ਲਾਸ ਏਜਲਜ਼/ ਬਿਊਰੋ ਨਿਊਜ਼
1984 ਵਿਚ ਦਿੱਲੀ ‘ਚ ਹੋਏ ਸਿੱਖ ਕਤਲੇਆਮ ਬਾਰੇ ਪ੍ਰਸਿੱਧ ਨਾਟਕ ਕੁਲਤਾਰ’ਜ਼ ਮਾਈਮ 17 ਜਨਵਰੀ ਐਤਵਾਰ ਨੂੰ ਸ਼ਾਮੀ 7.30 ਵਜੇ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਟਿਊਟਰ ਬਾਲਰੂਮ ਵਿਚ ਖੇਡਿਆ ਜਾਵੇਗਾ। ਇਹ ਰੋਨਾਲਡ ਟਿਊਟਰ ਕੈਂਪਸ ਸੈਂਟਰ ‘ਚ ਸਥਿਤ ਹੈ। ਇਹ ਨਾਟਕ ਵੇਖਣ ਲਈ ਦਾਖਲਾ ਮੁਫ਼ਤ ਹੈ।
ਕੁਲਤਾਰ’ਜ਼ ਮਾਈਮ ਨਾਟਕ ਪੇਂਟਿੰਗ, ਕਵਿਤਾ, ਥੀਏਟਰ ਅਤੇ ਸੰਗੀਤ ਚਾਰੇ ਕਲਾਵਾਂ ਦਾ ਸੁਮੇਲ ਹੈ। ਇਸ ਵਿਚ ਉਨ੍ਹਾਂ ਬੱਚਿਆਂ ਦੀ ਕਹਾਣੀ ਬਿਆਨ ਕੀਤੀ ਗਈ ਹੈ ਜੋ 1984 ਦੇ ਸਿੱਖ ਵਿਰੋਧੀ ਕਤਲੇਆਮ ‘ਚ ਬਚ ਗਏ ਸਨ। ਇਹ ਨਾਟਕ ਦੋ ਕਵਿਤਾਵਾਂ ਸਰਬਪ੍ਰੀਤ ਸਿੰਘ ਦੀ ‘ਕੁਲਤਾਰ’ਜ਼ ਮਾਈਮ’ ਅਤੇ ਹੈਮ ਬੈਲਿਕ ਦੀ ‘ਸਿਟੀ ਆਫ ਸਲਾਟਰ’ ਉਪਰ ਆਧਾਰਤ ਹੈ। ਇਸ ਦਾ ਨਿਰਦੇਸ਼ਨ ਜੇ.ਮੇਹਰ ਕੌਰ ਨੇ ਕੀਤਾ ਹੈ। ਪਹਿਲਾਂ ਇਸ ਨਾਟਕ ਦੀਆਂ 60 ਤੋਂ ਵੱਧ ਪੇਸ਼ਕਾਰੀਆਂ ਹੋ ਚੁੱਕੀਆਂ ਹਨ।
ਮੁਫ਼ਤ ਦਾਖਲਾ ਟਿਕਟਾਂ ਹਾਸਲ ਕਰਨ ਲਈ www.eventbrite.com ਉਪਰ ਸੰਪਰਕ ਕੀਤਾ ਜਾ ਸਕਦਾ ਹੈ।
The post 1984 ਦੇ ਸਿੱਖ ਕਤਲੇਆਮ ਬਾਰੇ ਨਾਟਕ ‘ਕੁਲਤਾਰ’ਜ਼ ਮਾਈਮ’ 17 ਜਨਵਰੀ ਨੂੰ appeared first on Quomantry Amritsar Times.