ਸਾਨ ਫਰਾਂਸਿਸਕੋ/ਬਿਊਰੋ ਨਿਊਜ਼:
ਜੀ ਬੀ ਐਂਟਰਟੇਨਮੈਂਟ ਅਤੇ ਗਾਖਲ ਭਰਾਵਾਂ ਦੀ ਪਹਿਲੀ ਪੰਜਾਬੀ ਫਿਲਮ ‘ਵਿਸਾਖੀ ਲਿਸਟ’ 22 ਅਪ੍ਰੈਲ ਨੂੰ ਸਿਨਮਾ ਘਰਾਂ ਦੀ ਖਿੜਕੀ ‘ਤੇ ਦਸਤਕ ਦੇਣ ਜਾ ਰਹੀ ਹੈ। ਹਾਲ ਹੀ ਵਿਚ ਅਮਰੀਕਾ ਤੋਂ ਮੁੰਬਈ ਪੁੱਜੇ ਅਮੋਲਕ ਸਿੰਘ ਗਾਖਲ ਨੇ ਜੂਹੂ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਫਿਲਮ ਦਾ ਪੋਸਟਰ ਜਾਰੀ ਕਰਦਿਆਂ ਕਿਹਾ ਕਿ ‘ਵਿਸਾਖੀ ਲਿਸਟ’ ਫਿਲਮ ਪੰਜਾਬੀ ਫਿਲਮ ਉਦਯੋਗ ਲਈ ਇਕ ਸਾਰਥਿਕ ਤੇ ਉਦੇਸ਼ ਭਰਪੂਰ ਫਿਲਮ ਹੋਵੇਗੀ ਅਤੇ ਸਿਹਤਮੰਦ ਮਨੋਰੰਜਨ ਵੀ ਫਿਲਮ ਵਿਚ ਪੰਜਾਬੀ ਦਰਸ਼ਕਾਂ ਦੀ ਝੋਲੀ ਪਵੇਗਾ। ਗਾਖਲ ਭਰਾਵਾਂ ਵਲੋਂ ਹਮੇਸ਼ਾ ਕੀਤੇ ਗਏ ਮਿਹਨਤੀ ਕਾਰਜਾਂ ਦੀ ਇਹ ਇਕ ਸਫਲ ਪੇਸ਼ਕਸ਼ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਫਿਲਮ ਦਾ ਟਰੇਲਰ 7 ਮਾਰਚ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।
ਇਸ ਪੋਸਟਰ ਨੂੰ ਜਾਰੀ ਕਰਦਿਆਂ ਫਿਲਮ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਬਾਲੀਵੁਡ ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਸੁਨੀਲ ਗਰੋਵਰ ਉਰਫ ਗੁੱਥੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਇਸ ਫਿਲਮ ਕੰੰਮ ਕਰਕੇ ਉਨ੍ਹਾਂ ਨੂੰ ਸੁਆਦ ਹੀ ਨਹੀਂ ਆਇਆ ਸਗੋਂ ਗਾਖਲ ਭਰਾਵਾਂ ਨਾਲ ਵਿਚਰ ਕੇ ਵੀ ਇਕ ਵੱਖਰਾ ਅਨੰਦ ਮਿਲਿਆ ਹੈ।
ਯਾਦ ਰਹੇ ਕਿ ਫਿਲਮ ਦਾ ਨਿਰਦੇਸ਼ਨ ਹਿੱਟ ਪੰਜਾਬੀ ਫਿਲਮਾਂ ਲਈ ਜਾਣੇ ਜਾਂਦੇ ਸਮੀਪ ਕੰਗ ਦਾ ਹੈ, ਨਿਰਮਾਤਾ ਗਾਖਲ ਭਰਾ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਹਨ ਜਦਕਿ ਸੰਗੀਤ ਜੈਦੇਵ ਕੁਮਾਰ ਨੇ ਦਿੱਤਾ ਹੈ।
The post ਮੁੰਬਈ ‘ਚ ਗਾਖਲ ਭਰਾਵਾਂ ਦੀ ਫਿਲਮ ‘ਵਿਸਾਖੀ ਲਿਸਟ’ ਦਾ ਪੋਸਟਰ ਜਾਰੀ appeared first on Quomantry Amritsar Times.