ਸ਼ਿਕਾਗੋ/ਬਿਊਰੋ ਨਿਊਜ਼:
ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਵੱਲੋਂ 23 ਅਪ੍ਰੈਲ ਨੂੰ ਰੋਲਿੰਗ ਮੀਡੋਜ਼ ਵਿਖੇ ਮੀਡੋਜ਼ ਕਲੱਬ ਬੈਂਕੁਏਟ ਹਾਲ ਵਿਚ ਵਿਸਾਖੀ ਮੇਲੇ ਵਜੋਂ ਸਾਲਾਨਾ ਉਤਸਵ ਰੰਗਲਾ ਪੰਜਾਬ 2016 ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ 1000 ਤੋਂ ਵੱਧ ਦਰਸ਼ਕਾਂ ਅਤੇ 200 ਕਲਾਕਾਰਾਂ ਨੇ ਹਿੱਸਾ ਲਿਆ।
ਪੰਜਾਬੀ ਕਲਚਰਲ ਸੁਸਾਇਟੀ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਹ ਪ੍ਰੋਗਰਾਮ ਕਰਵਾਉਂਦੀ ਆ ਰਹੀ ਹੈ। ਇਹ ਸਭ ਤੋਂ ਵੱਡਾ ਇਕੋ ਇਕ ਪੰਜਾਬੀ ਸਭਿਆਚਾਰਕ ਮੇਲਾ ਹੈ, ਜਿਥੇ ਪੰਜਾਬ ਦੀਆਂ ਵੱਖ ਵੱਖ ਕਲਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਹ ਪ੍ਰੋਗਰਾਮ 4 ਹਿੱਸਿਆਂ ਵਿਚ ਵੰਡਿਆ ਗਿਆ, ਜਿਸ ਵਿਚ ਲੋਕ ਨਾਚ ਭੰਗੜਾ ਤੇ ਗਿੱਧਾ ਵੀ ਸ਼ਾਮਲ ਸੀ। ਇਸ ਪ੍ਰੋਗਰਾਮ ਵਿਚ ਇਲੀਨੋਟਿਸ, ਵਿਸਕੌਂਸਨ, ਇੰਡਿਆਨਾ ਅਤੇ ਮਿਸ਼ੀਗਨ ਤੋਂ ਮਹਿਮਾਨ ਕਲਾਕਾਰਾਂ ਨੇ ਸ਼ਿਕਰਤ ਕੀਤੀ। ਕਲਾਕਾਰਾਂ ਵਿਚ ਛੋਟੀ ਉਮਰ ਦੇ ਮੁੰਡੇ ਕੁੜੀਆਂ ਤੋਂ ਲੈ ਕੇ ਪ੍ਰੋਢ ਉਮਰ ਦੇ ਲੋਕ ਵੀ ਸ਼ਾਮਲ ਸਨ ਜੋ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੇ ਹੋਏ ਸਨ।
ਗਿੱਧੇ ਦੀਆਂ ਪੇਸ਼ਕਾਰੀਆਂ ਵਿਚ ਮਿਲਵਾਕੀ ਗਿੱਧਾ ਟੀਮ, ਸ਼ੌਕਣਾਂ ਸ਼ਿਕਾਗੋ ਦੀਆਂ, ਸ਼ਿਕਾਗੋ ਗਿੱਧਾ ਅਤੇ ਨਚਦੀਆਂ ਮੁਟਿਆਰਾਂ ਟੀਮਾਂ ਸ਼ਾਮਲ ਸਨ, ਜਿਨ੍ਹਾਂ ਨੇ ਰਵਾਇਤੀ ਪਹਿਰਾਵੇ ਅਤੇ ਗਹਿਣਿਆਂ ਤੋਂ ਇਲਾਵਾ ਆਪਣੇ ਲੋਕ ਨਾਚ ਤੇ ਬੋਲੀਆਂ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ। ਸਥਾਨਕ ਪੰਜਾਬੀ ਭਾਈਚਾਰੇ ਦੇ ਬੱਚਿਆਂ ਅਤੇ ਬਾਲਗਾਂ ਵੱਲੋਂ ਭੰਗੜਾ ਵੀ ਪੇਸ਼ ਕੀਤਾ ਗਿਆ।
ਪੀ.ਸੀ.ਐਸ. ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਸੰਘਾ ਨੇ ਦਰਸ਼ਕਾਂ ਦਾ ਸੁਆਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਗੁਰਦੁਆਰਾ ਪੈਲਾਟਾਈਨ ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਗਾਏ ਗਏ ਸ਼ਬਦ ਨਾਲ ਹੋਈ। ਪ੍ਰੋਗਰਾਮ ਦਾ ਸੰਚਾਲਨ ਵੱਖ ਵੱਖ ਹਿੱਸਿਆਂ ਵਿਚ ਜਸਲੀਨ ਕੌਰ ਨਨੂਆ ਅਤੇ ਹਰਮਨਜੀਤ ਕੌਰ ਢਿੱਲੋਂ, ਮੋਨਾ ਭੱਲਾ, ਗੁਰੂ ਧਾਲੀਵਾਲ, ਰਸਕੀਰਤ ਸਿੰਘ ਅਤੇ ਰਾਜਿੰਦਰ ਸਿੰਘ ਮਾਗੋ ਨੇ ਕੀਤਾ। ਸਟੇਜ ਦੇ ਪ੍ਰਬੰਧ ਵਿਚ ਰਾਏਬਰਿੰਦਰ ਸਿੰਘ ਘੋਟੜਾ, ਬਿਕਰਮ ਸਿੰਘ ਚੌਹਾਨ, ਗਗਨਦੀਪ ਸਿੰਘ ਮੁਲਤਾਨੀ, ਪ੍ਰਦੀਪ ਸਿੰਘ ਦਿਉਲ, ਪ੍ਰਵਿੰਦਰ ਸਿੰਘ ਨਨੂਆ ਅਤੇ ਸੰਦੀਪ ਸਿੰਘ ਨੇ ਮੰਚ ਦੇ ਪਿੱਛੇ ਰਹਿ ਕੇ ਸਹਾਇਤਾ ਕੀਤੀ।
ਗੀਤਾਂ ਦੀ ਮਹਿਫ਼ਲ ਵਿਚ ਕੰਚਨ ਜੀ, ਮੋਨਾ ਭੱਲਾ ਅਤੇ ਧੀਆਂ, ਮਨਜੀਤ ਸਿੰਘ ਵਿਰਦੀ, ਮਨਦੀਪ ਸਿੰਘ ਸੈਣੀ, ਵਿਜੇ ਰਾਜਪੂਤ, ਸਿਉਭਾਨ ਕੌਰ ਹੈਨੇਗਨ ਅਤੇ ਹੋਰ ਕਲਾਕਾਰਾਂ ਨੇ ਆਪਣੀ ਮਿੱਠੀ ਤੇ ਬੁਲੰਦ ਆਵਾਜ਼ ਨਾਲ ਚੰਗਾ ਰੰਗ ਬੰਨ੍ਹਿਆ।
ਇਹ ਪ੍ਰੋਗਰਾਮ 4 ਘੰਟੇ ਚੱਲਿਆ, ਜਿਸ ਵਿਚ 5 ਤੋਂ 50 ਸਾਲ ਤੱਕ ਦੇ ਕਲਾਕਾਰਾਂ ਨੇ ਕੋਈ 30 ਵੰਨਗੀਆਂ ਪੇਸ਼ ਕੀਤੀਆਂ। ਸਟੇਜ ਉਪਰ ਚੱਲੇ ਪ੍ਰੋਗਰਾਮਾਂ ਤੋਂ ਇਲਾਵਾ ਗਰਾਊਂਡ ਵਿਚ ਬੂਥ ਲਗਾਏ ਗਏ ਅਤੇ ਵਰਾਂਡੇ ਵਿਚ ਸਿੱਖ ਯੋਧਿਆਂ ਦੀਆਂ ਤਸਵੀਰਾਂ ਦੀ ਨੁਮਾਇਸ਼ ਲਗਾਈ ਗਈ, ਜਿਨ੍ਹਾਂ ਨੇ ਵੱਖ ਵੱਖ ਸੰਸਾਰ ਜੰਗਾਂ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਨ੍ਹਾਂ ਤੋਂ ਇਲਾਵਾ ਪਲੈਜ਼ੈਂਟ ਟਰੈਵਲਜ਼, ਕੇਅਰ ਫਾਰ ਸੋਲ, ਰੀਅਲ ਅਸਟੇਟ ਟੈਕਸ ਅਪੀਲਜ਼ (ਕੁੱਕ ਕਾਉਂਟੀ), ਤਿਆਰਾ, ਸਾਈ ਰੂਪ ਰੰਜਨ ਬੁਟੀਕ, ‘ਦ ਸੱਦਾਯੱਪਨ ਲੈਬ, ਮਹਾਂਵੀਰ ਜਿਊਲਰਜ਼ ਵੱਲੋਂ ਸਟਾਲ ਲਗਾਏ ਗਏ। ਪੀ.ਸੀ.ਐਸ. ਨੇ ਆਪਣੇ ਬੋਰਡ ਆਫ਼ ਡਾਇਰੈਕਟਰਜ਼ ਅਤੇ ਸਲਾਹਕਾਰਾਂ ਨੂੰ ਵੀ ਸਨਮਾਨਿਤ ਕੀਤਾ। ਇਨ੍ਹਾਂ ਵਿਚ ਹਰਕੇਵਲ ਸਿੰਘ ਲਾਲੀ ਚੇਅਰਮੈਨ, ਗੁਰਮੀਤ ਸਿੰਘ ਢਿੱਲੋਂ ਪ੍ਰਧਾਨ, ਸੁਰਿੰਦਰ ਸਿੰਘ ਸੰਘਾ ਉਪ ਪ੍ਰਧਾਨ, ਬਿਕਰਮ ਸਿੰਘ ਚੌਹਾਨ ਐਗਜ਼ੈਕਟਿਵ ਸਕੱਤਰ, ਪਰਵਿੰਦਰ ਸਿੰਘ ਨਨੂਆ ਵਿੱਤ ਸਕੱਤਰ, ਸੁਰਿੰਦਰ ਸਿੰਘ ਪਾਲੀਆ ਖੇਡ ਡਾਇਰੈਕਟਰ, ਮਨਜੀਤ ਸਿੰਘ ਭੱਲਾ ਤੇ ਕੁਲਬੀਰ ਸਿੰਘ ਬਾਗੜੀ, ਗਗਨਦੀਪ ਸਿੰਘ ਮੁਲਤਾਨੀ ਤੇ ਰਾਇਬਰਿੰਦਰ ਸਿੰਘ ਘੋਟੜਾ ਡਾਇਰੈਕਟਰ ਸ਼ਾਮਲ ਸਨ।
ਰੌਨੀ ਕੁਲਾਰ ਨੇ ਸਨਮਾਨ ਸਮਾਗਮ ਦਾ ਸੰਚਾਲਨ ਕੀਤਾ। ਪੀ.ਸੀ.ਐਸ. ਦੇ ਸਾਬਕਾ ਪ੍ਰਧਾਨ ਵਿਕ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਸਾਬਕਾ ਚੇਅਰਮੈਨ ਅੰਮ੍ਰਿਤਪਾਲ ਸਿੰਘ ਸੰਘਾ ਨੂੰ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਡਾ. ਭੁਪਿੰਦਰ ਸਿੰਘ ਸੈਣੀ, ਡਾ. ਨਰਿੰਦਰ ਸਿੰਘ ਗਰੇਵਾਲ, ਡਾ. ਅਮਰਜੀਤ ਸਿੰਘ, ਸੁਗਾ ਬਿਲਡਰਜ਼, ਭੂਪਿੰਦਰ ਸਿੰਘ ਧਾਲੀਵਾਲ, ਹਰਕੇਵਲ ਸਿੰਘ ਲਾਲੀ, ਬਿਕਰਮ ਸਿੰਘ ਸਿੱਧੂ ਨਿਕ ਬਲਵਿੰਦਰ ਸਿੰਘ, ਹੈਪੀ ਮੁਲਤਾਨੀ, ਅਵਤਾਰ ਸਿੰਘ, ਪੀ.ਸੀ.ਐਸ. ਮਿਸ਼ੀਗਨ, ਪਲੈਜ਼ੈਂਟ ਟਰੈਵਲਜ਼, ਅੰਮ੍ਰਿਤਪਾਲ ਸਿੰਘ ਸੰਘਾ, ਹਰਦਿਆਲ ਸਿੰਘ ਦਿਉਲ, ਡਾ. ਗੁਰਦਿਆਲ ਸਿੰਘ ਬਾਸਰਾਂ, ਡਾ. ਹਰਗੁਰਮੁਖਪਾਲ ਸਿੰਘ, ਡਾ. ਸਰਬਜੀਤ ਸਿੰਘ ਭੰਡਾਲ, ਡਾ. ਅਮਰਜੀਤ ਸਿੰਘ, ਰੌਨੀ ਕੁਲਾਰ, ਬਲਵਿੰਦਰ ਸਿੰਘ ਗਿਰਨ, ਵਿਕ ਸਿੰਘ, ਡਾ. ਸਨਜੀਤ ਸਿੰਘ ਪਰਮਾਰ, ਰਾਜਿੰਦਰ ਸਿੰਘ ਮਾਗੋ, ਠਾਕੁਰ ਸਿੰਘ ਬਸਰਤੀ, ਅਮਰੀਕ ਪਾਲ ਸਿੰਘ, ਵਿੰਨੀ ਆਨੰਦ, ਡਾ. ਕਮਲਜੀਤ ਸਿੰਘ ਗਿਰਨ, ਸੁਖਮੇਲ ਸਿੰਘ ਅਟਵਾਲ, ਨਿਕ ਗਾਖਲ, ਓਂਕਾਰ ਸਿੰਘ ਸੰਘਾ, ਕੁਲਬੀਰ ਸਿੰਘ ਬਾਗੜੀ, ਗੁਰਮੀਤ ਸਿੰਘ ਢਿੱਲੋਂ, ਪ੍ਰਦੀਪ ਸਿੰਘ ਦਿਉਲ, ਮਨਜੀਤ ਸਿੰਘ ਭੱਲਾ, ਡਾ. ਬਲਵੰਤ ਸਿੰਘ ਹੰਸਰਾ, ਡਾ. ਹਰਜਿੰਦਰ ਸਿੰਘ ਖਹਿਰਾ, ਲਖਵੀਰ ਸਿੰਘ ਸਹੋਤਾ, ਪਰਮਿੰਦਰ ਸਿੰਘ ਘੋਟੜਾ, ਪਰਮਿੰਦਰ ਸਿੰਘ ਵਾਲੀਆ, ਗਰੁਦੀਪ ਸਿੰਘ ਨੰਦੜਾ, ਬੈਜੂ ਮਹਿਤਾ ਸੀ.ਪੀ.ਏ., ਗੁਲਜ਼ਾਰ ਸਿੰਘ ਮੁਲਤਾਨੀ, ਹੈਪੀ ਹੀਰ, ਸੰਤੋਖ ਸਿੰਘ ਡੀ.ਸੀ., ਲਖਬੀਰ ਸਿੰਘ ਸੰਧੂ, ਮਨਪਾਲ ਸਿੰਘ ਗਰੇਵਾਲ, ਕੰਚਨ ਲਾਲ, ਆਰ.ਕੇ. ਕਾਰਪੈਟਸ, ਅਮਰ ਕਾਰਪੈਟਸ, ਜਸਪਾਲ ਸਿੰਘ ਕਲੇਰ, ਜਗਜੀਤ ਸਿੰਘ ਢੀਂਡਸਾ, ਮਟ ਸਿੰਘ ਢਿੱਲੋਂ, ਮੇਜਰ ਗੁਰਚਰਨ ਸਿੰਘ ਝੱਜ, ਜੀ.ਐਲ.ਓ. ਮਸਾਜ ਅਤੇ ਵਿਪਲਨ ਟੈਕਸ ਨੇ ਸਪਾਂਸਰ ਕੀਤਾ।
ਇਸ ਪ੍ਰੋਗਰਾਮ ਦਾ ਪ੍ਰਬੰਧ ਗੁਰਮੀਤ ਸਿੰਘ ਢਿੱਲੋਂ, ਸੁਰਿੰਦਰ ਸਿੰਘ ਸੰਘਾ, ਬਿਕਰਮ ਸਿੰਘ ਚੌਹਾਨ, ਪਰਵਿੰਦਰ ਸਿੰਘ ਨਨੂਆ, ਮਨਜੀਤ ਸਿੰਘ ਭੱਲਾ, ਗਗਨਦੀਪ ਸਿੰਘ ਮੁਲਤਾਨੀ, ਰਾਏਬਰਿੰਦਰ ਸਿੰਘ ਘੋਟੜਾ, ਕੁਲਬੀਰ ਸਿੰਘ ਬਾਗੜੀ, ਵਿਕ ਸਿੰਘ, ਪਰਦੀਪ ਸਿੰਘ ਦਿਓਲ, ਰੋਨੀ ਕੁਲਾਰ, ਸੰਨੀ ਕੁਲਾਰ, ਬਲਵਿੰਦਰ ਸਿੰਘ ਗਿਰਨ, ਮਹਿੰਦਰਜੀਤ ਸਿੰਘ ਸੈਣੀ, ਪਰਵਿੰਦਰ ਸਿੰਘ ਘੋਟੜਾ, ਠਾਕੁਰ ਸਿੰਘ ਬਸਾਤੀ, ਸੁਖਮੇਲ ਸਿੰਘ ਅਟਵਾਲ, ਅਮਰਜੀਤ ਸਿੰਘ ਅਟਵਾਲ, ਭਿੰਦਰ ਸਿੰਘ ਪੰਮਾ ਅਤੇ ਰਜਿੰਦਰ ਸਿੰਘ ਮਾਗੋ ਨੇ ਕੀਤਾ।
ਪ੍ਰੋਗਰਾਮ ਦੇ ਕੋਆਰਡੀਨੇਟਰਾਂ ਵਿਚ ਅਮਰਦੇਵ ਸਿੰਘ ਬਦੇਸ਼ਾ, ਗੁਰਕਮਲ ਸਿੰਘ ਗਰੇਵਾਲ, ਸੰਦੀਪ ਸਿੰਘ , ਸੁਖਵਿੰਦਰ ਕੌਰ, ਅਮਰਜੀਤ ਕੌਰ ਥਿੰਦ, ਡਾ. ਸੁਪਰੀਤ ਕੌਰ ਧਾਲੀਵਾਲ, ਗੁਰੂ ਧਾਲੀਵਾਲ, ਅੰਮ੍ਰਿਤ ਸਿੰਘ ਗਿਰਨ, ਗੁਰਸਿਮਰਤ ਸਿੰਘ ਢਿੱਲੋਂ, ਮਨਪ੍ਰੀਤ ਕੌਰ ਭੱਲਾ, ਸਿਮਰਨ ਕੌਰ ਭੱਲਾ, ਸਬਰੀਤ ਢੱਟ, ਜਸਟਿਨ ਧਾਲੀਵਾਲ, ਰਸਕੀਰਤ ਸਿੰਘ, ਹਰਲੀਨ ਸੈਣੀ, ਅਮਰਤਾ ਰੰਧਾਵਾ, ਨਵਲਜੀਤ ਵਿਰਕ, ਬੇਅੰਤ ਕੌਰ ਵਿਰਕ, ਡਾ. ਕਮਲਜੀਤ ਗਿਰਨ, ਲੱਕੀ ਸੈਣੀ, ਜਸਲੀਨ ਕੌਰ ਨਨੂਆ, ਅਮਨਜੀਤ ਕੌਰ ਢਿੱਲੋਂ, ਪਰਦੀਪ ਸਿੰਘ ਦਿਓਲ, ਜਸਕਰਨ ਸਿੰਘ ਸੈਣੀ, ਸੁਖਬੀਰ ਕੌਰ ਢਿੱਲੋਂ, ਹੱਨਾ ਸਿੰਘ ਅਤੇ ਸਿਮਰਨ ਵਾਲੀਆ ਦੇ ਨਾਮ ਸ਼ਾਮਲ ਹਨ।
The post ਸਭਿਆਚਾਰਕ ਪ੍ਰੋਗਰਾਮ ‘ਰੰਗਲਾ ਪੰਜਾਬ 2016’ ਨੇ ਰੰਗ ਬੰਨ੍ਹਿਆ appeared first on Quomantry Amritsar Times.