ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਉਘੇ ਗੀਤਕਾਰ ਮੰਗਲ ਹਠੂਰ ਅੱਜ ਕੱਲ੍ਹ ਆਪਣੀ ਅਮਰੀਕਾ ਫੇਰੀ ‘ਤੇ ਹਨ। ਇਸ ਦੌਰਾਨ ਉਹ ਟਰਾਂਸਪੋਰਟਰ ਨਾਜਰ ਸਿੰਘ ਸਹੋਤਾ ਦੇ ਸੱਦੇ ‘ਤੇ ਫਰਿਜ਼ਨੋ ਪਹੁੰਚੇ, ਜਿਥੇ ਉਨ੍ਹਾਂ ਦੇ ਸੁਆਗਤ ਲਈ ਜਪਾਨੀ ਰੈਸਟੋਰੈਂਟ ਟਕੂਮੀ ਵਿਖੇ ਵਿਸ਼ੇਸ਼ ਤੌਰ ‘ਤੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੀ ਸ਼ਾਇਰੀ ਰਾਹੀਂ ਖੂਬ ਰੰਗ ਬੰਨ੍ਹਿਆ ਅਤੇ ਪੱਤਰਕਾਰ ਨੀਟਾ ਮਾਛੀਕੇ ਦੀਆਂ ਦੋ ਕਿਤਾਬਾਂ ‘ਜਾਗਦੇ ਰਹੋ ਦਾ ਹੋਕਾ’ ਅਤੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ’ ਉਨ੍ਹਾਂ ਨੂੰ ਭੇਟ ਕੀਤੀਆਂ ਗਈਆਂ। ਮੰਗਲ ਹਠੂਰ ਦੀ ਨਵੀਂ ਪੁਸਤਕ ‘ਜਿਗਰੇ’ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੰਗਲ ਨੇ ਜਿਥੇ ਹੁਣ ਤੱਕ ਹਜ਼ਾਰਾਂ ਸਾਫ਼ ਸੁਥਰੇ ਗੀਤ ਲਿਖੇ ਹਨ, ਉਥੇ ਉਨ੍ਹਾਂ ਦੁਆਰਾ ਲਿਖੀਆਂ ਦਸ ਪੁਸਤਕਾਂ ਵੀ ਪੰਜਾਬੀ ਮਾਂ ਬੋਲੀ ਦੇ ਸਾਹਿਤਕ ਵਿਹੜੇ ਦਾ ਸ਼ਿੰਗਾਰ ਬਣੀਆਂ। ਇਸ ਸਮੇਂ ਸੰਤੋਖ ਸਿੰਘ ਜੱਜ, ਸੁਖਦੇਵ ਸਿੰਘ ਢਿੱਲੋਂ, ਹਾਕਮ ਸਿੰਘ ਢਿੱਲੋਂ, ਸੁਖਦੇਵ ਸਿੰਘ ਗਰੇਵਾਲ ਅਤੇ ਪੰਮਾ ਗਿੱਲ ਵੀ ਮਜੂਦ ਸਨ।
The post ਫਰਿਜ਼ਨੋ ਵਿਖੇ ਮੰਗਲ ਹਠੂਰ ਦੀ ਪੁਸਤਕ ਬਾਰੇ ਚਰਚਾ appeared first on Quomantry Amritsar Times.