Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਖਲਨਾਇਕ ਹੁੰਦਿਆ ਨਾਇਕ ਸਨ ਪ੍ਰਾਣ

$
0
0


ਹੁਸ਼ਿਆਰਪੁਰ ਦੇ ਪਿੰਡ ਭਰੋਵਾਲ ‘ਚ ਬਿਤਾਇਆ ਸੀ ਅਪਣਾ ਬਚਪਨ
ਮੁੰਬਈ/ਬਿਊਰੋ ਨਿਊਜ਼
ਸਦਾਬਹਾਰ ਬੌਲੀਵੁਡ ਅਦਾਕਾਰ ਪ੍ਰਾਣ ਦਾ 93 ਵਰ੍ਹਿਆਂ ਦੀ ਉਮਰ ‘ਚ ਮੁੰਬਈ ਵਿਖੇ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਬੇਟੀ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਕੁਝ ਦਿਨਾਂ ਤੋਂ ਲਗਾਤਾਰ ਖਰਾਬ ਹੋ ਰਹੀ ਸੀ। ਪ੍ਰਾਣ ਦਾ ਪੂਰਾ ਨਾਂਅ ਪ੍ਰਾਣ ਕ੍ਰਿਸ਼ਨ ਸਿਕੰਦ ਸੀ। ਉਨ੍ਹਾਂ ਦਾ ਜਨਮ 12 ਫਰਵਰੀ 1920 ਨੂੰ ਪੁਰਾਣੀ ਦਿੱਲੀ ਦੇ ਕੋਠਗੜ੍ਹ ਵਿਖੇ ਹੋਇਆ। ਉਹ ਇਕ ਅਮੀਰ ਪੰਜਾਬੀ ਪਰਿਵਾਰ ਵਿਚ ਪੈਦਾ ਹੋਏ। ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਸਿਕੰਦ ਸਿਵਲ ਇੰਜੀਨੀਅਰ ਸਨ ਅਤੇ ਸਰਕਾਰੀ ਠੇਕੇਦਾਰ ਸਨ। ਉਨ੍ਹਾਂ ਨੇ ਅਪਣੀ ਪੜਾਈ ਵੱਖ-ਵੱਖ ਸ਼ਹਿਰਾਂ ਕਪੂਰਥਲਾ, ਮੇਰਠ, ਦੇਹਰਾਦੂਨ ਤੇ ਰਾਮਪੁਰ ‘ਚ ਕੀਤੀ। ਉਸ ਨੇ ਮੈਟ੍ਰਿਕ ਰਜ਼ਾ ਹਾਈ ਸਕੂਲ, ਰਾਮਗੜ੍ਹ ਤੋਂ ਕੀਤੀ। ਪੰਜਾਬ ਦੇ ਹੁਸ਼ਿਆਰਪੁਰ ਨਾਲ ਵੀ ਪ੍ਰਾਣ ਦਾ ਪੁਰਾਣਾ ਰਿਸ਼ਤਾ ਰਿਹਾ ਹੈ। ਪ੍ਰਾਣ ਨੇ ਹੁਸ਼ਿਆਰਪੁਰ ਦੇ ਪਿੰਡ ਭਰੋਵਾਲ ਵਿਚ ਅਪਣੇ ਪੁਸ਼ਤੈਨੀ ਪਿੰਡ ‘ਚ ਅਪਣਾ ਬਚਪਨ ਬਤੀਤ ਕੀਤਾ। ਪ੍ਰਾਣ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਪਿੰਡ ਸੋਗ ‘ਚ ਡੁੱਬਿਆ ਹੋਇਆ ਹੈ।
ਪ੍ਰਾਣ ਸ਼ੁਰੂਆਤ ਵਿਚ ਇਕ ਪੇਸ਼ੇਵਰ ਫੋਟੋਗ੍ਰਾਫਰ ਬਣਨਾ ਚਾਹੁੰਦੇ ਸਨ, ਪ੍ਰੰਤੂ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਫਿਲਮ ਨਿਰਮਾਤਾ ਨਾਲ ਇਕ ਅਚਨਚੇਤ ਮੁਲਾਕਾਤ ਨਾਲ ਹੀ ਉਸ ਨੂੰ ਫਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਅਪਣੀ ਫਿਲਮੀ ਜੀਵਨ ਦੀ ਸ਼ੁਰੂਆਤ 1940 ‘ਚ ਲਾਹੌਰ ਤੋਂ ਕੀਤੀ, ਉਨ੍ਹਾਂ ਨੂੰ ਪਹਿਲੀ ਵਾਰ ਪੰਜਾਬੀ ਫਿਲਮ Ḕਯਮਲਾ ਜੱਟ’ ਵਿਚ ਰੋਲ ਮਿਲਿਆ। ਪ੍ਰਾਣ ਨੇ ਦੇਸ਼ ਦੀ ਵੰਡ ਤੋਂ ਪਹਿਲਾਂ 1942-46 ਤੱਕ 22 ਫਿਲਮਾਂ ‘ਚ ਕੰਮ ਕੀਤਾ ਜਿਨ੍ਹਾਂ ਵਿਚੋਂ 18 ਫਿਲਮਾਂ ਰਿਲੀਜ਼ ਹੋਈਆਂ। ਇਸ ਤੋਂ ਬਾਅਦ ਉਨ੍ਹਾਂ ਨੇ 1941 ਵਿਚ Ḕਚੌਧਰੀ’, 1942 ‘ਚ Ḕਖਾਨਦਾਨ’, 1945 Ḕਚ Ḕਕੈਸੇ ਕਹੂੰ’, ਤੇ 1946 ਦੌਰਾਨ Ḕਬਦਨਾਮੀ’ ਫਿਲਮ ਵਿਚ ਕੰਮ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਾਣ ਅਪਣੀ ਪਤਨੀ ਸ਼ੁਕਲਾ ਤੇ ਪੁੱਤਰ ਅਰਵਿੰਦ ਤੇ ਸੁਨੀਲ ਨਾਲ ਮੁੰਬਈ ਆ ਗਏ। ਇਥੇ ਪਹਿਲਾਂ ਉਨ੍ਹਾਂ ਨੇ ਆ ਕੇ ਕਈ ਹੋਟਲਾਂ ‘ਚ ਕੰਮ ਕੀਤਾ।
1948 ‘ਚ ਪ੍ਰਾਣ ਨੂੰ ਬੰਬੇ ਟਾਕੀਜ਼ ਦੀ ਫਿਲਮ Ḕਜ਼ਿੱਦੀ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਵਿਚ ਉਨ੍ਹਾਂ ਨੂੰ ਦੇਵ ਆਨੰਦ ਤੇ ਅਦਾਕਾਰਾ ਕਾਮਿਨੀ ਕੌਸ਼ਲ ਵਰਗੇ ਫਨਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਪ੍ਰਾਣ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਪ੍ਰਾਣ ਨੇ 1969 ਤੋਂ 1982 ਤੱਕ ਫਿਲਮਾਂ ‘ਚ ਖਲਨਾਇਕ ਵਜੋਂ ਕਈ ਯਾਦਗਾਰ ਰੋਲ ਕੀਤੇ ਜਿਸ ਵਿਚ Ḕਮਧੂਮਤੀ’, Ḕਜਿਸ ਦੇਸ਼ ਮੇ ਗੰਗਾ ਬਹਿਤੀ ਹੈ’, Ḕਰਾਮ ਔਰ ਸ਼ਾਮ’ ਤੇ Ḕਦੇਵਦਾਸ’ ਵਰਗੀਆਂ ਫਿਲਮਾਂ ਸ਼ਾਮਿਲ ਸਨ। ਖਲਨਾਇਕ ਤੋਂ ਇਲਾਵਾ ਉਨ੍ਹਾਂ ਵਲੋਂ Ḕਉਪਕਾਰ’ ਫਿਲਮ ਵਿਚ Ḕਮੰਗਲ ਚਾਚਾ’, ਜ਼ੰਜ਼ੀਰ ਫਿਲਮ ਵਿਚ Ḕਸ਼ੇਰ ਖਾਨ’ ਅਤੇ ਗੁਲਜ਼ਾਰ ਦੀ ਫਿਲਮ Ḕਪਰਿਚੇ’ ਵਿਚ ਉਨ੍ਹਾਂ ਵਲੋਂ ਦਾਦੇ ਦੀ ਨਿਭਾਈ ਗਈ ਭੂਮਿਕਾ ਨੂੰ ਕੌਣ ਭੁਲਾ ਸਕਦਾ ਹੈ। ਪ੍ਰਾਣ ਛੇ ਦਹਾਕਿਆਂ ਤੱਕ ਫਿਲਮ ਜਗਤ ਵਿਚ ‘ਤੇ ਛਾਏ ਰਹੇ, ਇਸ ਦੌਰਾਨ ਉਨ੍ਹਾਂ ਪੰਜਾਬੀ, ਹਿੰਦੀ ਅਤੇ ਬੰਗਲਾ ਭਾਸ਼ਾ ਦੀਆਂ 400 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ।
ਪ੍ਰਾਣ ਨੂੰ ਫਿਲਮ ਜਗਤ ਵਿਚ ਸ਼ਾਨਦਾਰ ਸੇਵਾਵਾਂ ਲਈ ਅਨੇਕਾਂ ਸਨਮਾਨ ਵੀ ਮਿਲੇ। ਉਨ੍ਹਾਂ ਨੂੰ 1967, 1969 ਅਤੇ 1972 ਵਿਚ Ḕਫਿਲਮਫੇਅਰ ਸਰਬੋਤਮ ਸਹਿ ਅਦਾਕਾਰ’ ਦਾ ਐਵਾਰਡ ਮਿਲਿਆ। ਸਾਲ 1997 ਵਿਚ ਪ੍ਰਾਣ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਫ਼ਿਲਮਫੇਅਰ ਐਵਾਰਡ ਦਿੱਤਾ ਗਿਆ। ਸਾਲ 2000 ਵਿਚ ਉਨ੍ਹਾਂ ਨੂੰ Ḕਵਿਲਿਨ ਆਫ ਦ ਮਿਲੇਨੀਅਮ ਐਵਾਰਡ’ (ਸਦੀ ਦੇ ਸਰਬੋਤਮ ਖਲਨਾਇਕ ਐਵਾਰਡ) ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ ਸਾਲ 2001 ਵਿਚ ਉਨ੍ਹਾਂ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ। ਸੀਐਨਐਨ ਨੇ ਸਾਲ 2010 ਵਿਚ ਪ੍ਰਾਣ ਨੂੰ ਏਸ਼ੀਆ ਦੇ 25 ਮਹਾਨ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਸਨਮਾਨ ਦਿੱਤਾ। ਭਾਰਤ ਸਰਕਾਰ ਨੇ ਸਾਲ 2013 ਵਿਚ ਉਨ੍ਹਾਂ ਨੂੰ ਦੇਸ਼ ਦੇ ਸਰਬੋਤਮ ਫਿਲਮ ਐਵਾਰਡ Ḕਦਾਦਾ ਸਾਹਿਬ ਫਾਲਕੇ ਐਵਾਰਡ’ ਨਾਲ ਸਨਮਾਨਿਤ ਕੀਤਾ। ਬਿਮਾਰ ਹੋਣ ਕਾਰਨ ਉਹ ਸਨਮਾਨ ਹਾਸਲ ਕਰਨ ਲਈ ਸਮਾਰੋਹ ਵਿਚ ਨਹੀਂ ਆ ਸਕੇ ਅਤੇ ਬਾਅਦ ਵਿਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਮੁਨੀਸ਼ ਤਿਵਾੜੀ ਨੇ ਉਨ੍ਹਾਂ ਦੇ ਘਰ ਜਾ ਉਨ੍ਹਾਂ ਨੂੰ ਸਨਮਾਨ ਭੇਟ ਕੀਤਾ।
ਅਭਿਨੇਤਾ ਪ੍ਰਾਣ ਦੇ ਸਦੀਵੀ ਵਿਛੋੜੇ ‘ਤੇ ਦੁੱਖ ਪ੍ਰਗਟ ਕਰਦਿਆ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਅਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਪ੍ਰਾਣ ਨੇ ਅਪਣੇ ਦਮਦਾਰ ਅਭਿਨੈ ਨਾਲ ਭਾਰਤੀਆਂ ਦੀਆਂ ਕਈ ਪੀੜੀਆਂ ਦਾ ਅਲੱਗ-ਅਲੱਗ ਕਿਰਦਾਰਾਂ ਰਾਹੀ ਮਨੋਰੰਜ਼ਨ ਕੀਤਾ, ਜੋ ਹਮੇਸ਼ਾ ਯਾਦ ਰਹਿਣਗੇ। ਪ੍ਰਾਣ ਦੀ ਮੌਤ ਦੀ ਖ਼ਬਰ ਸੁਣ ਕੇ ਬਾਲੀਵੁੱਡ ਵਿਚ ਸੋਗ ਦੀ ਲਹਿਰ ਦੌੜ ਗਈ।


Viewing all articles
Browse latest Browse all 342