ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬੀ ਗਾਇਕ ਜੈਜੀ ਬੀ ਨੂੰ ਆਗਿਆ ਤੋਂ ਬਿਨਾਂ ਜ਼ਿਆਦਾ ਰੁਪਏ ਨਾਲ ਲੈ ਕੇ ਚੱਲਣ ‘ਤੇ ਆਮਦਨ ਕਰ ਵਿਭਾਗ ਨੇ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਫੜਿਆ ਗਿਆ ਹੈ। ਉਹ ਦਿੱਲੀ ਤੋਂ ਗੋਅ ਏਅਰ ਦੀ ਫਲਾਈਟ ਵਿਚ ਦੁਪਹਿਰੇ ਡੇਢ ਵਜੇ ਚੰਡੀਗੜ੍ਹ ਆਏ ਸਨ। ਇਹ ਕਾਰਵਾਈ ਆਮਦਨ ਕਰ ਵਿਭਾਗ ਦੇ ਡਿਪਟੀ ਡਾਇਰੈਕਟਰ ਐਮ.ਐਸ. ਸਹਿਗਲ ਦੀ ਟੀਮ ਵਲੋਂ ਪਹਿਲਾਂ ਮਿਲੀ ਇਕ ਸੂਚਨਾ ਦੇ ਆਧਾਰ ‘ਤੇ ਕੀਤੀ ਗਈ। ਗਾਇਕ ਕੋਲੋਂ ਪੰਜ ਲੱਖ ਰੁਪਏ ਬਰਾਮਦ ਹੋਏ।
The post ਪੰਜਾਬੀ ਗਾਇਕ ਜੈਜੀ ਬੀ ਏਅਰਪੋਰਟ ‘ਤੇ ਪੰਜ ਲੱਖ ਸਣੇ ਕਾਬੂ appeared first on Quomantry Amritsar Times.