ਮੁੰਬਈ/ਬਿਊਰੋ ਨਿਊਜ਼ :
ਆਮਿਰ ਖ਼ਾਨ ਦੀ ਫ਼ਿਲਮ ‘ਲਗਾਨ’ ਵਿਚ ਗੁਰਨ ਬਾਬਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਰਾਜੇਸ਼ ਵਿਵੇਕ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੇ ਕਰੀਬੀ ਮਿੱਤਰ ਅਨੁਸਾਰ ਰਾਜੇਸ਼ ਦਾ ਹੈਦਰਾਬਾਦ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਸਵਦੇਸ਼’ ਵਿਚ ਡਾਕੀਏ ਦੀ ਭੂਮਿਕਾ ਨਿਭਾਉਣ ਵਾਲੇ ਰਾਜੇਸ਼ ਹੈਦਰਾਬਾਦ ਵਿਚ ਦੱਖਣ ਭਾਰਤੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।
The post ਫ਼ਿਲਮ ‘ਲਗਾਨ’ ਦੇ ਗੁਰਨ ਬਾਬਾ ਦਾ ਦੇਹਾਂਤ appeared first on Quomantry Amritsar Times.