Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਫਿਲਮ ‘ਫਲਾਇੰਗ ਜੱਟ’ਵਿਚ ਸਿੱਖ ਧਾਰਮਿਕ ਚਿੰਨ੍ਹ ਖੰਡੇ ਦੀ ਦੁਰਵਰਤੋਂ ‘ਤੇ ਇਤਰਾਜ਼

$
0
0

punjab page; A poster of Flying Jatt  Film Which invite cobtroversy for using sikh Religious Simbol on the costume of its Hero

ਅੰਮ੍ਰਿਤਸਰ/ਬਿਊਰੋ ਨਿਊਜ਼ :
ਫਿਲਮ ‘ਫਲਾਇੰਗ ਜੱਟ’ ਵਿਚ ਨਾਇਕ ਦੇ ਵਸਤਰਾਂ ਉੱਤੇ ਸਿੱਖ ਧਾਰਮਿਕ ਚਿੰਨ੍ਹ ਖੰਡੇ ਨੂੰ ਦਰਸਾਇਆ ਗਿਆ ਹੈ ਜਿਸ ਬਾਰੇ ਸੋਸ਼ਲ ਮੀਡੀਆ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਵੀ ਇਸ ਮਾਮਲੇ ਨੂੰ ਵਿਚਾਰਿਆ ਜਾਵੇਗਾ ਅਤੇ ਇਤਰਾਜ਼ਯੋਗ ਹੋਣ ਦੀ ਸੂਰਤ ਵਿਚ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਪੱਤਰ ਭੇਜ ਕੇ ਇਤਰਾਜ਼ ਵੀ ਪ੍ਰਗਟਾਇਆ ਜਾਵੇਗਾ।
ਇਹ ਹਿੰਦੀ ਫਿਲਮ ਬਾਲਾ ਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ, ਜਿਸ ਦੇ ਨਿਰਮਾਤਾ ਸ਼ੋਭਾ ਕਪੂਰ ਤੇ ਏਕਤਾ ਕਪੂਰ ਹਨ ਜਦੋਂਕਿ ਫਿਲਮ ਦੇ ਨਿਰਦੇਸ਼ਕ ਰੇਮੋ ਡਿਸੂਜ਼ਾ ਹਨ। ਫਿਲਮ ਵਿਚ ਬਤੌਰ ਨਾਇਕ ਟਾਈਗਰ ਸ਼ਰੌਫ ਕੰਮ ਕਰ ਰਿਹਾ ਹੈ। ਹਾਲ ਵਿੱਚ ਹੀ ਫਿਲਮ ਦੇ ਪ੍ਰੋਮੋ ਜਾਰੀ ਕੀਤੇ ਗਏ ਹਨ ਜਿਸ ਵਿਚ ਫਿਲਮ ਦੇ ਨਾਇਕ ਨੂੰ ਸੁਪਰਮੈਨ ਵਰਗੇ ਨੀਲੇ ਰੰਗ ਦੀ ਪੁਸ਼ਾਕ ਪਹਿਨਾਈ ਗਈ ਹੈ। ਇਸ  ਪੁਸ਼ਾਕ ਦੇ ਉਪਰ ਛਾਤੀ ਨੇੜੇ ਖੰਡਾ ਬਣਿਆ ਹੋਇਆ ਹੈ। ਇਸ ਪ੍ਰੋਮੋ ਵਿਚ ਲੜਾਈ ਝਗੜੇ ਦਾ ਦ੍ਰਿਸ਼ ਵੀ ਸ਼ਾਮਲ ਹੈ। ਨਾਇਕ ਦੀ ਪੁਸ਼ਾਕ ਅਤੇ ਉਸ ਉਪਰ ਬਣੇ ਖੰਡੇ ਬਾਰੇ ਸੋਸ਼ਲ ਮੀਡੀਆ ‘ਤੇ ਸਿੱਖ ਭਾਈਚਾਰੇ ਵਲੋਂ ਇਤਰਾਜ਼ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਨਾਰਾਜ਼ਗੀ ਪ੍ਰਗਟਾਉਣ ਵਾਲਿਆਂ ਨੇ ਲਿਖਿਆ ਕਿ ਫਿਲਮ ਨਿਰਮਾਤਾ ਜਾਣਬੁੱਝ ਕੇ ਸਿੱਖ ਚਿੰਨ੍ਹਾਂ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਪੁਸ਼ਾਕ ਦੇ ਰੰਗ ‘ਤੇ ਵੀ ਇਤਰਾਜ਼ ਪ੍ਰਗਟਾਇਆ ਕਿ ਇਹ ਨਿਹੰਗ ਬਾਣੇ ਵਰਗੀ ਅਤੇ ਉਸੇ ਰੰਗ ਵਰਗੀ ਹੈ।
ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਭਾਵੇਂ ਸੰਪਰਕ ਨਹੀਂ ਹੋ ਸਕਿਆ ਹੈ ਪਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇਸ ਦਾ ਨੋਟਿਸ ਲਿਆ ਹੈ। ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਆਖਿਆ ਕਿ ਸਿੱਖ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਆਖਿਆ ਕਿ ਫਿਲਹਾਲ ਇਸ ਸਬੰਧੀ ਕੋਈ ਸ਼ਿਕਾਇਤ ਜਾਂ ਇਤਰਾਜ਼ ਨਹੀਂ ਮਿਲਿਆ ਹੈ ਪਰ ਇਸ ਦੇ ਬਾਵਜੂਦ ਉਹ ਪ੍ਰੋਮੋ ਨੂੰ ਘੋਖ ਕੇ ਦੇਖਣਗੇ ਕਿ ਇਹ ਸਿੱਖ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਜਾਂ ਬੇਅਦਬੀ ਦਾ ਮਾਮਲਾ ਹੈ। ਉਨ੍ਹਾਂ ਆਖਿਆ ਕਿ ਜੇਕਰ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਦਾ ਮਾਮਲਾ ਸਾਹਮਣਾ ਆਇਆ ਤਾਂ ਫਿਰ ਸਬੰਧਿਤ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਹੋਰਨਾਂ ਕੋਲ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਜਾਵੇਗਾ। ਲੋੜ ਪੈਣ ‘ਤੇ ਇਸ ਸਬੰਧੀ ਕਾਨੂੰਨੀ ਚਾਰਾਜੋਈ ਵੀ ਕੀਤੀ ਜਾਵੇਗੀ।
ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਹਾਲ ਹੀ ਵਿਚ ਆਈ ਅਕਸ਼ੈ ਕੁਮਾਰ ਦੀ ਫਿਲਮ ਸਿੰਘ ਇਜ਼ ਬਲਿੰਗ ਬਾਰੇ ਵੀ ਵਿਵਾਦ ਪੈਦਾ ਹੋਇਆ ਸੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਲੰਮੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਫਿਲਮ ਸੈਂਸਰ ਬੋਰਡ ਵਿਚ ਕਿਸੇ ਸਿੱਖ ਨੁਮਾਇੰਦੇ ਨੂੰ ਵੀ ਸ਼ਾਮਲ ਕੀਤਾ ਜਾਵੇ ਜਾਂ ਫਿਰ ਅਜਿਹੀਆਂ ਫਿਲਮਾਂ ਨੂੰ ਜਾਰੀ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਕੋਲੋਂ ਇਸ ਸਬੰਧੀ ਪ੍ਰਵਾਨਗੀ ਲੈ ਲਈ ਜਾਵੇ। ਪਰ ਹੁਣ ਤੱਕ ਕੇਂਦਰ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਦੀ ਇਸ ਅਪੀਲ ‘ਤੇ ਕੋਈ ਅਮਲ ਨਹੀਂ ਹੋਇਆ।

The post ਫਿਲਮ ‘ਫਲਾਇੰਗ ਜੱਟ’ ਵਿਚ ਸਿੱਖ ਧਾਰਮਿਕ ਚਿੰਨ੍ਹ ਖੰਡੇ ਦੀ ਦੁਰਵਰਤੋਂ ‘ਤੇ ਇਤਰਾਜ਼ appeared first on Quomantry Amritsar Times.


Viewing all articles
Browse latest Browse all 342