ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤੀ ਮੂਲ ਦੀ ਪ੍ਰਸਿੱਧ ਲੇਖਿਕਾ ਝੁੰਪਾ ਲਹਿਰੀ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਲਿਖਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਕਾਰੀ ਕੌਮੀ ਮਨੁੱਖਤਾ ਤਗ਼ਮੇ ਨਾਲ ਸਨਮਾਨਤ ਕੀਤਾ ਹੈ। ਲੇਖਿਕਾ ਝੁੰਪਾ ਲਹਿਰੀ ਦੀਆਂ ਲਿਖਤਾਂ ਵਿਚੋਂ ਉਨ੍ਹਾਂ ਦੇ ਭਾਰਤੀ ਅਤੇ ਅਮਰੀਕੀ ਅਨੁਭਵਾਂ ਦੇ ਬਾਰੇ ਵਿਸ਼ਾਲ ਝਲਕ ਪੈਂਦੀ ਹੈ।
ਭਾਰਤੀ ਮੂਲ ਦੀ ਅਮਰੀਕਨ ਝੁੰਪਾ ਲਹਿਰੀ ਨੂੰ ਵ੍ਹਾਈਟ ਹਾਊਸ ਦੇ ਈਸਟ ਰੂਮ ਵਿੱਚ ਇਸ ਵਕਾਰੀ ਤਗ਼ਮੇ ਨਾਲ ਸਨਮਾਨਿਆ ਗਿਆ। ਇਸ ਸਮਾਗਮ ਵਿੱਚ ਵਿਸ਼ਵ ਪ੍ਰਸਿੱਧ ਹਸਤੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਅਮਰੀਕਾ ਦੀ ਪ੍ਰਥਮ ਮਹਿਲਾ ਹਿਲੇਰੀ ਕਲਿੰਟਨ ਨੇ ਵੀ ਸ਼ਮੂਲੀਅਤ ਕੀਤੀ। ਵ੍ਹਾਈਟ ਹਾਊਸ ਦੁਆਰ ਪੇਸ਼ ਕੀਤੇ ਪ੍ਰਸੰਸਾ ਪੱਤਰ ਵਿੱਚ ਲਹਿਰੀ ਦੀ ਤਾਰੀਫ਼ ਕਰਦਿਆਂ ਕਿਹਾ ਗਿਆ ਕਿ 2014 ਦਾ ਮਨੁੱਖਤਾ ਤਗ਼ਮਾ ਝੁੰਪਾ ਲਹਿਰੀ ਨੂੰ ਪੇਸ਼ ਕੀਤਾ ਜਾਂਦਾ ਹੈ।
↧
ਝੁੰਪਾ ਲਹਿਰੀ ਦਾ ਅਮਰੀਕੀ ਕੌਮੀ ਪੁਰਸਕਾਰ ਨਾਲ ਸਨਮਾਨ
↧