Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਗਾਇਕ ਕੇ. ਦੀਪ ਨੇ ਪੁੱਤਰ ‘ਤੇ ਲਾਇਆ ਕਾਰ ਖੋਹਣ ਦਾ ਦੋਸ਼

$
0
0

K Deep
ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬੀ ਗਾਇਕ ਕੁਲਦੀਪ ਸਿੰਘ ਉਰਫ਼ ਕੇ. ਦੀਪ ਨੇ ਆਪਣੇ ਪੁੱਤਰ ‘ਤੇ ਕਾਰ ਖੋਹਣ ਅਤੇ ਰਿਵਾਲਵਰ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਪੁੱਤ ‘ਤੇ ਪ੍ਰੇਸ਼ਾਨ ਕਰਨ ਅਤੇ ਧੋਖੇ ਨਾਲ ਕਾਗਜ਼ਾਂ ‘ਤੇ ਦਸਤਖ਼ਤ ਕਰਵਾਉਣ ਦੇ ਵੀ ਦੋਸ਼ ਲਗਾਏ ਹਨ। ਸ੍ਰੀ ਕੇ ਦੀਪ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਹੈ ਪਰ ਪੁਲੀਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਸਰਕਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਗਾਇਕ ਨੇ ਦੱਸਿਆ ਕਿ 2013 ਵਿੱਚ ਉਨ੍ਹਾਂ ਨੇ ਆਪਣੇ ਪੁੱਤ ਦੇ ਨਾਂ ‘ਤੇ ਇਨੋਵਾ ਕਾਰ ਕਢਵਾਈ ਸੀ। ਇਸ ਦੀਆਂ ਕਿਸ਼ਤਾਂ ਹੁਣ ਤੱਕ ਉਹ ਦਿੰਦੇ ਆਏ ਹਨ। ਬੇਟੇ ਨੇ ਕਾਰ ਦਾ ਕੋਈ ਪੈਸਾ ਨਹੀਂ ਦਿੱਤਾ ਪਰ ਕੁੱਝ ਦਿਨ ਪਹਿਲਾਂ ਉਸ ਨੇ ਡਰਾਈਵਰ ਤੋਂ ਕਾਰ ਖੋਹ ਲਈ।
ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਪੁੱਤ  ਦੇ ਕੁੱਝ ਦੋਸਤ ਉਨ੍ਹਾਂ ਤੋਂ ਕੁੱਝ ਕਾਗਜ਼ਾਂ ‘ਤੇ ਦਸਤਖ਼ਤ ਕਰਵਾ ਕੇ ਲੈ ਗਏ ਅਤੇ ਲਿਖ ਦਿੱਤਾ ਕਿ ਉਨ੍ਹਾਂ ਨੇ ਇਹ ਕਾਰ ਪੁੱਤ ਨੂੰ ਗਿਫ਼ਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਕੋਈ ਕਾਰ ਗਿਫ਼ਟ ਨਹੀਂ ਕੀਤੀ ਬਲਕਿ ਉਸ ਦੇ ਬੇਟੇ ਨੇ ਉਸ ਦਾ ਰਿਵਾਲਵਰ ਵੀ ਚੋਰੀ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੇ ਐਸਐਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕੇ ਦੀਪ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਪਿਉ-ਪੁੱਤ ਵਿਚਾਲੇ ਸਮਝੌਤਾ ਹੋ ਚੁੱਕਾ ਹੈ।

The post ਗਾਇਕ ਕੇ. ਦੀਪ ਨੇ ਪੁੱਤਰ ‘ਤੇ ਲਾਇਆ ਕਾਰ ਖੋਹਣ ਦਾ ਦੋਸ਼ appeared first on Quomantry Amritsar Times.


Viewing all articles
Browse latest Browse all 342