਾਵਿ ਪੁਸਤਕ ‘ਬੇੜੀ ਮਲਾਹ ਮੀਲ ਪੱਥਰ’ ਉੱਤੇ ਗੋਸ਼ਟੀ 15 ਮਈ ਐਤਵਾਰ ਨੂੰ appeared first on Quomantry Amritsar Times.