ਇਸ਼ਮਤ ਨਰੂਲਾ ਤੇ ਗੁਰਲੇਜ ਅਖ਼ਤਰ ਦੀ ਸ਼ਾਨਦਾਰ ਪੇਸ਼ਕਾਰੀ
ਰੋਜ਼ਵਿਲ/ਹੁਸਨ ਲੜੋਆ ਬੰਗਾ:
ਸਿੱਖ ਯੂਥ ਕਲੱਬ ਐਟੀਲੋਪ, ਕੈਲੀਫੋਰਨੀਆ ਵੱਲੋਂ ਪਹਿਲਾ ਸਾਲਾਨਾ ਵਿਸਾਖੀ ਕਲਚਰਲ ਪ੍ਰੋਗਰਾਮ ਕਰਵਾਇਆ ਗਿਆ ਜੋ ਸ਼ਾਮ ਦੇ 4:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲਿਆ। ਪਹਿਲਾਂ ਤਾਂ ਬੱਚਿਆਂ ਦੀਆਂ ਕੁਝ ਆਮ ਆਈਟਮਾਂ ਹੋਈਆਂ ਤੇ ਬਾਅਦ ਵਿਚ ਜੀਤਾ ਗਿੱਲ, ਮਲਕੀਅਤ ਸੰਧੂ, ਗੋਗੀ ਸੰਧੂ ਅਤੇ ਸਤਪਾਲ ਦਿਓਲ ਨੇ ਸਮਾਗਮ ਵਿਚ ਕੁਝ ਜਾਨ ਪਾਈ ਪਰ ਸਾਊਂਡ ਸਿਸਟਮ ਦੀ ਫਿਰ ਵੀ ਸਮੱਸਿਆ ਹੱਲ ਨਹੀਂ ਹੋਈ। ਪ੍ਰੋਗਰਾਮ ਦੇ ਅਖੀਰ ਵਿਚ ਪੰਜਾਬੀ ਗਾਇਕੀ ਵਿਚ ਜਗ੍ਹਾ ਬਣਾ ਚੁੱਕੀ ਇਸ਼ਮੀਤ ਨਰੂਲਾ ਨੇ ਆਪਣੇ ਚਰਚਿੱਤ ਗੀਤਾਂ ਨਾਲ ਭਰਪੂਰ ਹਾਜ਼ਰੀ ਲੁਆਈ। ਇਸ ਮੌਕੇ ਸਟੇਜ ਦੇ ਸੈਕਟਰੀ ਵੱਲੋਂ ਆਪ ਕੀਤੇ ਡਾਂਸ ਨੇ ਤਾਂ ਸਿਰਾ ਹੀ ਲਾ ਦਿੱਤਾ, ਜਿਸ ਕਰਕੇ ਦਰਸ਼ਕਾਂ ਦੇ ਚਿਹਰਿਆਂ ‘ਤੇ ਹਾਸਾ ਦੇਖਿਆ ਗਿਆ। ਪ੍ਰੋਗਰਾਮ ਦੌਰਾਨ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਿਲ ਨਿੱਝਰ ਨੇ ਵੀ ਆਪਣੀ ਨਜ਼ਮ ਕਹੀ।
ਪ੍ਰੋਗਰਾਮ ਦੇ ਅਖੀਰ ਵਿਚ ਗਾਇਕ ਜੋੜੀ ਕੁਲਵਿੰਦਰ ਕੈਲੀ ਤੇ ਗੁਰਲੇਜ ਅਖ਼ਤਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵਿਚ ਸ਼ਾਮਲ ਅਜੇਪਾਲ ਸਿੰਘ ਬਾਠ, ਦੁਸਾਂਝ ਬ੍ਰਦਰਜ਼, ਗੁਰਚਰਨ ਬਸਰਾ, ਗੁਰੀ ਕੰਗ, ਗੁਰਮੀਤ ਗਰੇਵਾਲ, ਕੈਨੀਵਿਰਕ, ਰਵਿੰਦਰ ਕਾਹਲੋਂ, ਸਲਵਿੰਦਰ ਪੱਡਾ ਅਤੇ ਰਣਬੀਰ ਸੈਣੀ ਵੱਲੋਂ ਕਲਾਕਾਰਾਂ ਨੂੰ ਟਰਾਫੀਆਂ ਭੇਟ ਕੀਤੀਆਂ ਗਈਆਂ।
The post ਰੋਜ਼ਵਿਲ ‘ਚ ਕਰਵਾਇਆ ਗਿਆ ਵਿਸਾਖੀ ਪ੍ਰੋਗਰਾਮ appeared first on Quomantry Amritsar Times.