Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ‘ਚ ‘ਵਾਹਗਾ’ਰਿਲੀਜ਼

$
0
0

punjabi sahit sabha
ਨਿਊ ਯਾਰਕ/ਬਿਊਰੋ ਨਿਊਜ਼ :
ਪੰਜਾਬੀ ਸਾਹਿਤ ਸਭਾ ਨਿਊਯਾਰਕ ਦੀ ਇਕੱਤਰਤਾ ਇੱਥੋਂ ਦੇ ਸਪਾਈਸ ਇੰਡੀਆ ਰੈਸਟੋਰੈਂਟ ਵਿੱਚ ਹੋਈ। ਮੀਟਿੰਗ ਵਿੱਚ ਵੱਖ ਵੱਖ ਵਿਸ਼ਿਆਂ ‘ਤੇ ਵਿਚਾਰਾਂ ਕੀਤੀਆਂ। ਪੰਜਾਬੀ ਦੇ ਨਵੇਂ ਤ੍ਰੈਮਾਸਿਕ ਮੈਗਜ਼ੀਨ ‘ਵਾਹਗਾ’ ਰਿਲੀਜ਼ ਕੀਤਾ ਗਿਆ। ਸਭਾ ਦੇ ਮੈਂਬਰ ਦਲਜੀਤ ਮੋਖਾ ਇਸ ਮੈਗਜ਼ੀਨ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਲ ਹਨ।
ਸਭਾ ਦੇ ਮੈਂਬਰ ਡਾ. ਗੁਰਿੰਦਰ ਮਾਨ ਨੇ ਸਭ ਤੋਂ ਪਹਿਲਾਂ ਵਿਸਾਖੀ ਦੀ ਵਧਾਈ ਦਿੰਦਿਆਂ ਖੰਡੇ ਦਾ ਪਾਉਲਾ, ਦੇਗ ਤੇਗ਼ ਫ਼ਤਿਹ ਅਤੇ ਖੰਡੇ ਤੇ ਬਾਣੀ ਦੇ ਸੁਮੇਲ ਦੇ ਅਰਥਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸਿੱਖ ਅਤੇ ਸਿੰਘ ਦੇ ਫ਼ਰਕ ਨੂੰ ਦਰਸਾਉਂਦਿਆਂ ਕਿਹਾ ਕਿ ਜਿਸ ਨੇ ਅੰਮ੍ਰਿਤ ਛਕਿਆ ਹੈ, ਉਹ ਸਿੰਘ ਹੈ ਅਤੇ ਜਿਸ ਨੇ ਅੰਮ੍ਰਿਤ ਨਹੀਂ ਛਕਿਆ ਉਹ ਸਿੱਖ ਹੈ। ਪਰ ਦੋਵੇਂ ਹੀ ਖ਼ਾਲਸਾ ਹਨ। ਡਾ. ਮਾਨ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿੱਚ ਧਰਮ ਦੇ ਪ੍ਰੋਫੈਸਰ ਰਹੇ ਹਨ ਅਤੇ ਧਰਮ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਗਾਇਕ ਦਿਲਜੀਤ ਕੈਸ, ਕਲਾਸੀਕਲ ਗਾਇਕਾ ਰੀਤਾ ਕੋਹਲੀ, ਰਾਜਿੰਦਰ ਕੌਰ, ਭਗਵਾਨ ਸਿੰਘ ਘਨੌਰ, ਕੁਲਦੀਪ ਸੇਠੀ, ਦਿਲਜੀਤ ਮੋਖਾ, ਚੇਤਨ ਸੋਢੀ ਅਤੇ ਪ੍ਰੇਮ ਮਾਨ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਰਾਜਵੰਤ ਮੋਖਾ, ਤਰਲੋਚਨ ਸੱਚਰ, ਸਰਬਜੀਤ ਮਾਨ, ਵਿਨੋਦ ਸਿੱਬਲ, ਨੀਲਮ ਸਿੱਬਲ, ਬਲਦੇਵ ਸਿੰਘ ਨਰੂਲਾ, ਮਧੂ ਨਰੂਲਾ, ਜਸਕੀਰਤ, ਰੋਹਨ ਸਿੰਘ ਅਤੇ ਐਂਜਲਾ ਸਿੰਘ ਨੇ ਵੀ ਸ਼ਿਰਕਤ ਕੀਤੀ।

The post ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ‘ਚ ‘ਵਾਹਗਾ’ ਰਿਲੀਜ਼ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>