ਜਲੰਧਰ/ਬਿਊਰੋ ਨਿਊਜ਼ :
ਪੰਜਾਬੀ ਦੇ ਪੌਪ ਗਾਇਕ ਜੈਜ਼ੀ ਬੈਂਸ ਕੋਲੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਢਾਈ-ਤਿੰਨ ਘੰਟੇ ਪੁੱਛਗਿੱਛ ਕੀਤੀ ਕਿ ਉਹ ਵਿਦੇਸ਼ਾਂ ਵਿਚ ਹੁੰਦੇ ਆਪਣੇ ਪ੍ਰੋਗਰਾਮਾਂ ਦੇ ਪੈਸਿਆਂ ਦਾ ਲੈਣ-ਦੇਣ ਕਿਵੇਂ ਕਰਦੇ ਹਨ। ਜੈਜ਼ੀ ਬੈਂਸ ਕੋਲੋਂ ਕਰੀਬ ਢਾਈ-ਤਿੰਨ ਘੰਟੇ ਪੁਛਗਿੱਛ ਕੀਤੀ ਗਈ। ਦੋ ਸਾਲ ਪਹਿਲਾਂ ਵੀ ਜੈਜ਼ੀ ਬੈਂਸ ਨੂੰ ਈਡੀ ਨੇ ਤਲਬ ਕੀਤਾ ਸੀ ਤੇ ਉਨ੍ਹਾਂ ਦੀਆਂ ਵਿਦੇਸ਼ਾਂ ਵਿਚ ਰਿਲੀਜ਼ ਹੋਈਆਂ ਫਿਲਮਾਂ ਤੇ ਐਲਬਮਾਂ ਬਾਰੇ ਹਿਸਾਬ-ਕਿਤਾਬ ਪੁੱਛਿਆ ਸੀ। ਪੰਜਾਬੀ ਦੇ ਹੋਰ ਵੀ ਵੱਡੇ ਕਲਾਕਾਰ ਵਿਦੇਸ਼ਾਂ ਵਿਚਲੇ ਪ੍ਰੋਗਰਾਮਾਂ ਤੋਂ ਹੁੰਦੀ ਆਮਦਨ ਦਾ ਸਹੀ ਵੇਰਵਾ ਇਥੇ ਨਹੀਂ ਦੱਸਦੇ। ਇਹ ਜਿਥੇ ਟੈਕਸ ਦੀ ਚੋਰੀ ਕਰਦੇ ਹਨ, ਉਥੇ ਉਹ ਇਨ੍ਹਾਂ ਪ੍ਰੋਗਰਾਮਾਂ ਵਿਚੋਂ ਮਿਲਣ ਵਾਲੇ ਪੈਸਿਆਂ ਨੂੰ ਹਵਾਲੇ ਰਾਹੀਂ ਇਧਰ ਵੀ ਭੇਜਦੇ ਹਨ।
The post ਈਡੀ ਨੇ ਜੈਜ਼ੀ ਬੈਂਸ ਤੋਂ ਆਮਦਨ ਦਾ ਵੇਰਵਾ ਮੰਗਿਆ appeared first on Quomantry Amritsar Times.