ਨਿਊਯਾਰਕ/ਬਿਊਰੋ ਨਿਊਜ਼ :
ਸੁਭਾਸੀਸ ਭੂਟਿਆਨੀ ਵਲੋਂ ਦਿੱਲੀ ਦੇ ਕਤਲੇਆਮ ਬਾਰੇ ਤਿਆਰ ਕੀਤੀ ਗਈ 20 ਮਿੰਟ ਦੀ ਛੋਟੀ ਫਿਲਮ ‘ਕੁਸ਼’ ਸਭ ਤੋਂ ਪੁਰਾਣੇ ਫਿਲਮ ਮੇਲੇ ਵੀਨਸ (ਇਟਲੀ) ਫਿਲਮ ਉਤਸਵ ਵਿਚ ਸ਼ਾਮਲ ਹੋਵੇਗੀ, ਜੋ 28 ਅਗਸਤ ਤੋਂ 7 ਸਤੰਬਰ ਤੱਕ ਲੱਗ ਰਿਹਾ ਹੈ। ਇਕ ਸਿੱਖ ਮੁੰਡੇ ਦਾ ਕਿਰਦਾਰ ਕੁਸ਼ ਉਪਰ ਆਧਾਰਤ ਹੀ ਇਸ ਫਿਲਮ ਦਾ ਨਾਂ ਰੱਖਿਆ ਗਿਆ ਹੈ। ਨੌਜਵਾਨ ਡਾਇਰੈਕਟਰ ਭੂਟਿਆਨੀ ਨੇ ਨਿਊਯਾਰਕ ਵਿਚ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਫਿਲਮ ਵਿਚ ਸੋਨਿਕਾ ਚੋਪੜਾ, ਸ਼ਯਾਨ ਸਮੀਰ ਅਤੇ ਅਨਿਲ ਸ਼ਰਮਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਬਹੁਤ ਹੀ ਥੋੜੇ ਬਜਟ 10 ਲੱਖ ਰੁਪਏ ਵਿਚ ਤਿਆਰ ਹੋਈ ਹੈ। ਲਘੂ ਫਿਲਮਾਂ ਦੇ ਸੈਕਸ਼ਨ ਵਿਚ 9 ਹੋਰ ਫਿਲਮਾਂ ਆ ਰਹੀਆਂ ਹਨ। 21 ਲੰਮੀਆਂ ਫਿਲਮਾਂ ਦੀ ਐਂਟਰੀ ਹੋਈ ਹੈ।
ਪਹਿਲਾਂ 2011 ਵਿਚ ਇਸ ਫਿਲਮ ਮੇਲੇ ਵਿਚ ਦੋ ਭਾਰਤੀ ਫਿਲਮਾਂ ਸਨ। ਬੰਗਾਲੀ ਫਿਲਮ ਸੋਨਚਿੜੀ ਦਾ ਨਿਰਦੇਸ਼ਨ ਅਮਿਤ ਦੱਤਾ ਨੇ ਕੀਤਾ ਸੀ ਅਤੇ ਪੰਜਾਬੀ ਫਿਲਮ ‘ਅੰਨੇ ਘੋੜੇ ਦਾ ਦਾਨḔ ਗੁਰਵਿੰਦਰ ਸਿੰਘ ਦੀ ਨਿਰਦੇਸ਼ਨਾਂ ਹੇਠ ਬੜੀ ਸੀ। ਫਿਲਮ Ḕਅੰਨੇ ਘੋੜੇ ਦਾ ਦਾਨḔ ਨੇ ਨਿਰਦੇਸ਼ਨ, ਸਿਨਮੈਟੋਗ੍ਰਾਫ਼ਰ ਅਤੇ ਸਰਵੋਤਮ ਫੀਚਰ ਫਿਲਮ ਲਈ ਇਨਾਮ ਜਿੱਤੇ ਹਨ।
↧
84 ਕਤਲੇਆਮ ਬਾਰੇ ਫਿਲਮ ਵੀਨਸ ਉਤਸਵ ‘ਚ
↧