ਨਵੀ੬ ਦਿੱਲੀ/ਬਿਊਰੋ ਨਿਊਜ਼ :
ਸਾਹਿਤ ਅਕਾਦਮੀ ਨੇ ਕਿਹਾ ਹੈ ਕਿ ਨਯਨਤਾਰਾ ਸਹਿਗਲ ਸਮੇਤ ਕੁਝ ਲੇਖਕ ਮੋੜੇ ਗਏ ਪੁਰਸਕਾਰਾਂ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ। ਕਰੀਬ 40 ਲੇਖਕਾਂ ਨੇ ਅਸਹਿਣਸ਼ੀਲਤਾ ਵਧਣ ਦਾ ਹਵਾਲਾ ਦੇ ਕੇ ਆਪੋ-ਆਪਣੇ ਸਾਹਿਤ ਅਕਾਦਮੀ ਪੁਰਸਕਾਰ ਮੋੜ ਦਿੱਤੇ ਸਨ। ਅਕਾਦਮੀ ਦੇ ਪ੍ਰਧਾਨ ਵਿਸ਼ਵਨਾਥ ਪ੍ਰਸਾਦ ਤਿਵਾੜੀ ਨੇ ਦੱਸਿਆ ਕਿ ਨਯਨਤਾਰਾ ਸਹਿਗਲ ਨੂੰ ਪੁਰਸਕਾਰ ਪਹਿਲਾਂ ਹੀ ਭੇਜ ਦਿੱਤਾ ਗਿਆ ਹੈ ਅਤੇ ਬਾਕੀ ਲੇਖਕਾਂ ਨੂੰ ਵੀ ਐਵਾਰਡ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨੰਦ ਭਾਰਦਵਾਜ ਨੇ ਵੀ ਐਵਾਰਡ ਵਾਪਸ ਲੈਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਅਕਾਦਮੀ ਵੱਲੋਂ ਲੇਖਕਾਂ ਨੂੰ ਅਕਤੂਬਰ ‘ਚ ਪਾਸ ਕੀਤੇ ਗਏ ਮਤੇ ਦੀ ਕਾਪੀ ਵੀ ਭੇਜੀ ਜਾ ਰਹੀ ਹੈ ਜਿਸ ‘ਚ ਕਿਹਾ ਗਿਆ ਹੈ ਕਿ ਐਵਾਰਡ ਵਾਪਸ ਕਰਨ ਦੀ ਕੋਈ ਵਿਵਸਥਾ ਅਕਾਦਮੀ ਦੇ ਸੰਵਿਧਾਨ ‘ਚ ਨਹੀਂ ਹੈ।
The post ਨਯਨਤਾਰਾ ਸਹਿਗਲ ਸਮੇਤ ਕਈ ਲੇਖਕ ਵਾਪਸ ਲੈਣਗੇ ਇਨਾਮ appeared first on Quomantry Amritsar Times.