ਸੈਕਰਾਮੈਂਟੋ/ਬਿਊਰੋ ਨਿਊਜ਼ :
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਬੀਤੇ ਦਿਨੀਂ ਸਭਾ ਦੀ ਮਾਸਿਕ ਇਕੱਤਰਤਾ, ਮਾਊਂਟੇਨ ਮਾਈਕ ਪੀਜਾ, 5640 ਆਬਰਨ ਬੁਲੇਵਾਰਡ, ਸੈਕਰਾਮੈਂਟੋ ਵਿਖੇ ਹੋਈ। ਪ੍ਰਧਾਨ ਦਿਲ ਨਿੱਝਰ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਸਭਾ ਦੇ ਸਰਗਰਮ ਮੈਂਬਰ ਅਜੈਬ ਸਿੰਘ ਚੀਮਾ ਦੀ ਦੂਸਰੀ ਕਾਵਿਕ ਪੁਸਤਕ, ‘ਕੰਗਣਾਂ ਦੀ ਜੋੜੀ’ ਲੋਕ ਅਰਪਿਤ ਕੀਤੀ ਗਈ।
ਸਟੇਜ ਸਕੱਤਰ ਜੋਤੀ ਸਿੰਘ ਨੇ ਪ੍ਰਧਾਨਗੀ ਮੰਡਲ ਲਈ ਪ੍ਰਧਾਨ ਦਿਲ ਨਿੱਝਰ, ਡਾਇਰੈਕਟਰ ਹਰਬੰਸ ਸਿੰਘ ਢਿੱਲੋਂ, ਜਗਿਆਸੂ ਜੀ ਅਤੇ ਅਜੈਬ ਸਿੰਘ ਚੀਮਾ ਨੂੰ ਸੱਦਾ ਦਿੱਤਾ। ਪਸਸਕ ਦੇ ਨਵੇਂ ਬਣੇ ਮੈਂਬਰਾਂ ਕਰਮਵਾਰ ਅਮਨਦੀਪ ਅਜ਼ਾਦ, ਹਰਨੇਕ ਸਿੰਘ, ਮਕਸ਼ੂਦ, ਸੱਜਣ ਸਿੰਘ ਅਤੇ ਕੁਲਦੀਪ ਸਿੰਘ ਬੈਂਸ ਨਾਲ ਸੰਖੇਪ ਜਾਣ ਪਛਾਣ ਕਰਵਾਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਿੰਦਰ ਰਾਏ ਖਾਨਖਾਨਾ ਦੇ ਗੀਤਾਂ ਨਾਲ ਹੋਈ। ਗੁਰਿੰਦਰ ਸੂਰਾਪੁਰੀ, ਡਾ. ਨਿਰਮਲ ਸਿੰਘ ਮਾਨ ਅਤੇ ਮਕਸ਼ੂਦ ਜੀ ਨੇ ਆਪੋ ਆਪਣੇ ਕਲਾਮ ਪੇਸ਼ ਕੀਤੇ। ਇੰਦਰਜੀਤ ਸਿੰਘ ਗਰੇਵਾਲ ਨੇ ਆਪਣੀ ਰਚਨਾ ਤਰੰਨਮ ‘ਚ ਸੁਣਾਈ।
ਰਸ਼ਮੀ ਸੈਣੀ ਜੀ ਦੀ ਪਲੇਠੀ ਕਵਿਤਾ ਨੂੰ ਜੋਤੀ ਸਿੰਘ ਆਪਣੀ ਆਵਾਜ਼ ਵਿਚ ਸੁਣਾਇਆ। ਪਸਸਕ ਦੇ ਖਜ਼ਾਨਚੀ ਜੀਵਨ ਰੱਤੂ, ਰਾਮੇਸ਼ ਕੁਮਾਰ ਬੰਗੜ, ਮਲਿਕ ਇਮਤਿਆਜ ਨੇ ਵੀ ਆਪਣੇ ਕਲਾਮ ਪੇਸ਼ ਕੀਤੇ। ਅਜੈਬ ਸਿੰਘ ਚੀਮਾ ਦੀ ਕਿਤਾਬ ‘ਕੰਗਣਾ ਦੀ ਜੋਤੀ’ ਰਿਲੀਜ਼ ਕੀਤੀ ਗਈ। ਦੂਜੇ ਸੈਸ਼ਨ ਵਿਚ ਦਿਲ ਨਿੱਝਰ ਨੇ ਆਪਣੀ ਕਹਾਣੀ ‘ਕੈਦਣ ਮਮਤਾ’ ਅਤੇ ਤਤਿੰਦਰ ਕੌਰ ਨੇ ‘ਜਾਲੀ ਵਾਲਾ ਦੁੱਪਟਾ’ ਪੜ੍ਹੀ।
ਕਵੀ ਦਰਬਾਰ ‘ਚ ਅਮਨ ਆਜ਼ਾਦ, ਜਸਵੰਤ ਸ਼ੀਮਾਰ, ਜੋਗਿੰਦਰ ਸੋਧੀ, ਅਜੈਬ ਸਿੰਘ ਚੀਮਾ, ਗੋਗੀ ਸੰਧੂ, ਦਿਲ ਨਿੱਝਰ, ਮਹਿੰਦਰ ਸਿੰਘ ਘੱਗ, ਕਿਸ਼ੋਰ ਕੁਮਾਰ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ।
The post ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ‘ਚ ਸਾਹਿਤਕਾਰਾਂ ਵਲੋਂ ਰਚਨਾਵਾਂ ਪੇਸ਼ appeared first on Quomantry Amritsar Times.