Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

‘ਅਤੁੱਲ ਭਾਰਤ’ਦਾ ਨਵਾਂ ਚਿਹਰਾ ਹੋਣਗੇ ਅਮਿਤਾਬ ਤੇ ਪ੍ਰਿਅੰਕਾ

$
0
0

amitabh
ਨਵੀਂ ਦਿੱਲੀ/ਬਿਊਰੋ ਨਿਊਜ਼ :
ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਅਤੇ ਪ੍ਰਿੰਅਕਾ ਚੋਪੜਾ ‘ਅਤੁੱਲ ਭਾਰਤ’ ਮੁਹਿੰਮ ਦੇ ਨਵੇਂ ਚਿਹਰੇ ਹੋਣਗੇ। ਇਹ ਮੁਹਿੰਮ ਕੇਂਦਰੀ ਸੈਰ-ਸਪਾਟਾ ਬਾਰੇ ਮੰਤਰਾਲੇ ਵੱਲੋਂ ਚਲਾਈ ਜਾਂਦੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਅਦਾਕਾਰ ਆਮਿਰ ਖਾਨ ਦਾ ਮੰਤਰਾਲੇ ਨਾਲ 10 ਸਾਲਾ ਕਰਾਰ ਖ਼ਤਮ ਹੋਇਆ ਹੈ। ਬਿਗ ਬੀ ਅਤੇ ਪ੍ਰਿੰਅਕਾ ਚੋਪੜਾ ਇਸ ਮੁਹਿੰਮ ਲਈ 3 ਸਾਲ ਲਈ ਬ੍ਰਾਂਡ ਅੰਬੈਸਡਰ ਰਹਿਣਗੇ ਅਤੇ ਦੋਵੇਂ ਵੱਖ-ਵੱਖ ਇਸ਼ਤਿਹਾਰਾਂ ‘ਚ ਨਜ਼ਰ ਆਉਣਗੇ। ਆਮਿਰ ਖਾਨ ਦੇ ਜਾਣ ਤੋਂ ਬਾਅਦ ਹੀ ਇਸ ਦੇ ਨਵੇਂ ਬ੍ਰਾਂਡ ਅੰਬੈਸਡਰ ਦੀ ਤਲਾਸ਼ ਕੀਤੀ ਜਾ ਰਹੀ ਸੀ, ਜਿਸ ‘ਚ ਅਮਿਤਾਬ ਅਤੇ ਪ੍ਰਿਅੰਕਾ ਤੋਂ ਇਲਾਵਾ ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੂਕੋਣ ਦਾ ਨਾਂਅ ਵੀ ਆ ਰਿਹਾ ਹੈ। ਅਮਿਤਾਬ ਬੱਚਨ ਜੋ ਕਿ ਪਹਿਲਾਂ ਹੀ ਗੁਜਰਾਤ ਸੈਰ-ਸਪਾਟਾ ਮੰਤਰਾਲੇ ਦੇ ਅੰਬੈਸਡਰ ਹਨ, ਉਹ ਕੇਂਦਰੀ ਮੰਤਰਾਲੇ ਦੀ ਵੀ ਪਹਿਲੀ ਪਸੰਦ ਹਨ। ਦੋਵਾਂ ਅਦਾਕਾਰਾਂ ਦੇ ਨਾਵਾਂ ਦਾ ਐਲਾਨ 26 ਜਨਵਰੀ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਆਮਿਰ ਖਾਨ ਵੱਲੋਂ ਨਵੰਬਰ ‘ਚ ਫਿਰਕੂਵਾਦ ‘ਤੇ ਦਿੱਤੀਆਂ ਟਿੱਪਣੀਆਂ ‘ਤੇ ਖਾਸਾ ਵਿਵਾਦ ਹੋਇਆ ਸੀ। ਬਿਆਨ ਤੋਂ ਕੁਝ ਦੇਰ ਬਾਅਦ ਹੀ ਆਮਿਰ ਖਾਨ ਨੂੰ ਮੁਹਿੰਮ ਤੋਂ ਹਟਾ ਦਿੱਤਾ ਗਿਆ। ਮੁਹਿੰਮ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ 10 ਸਾਲ ਤੱਕ ਮੁਹਿੰਮ ਨਾਲ ਜੁੜੇ ਰਹਿਣਾ ਉਨ੍ਹਾਂ ਲਈ ਫਖਰ ਦੀ ਗੱਲ ਹੈ।

The post ‘ਅਤੁੱਲ ਭਾਰਤ’ ਦਾ ਨਵਾਂ ਚਿਹਰਾ ਹੋਣਗੇ ਅਮਿਤਾਬ ਤੇ ਪ੍ਰਿਅੰਕਾ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>