ਜਲੰਧਰ/ਬਿਊਰੋ ਨਿਊਜ਼ :
ਉਘੇ ਪ੍ਰਮੋਟਰ ਅਤੇ ਗੀਤਕਾਰ ਜੱਸੀ ਬੰਗਾ ਵਲੋਂ ਨਵੇਂ ਸਾਲ ਮੌਕੇ ਜਲੰਧਰ ਦੂਰਦਰਸ਼ਨ ਵਲੋਂ ਤਿਆਰ ਪ੍ਰੋਗਰਾਮ ‘ਵਾਹ ਵਾਹ 2016′ ਵਿਚ ਗਾਇਕ ਗੁਰਬਖਸ਼ ਸ਼ੌਂਕੀ ਦਾ ਗੀਤ ਖੂਬ ਧਮਾਲਾ ਪਾਵੇਗਾ। ਜੱਸੀ ਬੰਗਾ ਨੇ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਅਮਦਾਦ ਅਲੀ ਨੇ ਤਿਆਰ ਕੀਤਾ ਹੈ, ਜਦੋਂਕਿ ਇਸ ਗੀਤ ਦੇ ਗੀਤਕਾਰ ਖੁਦ ਜੱਸੀ ਬੰਗਾ ਅਤੇ ਬਲਵਿੰਦਰ ਭੌਰ ਹਨ। ਉਨ੍ਹਾਂ ਦੱਸਿਆ ਕਿ ਇਸ ਗੀਤ ਵਿਚ ਉਨ੍ਹਾਂ ਦੇ ਸਪੁੱਤਰ ਰੌਨੀ ਬੰਗਾ ਦੇ ਢੋਲ ਨੇ ਖੂਬ ਧਮਾਲਾਂ ਪਾਈਆਂ ਹਨ। ਇਹ ਪ੍ਰੋਗਰਾਮ 31 ਦਸੰਬਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 9:00 ਵਜੇ ਤੋਂ 10:00 ਵਜੇ ਤੱਕ ਚੱਲੇਗਾ।
The post ਜੱਸੀ ਬੰਗਾ ਦੇ ਸਹਿਯੋਗ ਨਾਲ ਗੁਰਬਖਸ਼ ਸ਼ੌਂਕੀ ਦਾ ਗੀਤ ‘ਵਾਹ ਵਾਹ 2016’ ਹੋਵੇਗਾ ਰੀਲੀਜ਼ appeared first on Quomantry Amritsar Times.