Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਦੇਸ਼ ਵਿਦੇਸ਼ ਦੇ ਦਰਸ਼ਕਾਂ ਨੇ ਸਿਆਟਲ ਵਿਰਾਸਤ ਮੇਲੇ ਦਾ ਭਰਪੂਰ ਆਨੰਦ ਮਾਣਿਆ

$
0
0

IMG_2595
ਸਿਆਟਲ/ਗੁਰਚਰਨ ਸਿੰਘ ਢਿੱਲੋਂ:
ਅਯੋਕੇ ਯੁੱਗ ਦੇ ਬੱਚਿਆਂ ਨੂੰ ਅਮੀਰ ਪੰਜਾਬੀ ਵਿਰਸੇ ਤੇ ਸਭਿਆਚਾਰ ਨਾਲ ਜੋੜਨ ਲਈ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਨੂੰ ਮੁੱਖ ਰੱਖ ਕੇ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੇ ਸੁਭ ਅਵਸਰ ਤੇ ਸਿਆਟਲ ਵਿਰਾਸਤ ਮੇਲਾ ਕਰਵਾਇਆ ਗਿਆ ਜਿਸ ਦਾ ਦੇਸ਼ ਵਿਦੇਸ਼ ਤੋਂ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆਂ। ਇਸ ਮੌਕੇ ਪਦਮ ਸ੍ਰੀ ਕਰਤਾਰ ਸਿੰਘ ਵਿਸ਼ਵ ਚੈਂਪੀਅਨ ਨੂੰ ਲਾਈਫ ਅਚੀਵਮੈਂਟ ਦੇ ਅਧਾਰ ਤੇ ‘ਰੁਸਤਮੇ- ਏ- ਜਮਾਂ’ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿਚ ਵਿਸ਼ੇਸ਼ ਸੱਦੇ ਤੇ ਪਹੁੰਚੇ ਮਹਿਮਾਨ ਵਾਸ਼ਿੰਗਟਨ ਸਰਕਾਰ ਦੇ ਨੁਮਾਇੰਦੇ ਕਿੰਮ ਵਾਈਮੇਲ ਸੈਕਟਰੀ ਆਫ਼ ਸਟੇਟ, ਭਾਰਤ ਸਰਕਾਰ ਦੇ ਤਰਨਜੀਤ ਸਿੰਘ ਸੰਧੂ ਡਿਪਟੀ ਚੀਫ਼ ਆਫ਼ ਮਿਸ਼ਨ ਵਾਸ਼ਿੰਗਟਨ ਡੀ ਸੀ, ਡੁਬੱਈ ਤੋਂ ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ ਪੀ ਸਿੰਘ ਉਬਰਾਏ, ਸਿਆਟਲ ਦੀ ਸੈਨੇਟਰ ਜੈਪਾਲ ਪਰਮਿਲਾ, ਸਮੁੰਦਰੀ ਪਰਿਵਾਰ ਚੋਂ ਜਸਜੀਤ ਸਿੰਘ ਸਮੁੰਦਰੀ, ਕੈਂਟ ਅਤੇ ਸੀਟੇਕ ਦੇ ਮੇਅਰ ਪੁਲਿਸ ਚੀਫ਼, ਡਾ. ਰਘਬੀਰ ਸਿੰਘ ਬੈਂਸ (ਸਰੀ) ਸਤਪਾਲ ਸਿੰਘ ਸਿੱਧੂ ਬੈਲਗਹਿੰਮ ਕੌਂਸਲਰ, ਯੂ ਕੇ ਤੋਂ ਡਾ. ਮਨਮੋਹਣ ਸਿੰਘ ਪ੍ਰਧਾਨ ਮੰਤਰੀ ਦੇ ਜਮਾਤੀ ਰਾਮ ਸਰੋਜ, ਸਰੀ ਤੋਂ ਗੁਲਸਨ ਰਾਜ ਕੌਰ ਪਰਹਾਰ, ਰਵਿੰਦਰ ਕੌਰ ਬੈਂਸ, ਮਾਂਟਰੀਅਲ ਤੋਂ ਜਸਵਿੰਦਰ ਸਿੰਘ ਰੈਂਜ਼ੀ, ਕੈਲੀਫੋਰਨੀਆ ਤੋਂ ਗੁਰਜਤਿੰਦਰ ਸਿੰਘ ਰੰਧਾਵਾ, ਅਜੀਤ ਸਿੰਘ ਸੰਧੂ, ਸੰਜੀਵ ਕੁਮਾਰ ਪੀ ਟੀ ਸੀ, ਕਮਲਜੀਤ ਕੌਰ, ਐਸ ਅਸੋਕ ਭੌਰਾ ਗਲੋਬਲ ਟੀ ਵੀ, ਵਾਰਿੰਦਰ ਕੁਮਾਰ ਕਮੇਡੀਅਨ, ਸੈਲਮ ਤੋਂ ਲਾਲ ਸਿੱਧੂ, ਸ਼ਿਕਾਗੋ ਤੋਂ ਸ਼ਰਨਜੀਤ ਬੈਂਸ, ਟਰੈਵਲ ਆਜੰਸੀ ਨਾਥਨ ਵੈਜਨ, ਸੈਕਰਾਮੈਂਟੋ ਤੋਂ ਗੁਰੀ ਕੰਗ, ਤਾਜ ਰੰਧਾਵਾ, ਰਵਿੰਦਰ ਕਾਹਲੋਂ ਤੇ ਇੰਦਰਜੀਤ ਕਾਲੀ ਰਾਏ, ਪ੍ਰਤਾਪ ਸਿੰਘ ਵਾਲੀਆ, ਅਨੂ ਪਿਸ਼ਾਵਰੀਆ ਵਕੀਲ ਸਮੇਤ ਕਈ ਮਾਣ ਮਤੀਆਂ ਸਖ਼ਸ਼ੀਅਤਾਂ ਨੇ ਪਹੁੰਚ ਕੇ ਸਮਾਗਮ ਦੀ ਸੋਵਧਾਈ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਪੰਜਾਬੀ ਸਟੇਜਾਂ ਦੀ ਮਲਿਕਾ ਵਜੋਂ ਜਾਣੀ ਜਾਂਦੀ ਐਂਕਰ ਆਸਾ ਸ਼ਰਮਾ ਤੇ ਕੈਲਗਰੀ ਤੋਂ ਹਰਦਿਆਲ ਸਿੰਘ ‘ਹੈਪੀ ਮਾਨ’ ਨੇ ਸਟੇਜ ਦਾ ਚੰਗਾ ਰੰਗ ਬੰਨ੍ਹੀ ਰਖਿਆ।
ਪ੍ਰੋਗਰਾਮ ਦੀ ਸ਼ੁਰੂਆਤ ਬੋਥਲ ਗੁਰਦੁਆਰਾ ਸਾਹਿਬ ਦੇ ਬੱਚਿਆਂ ‘ਦੇਹ ਸਿਵਾ ਬਰ ਮੋਹਿ ਇਹੇ ਹੈ’ ਸ਼ਬਦ ਨਾਲ ਹੋਈ। ਉਪਰੰਤ ਸਿਆਟਲ ਦੇ ਕਵੀਸ਼ਰੀ ਜਥੇ ਕਾਕਾ ਹਰਜੋਤ ਸਿੰਘ ਤੇ ਕਾਕਾ ਭਗੀਰਥ ਸਿੰਘ ਨੇ ਖਾਲਸੇ ਦੀ ਸਾਜਣਾ ਦਿਵਸ ਤੇ ਕਵੀਸ਼ਰੀ ਵਾਰਾਂ ਨਾਲ ਜੋਸ ਭਰ ਦਿੱਤਾ। ਸਿਆਟਲ ਦੇ ‘ਏ ਬੀ ਸੀ’ ਭੰਗੜਾ ਟੀਮ ਨੇ ਸਟੇਜ ਤੇ ਧਮਾਲਾਂ ਪਾ ਦਿੱਤੀਆਂ।
ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਸਖ਼ਸੀਅਤਾਂ ਦਾ ਸਟੇਜ ਤੇ ਸਵਾਗਤ ਕੀਤਾ। ਕੈਨੇਡਾ ਤੋਂ ਜਵਾਹਰ ਸਿੰਘ ਰਾਏ, ਸਰਬਜੀਤ ਭੱਟੀ, ਪਰਮਿੰਦਰ ਭੱਟੀ, ਸ਼ਿੰਦਰ ਕੌਰ ਸਿੱਧੂ, ਜਸਜੀਤ ਕੌਰ ਭੱਟੀ, ਕੁਲਜੀਤ ਸਿੰਘ ਥਿੰਦ ਵੀਡੀਓ, ਸਰਿੰਦਰ ਸਿੰਘ ਗਿੱਲ, ਸੰਨੀ ਰਾਜ, ਸੌਰਬ ਰਿਸ਼ੀ, ਜਾਤੇਸ਼ਵਰ ਗਿੰਦੀ ਨਿੱਝਰ ਅਤੇ ਹੋਰਨਾਂ ਨੇ ਵਿਸ਼ੇਸ਼ ਸੇਵਾ ਨਿਭਾਈ।
ਕੇਨੈਡਾ ਸਰੀ ਤੋਂ ‘ਸਾਨ ਏ ਪੰਜਾਬ’ ਦਾ ਭੰਗੜਾ ਗੁਰਦੀਪ ਆਰਟਸ ਅਕੈਡਮੀ ਦੀ ਸਕਿੱਟ ਦੇ ਦੋਗਾਣਾ ਤੇ ਗੱਤਕਾ ਟੀਮ ਨੇ ਸਟੇਜ ਹਿੱਲਾ ਦਿੱਤੀ ਤੇ ਦਰਸ਼ਕ ਝੂੰਮਣ ਲਗ ਪਏ ਅਤੇ ਖੂਬ ਆਨੰਦ ਮਾਣਿਆ। ਸਾਡੇ ਬਜ਼ੁਰਗ ਸਿਆਟਲ ਦਾ ਮਾਣ 15 ਜੋੜਿਆ (ਮਾਂ ਬਾਪ, ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ‘ਸਰਦਾਰ ਪੰਜਾਬੀ 2016’ ਵਿਚ ਜੂਨੀਅਰ ਗਰੁੱਪ (18 ਸਾਲ ਤੱਕ) ਸੁਖਮਨ ਸਿੰਘ ਰਾਏ ਪਹਿਲੇ, ਹਰਕਮਲ ਸਿੰਘ ਦੂਜੇ ਤੇ ਵਾਰਿਸ਼ ਸਿੰਘ ਤੀਸਰੇ ਸਥਾਨ ਤੇ ਰਹੇ ਅਤੇ ਸੀਨੀਅਰ (18 ਸਾਲ ਤੋਂ ਉਪਰ) ਬੂਟਾ ਸਿੰਘ ਜੌਹਲ ਨੇ ਖਿਤਾਬ । ਦੂਜੇ ਨੰਬਰ ਤੇ ਹਰਵੀ ਸਿੰਘ ਤੇ ਤੀਜੇ ਤੇ ਜਗਰੂਪ ਸਿੰਘ ਰਿਹਾ। ਜੇਤੂਆਂ ਨੂੰ ਐਸ ਪੀ ਸਿੰਘ ਉਬਰਾਏ (ਡੁਬੱਈ) ਨੇ ਇਨਾਮਾਂ ਦੀ ਵੰਡ ਕੀਤੀ। ‘ਮਿਸ ਪੰਜਾਬ’ ਜੂਨੀਅਰ ਵਰਗ ਵਿੱਚ ਸਰੀਨਾ ਕੌਰ ਧਾਲੀਵਾਲ ਪਹਿਲੇ, ਪਲਵਿੰਦਰ ਕੌਰ ਦੂਜੇ ਤੇ ਪਲਕਇੰਦਰ ਕੌਰ ਤੀਜੇ ਸਥਾਨ ਤੇ ਰਹੀ। ਸੀਨੀਅਰ ਵਰਗ ਵਿਚ ਸਿਮਰਨਜੀਤ ਕੌਰ ਪਹਿਲੇ, ਰਾਜ ਦੂਜੇ  ਅਤੇ ਸਿਮਰਨ ਕੌਰ ਰਾਏ ਤੀਸਰੇ ਸਥਾਨ ਤੇ ਰਹੀ। ਯੂ ਐਸ ਏ ਟਰੈਵਲ ਵੱਲੋਂ ਭਾਰਤ ਦੀ ਹਵਾਈ ਟਿਕਟ ਲੱਕੀ ਡਰਾਅ ਰਾਹੀਂ ਪ੍ਰੀਤਮ ਸਿੰਘ ਔਲਖ ਦੀ ਨਿਕਲੀ। ਦਰਸ਼ਕਾਂ ਨੇ ਬੜੀ ਦਿਲਚਸਪੀ ਨਾਲ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਪ੍ਰੋਗਰਾਮ ਦੌਰਾਨ ਕੋਈ ਅਣ ਸੁਖਾਂਵੀਂ ਘਟਨਾ ਨਹੀਂ ਵਾਪਰੀ ਜਿਸ ਦੀ ਦਰਸ਼ਕਾਂ ਨੇ ਖੂਬ ਸ਼ਲਾਘਾ ਕੀਤੀ।
ਇਸ ਸਮਾਗਮ ਵਿਚ ਬਲਬੀਰ ਸਿੰਘ ਮੈਰੀਸਵੈਲ, ਪਰਮਜੀਤ ਸਿੰਘ ਖੈਰਾ, ਬਹਾਦਰ ਸਿੰਘ ਸੈਲਮ, ਮਨਮੋਹਣ ਸਿੰਘ ਧਾਲੀਵਾਲ ਤੇ ਰਛਪਾਲ ਸਿੰਘ ਰਿਸ਼ੀ, ਪਿੰਟੂ ਬਾਠ ਡਾ. ਹਰਚੰਦ ਸਿੰਘ, ਹਰਦੀਪ ਸਿੰਘ ਗਿੱਲ, ਡਾ. ਹਰਬੀਰ ਸਿੰਘ ਗੋਰਾਇਆ, ਡਾ. ਪਰਮਿੰਦਰ ਸਿੰਘ, ਡਾ. ਸੁਖਦੀਪ ਸਿੰਘ ਬਰਾੜ, ਡਾ. ਪ੍ਰਭਜੋਤ ਸਿੰਘ ਸਿੱਧੂ, ਬਾਬਾ ਬੁੱਢਾ ਅਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਸੰਧੂ, ਅਮਰਪਾਲ ਸਿੰਘ ਕਾਹਲੋਂ, ਵਿਕਟਰ, ਕਾਲਾ ਬੈਸ, ਸ਼ਰਨਜੀਤ ਸਿੰਘ ਬਾਠ, ਲਾਲ ਸਿੱਧੂ ਸੈਲਮ, ਗੁਰਮੀਤ ਸਿੰਘ ਨਿੱਝਰ ਬਾਕਸਰ, ਧਰਮ ਸਿੰਘ ਮੇਰੀਪੁਰ, ਹਰਸਿੰਦਰ ਸਿੰਘ ਸੰਧੂ, ਸੁੱਖੀ ਰੱਖੜਾ, ਡਾ. ਨਗਰਾ, ਡਾ. ਸੇਖੋਂ, ਅਵਤਾਰ ਸਿੰਘ ਪੂਰੇਵਾਲ, ਪਿੰਦਰ ਢੱਡਾ, ਜੈਸੀ ਚੀਮਾ, ਪੰਮੀ ਕੰਗ, ਸੇਮ   ਬਲਵੰਤ ਸਿੰਘ ਅੋਲਖ, ਮਨਮੋਹਣ ਸਿੰਘ ਢਿੱਲੋਂ, ਸੁਖਚੈਨ ਸਿੰਘ ਸੰਧੂ, ਗੁਰਲਾਲ ਬਰਾੜ, ਵਰਲਡ ਫਾਈਨਾਸ ਗਰੁੱਪ ਨੇ ਸਿਆਟਲ ਵਿਰਾਸਤ ਮੇਲੇ ਦੀ ਮਾਇਕ ਸੇਵਾ ਕੀਤੀ।
ਸਿਆਟਲ ਵਿਰਾਸਤ ਮੇਲਾ ਕਾਮਯਾਬ ਰਿਹਾ ਜਿੱਥੇ ਕੋਈ ਵੀ ਅਣਸੁਖਵੀਂ ਘਟਨਾਗ ਨਹੀਂ ਵਾਪਰੀ ਸਗੋਂ ਦਰਸ਼ਨ ਅਗਲੇ ਸਾਲ ਫਿਰ ਮਿਲਣ ਦੀਆ ਉਮੀਦਾਂ ਲੈ ਕੇ ਵਿਛੜੇ। ਬੱਚਿਆ ਨੂੰ ਪੰਜਾਬ ਵਿਰਸੇ ਦੇ ਸਭਿਆਚਾਰ ਨਾਲ ਜੋੜਨ ਅਤੇ ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਸਫ਼ਲਤਾ ਮਿਲੀ।

The post ਦੇਸ਼ ਵਿਦੇਸ਼ ਦੇ ਦਰਸ਼ਕਾਂ ਨੇ ਸਿਆਟਲ ਵਿਰਾਸਤ ਮੇਲੇ ਦਾ ਭਰਪੂਰ ਆਨੰਦ ਮਾਣਿਆ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>