ਪਰਮਾਤਮਾ ਦੀ ਰਜ਼ਾ ‘ਚ ਰਾਜ਼ੀ ਰਹਿਣ ਦਾ ਵਲ਼ ਸਿਖਾਉਾਂਦੇ ੇ ਸੂਫ਼ੀ ਬੋਲ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬੀ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਅਜਿਹੇ ਕਲਾਕਾਰ ਹਨ ਜੋ ਆਪਣੇ ਚਾਹੁਣ ਵਾਲਿਆਂ ਲਈ ਅਰਥ ਪੂਰਨ ਸੰਦੇਸ਼ ਦੇ ਨਾਲ ਨਵੇਂ ਗੀਤ ਲੈ ਕੇ ਆਉਾਂਦੇ ਹਨ। ਇਸ ਵਾਰ ਉਹ ਸੱਤ ਸੂਫ਼ੀ ਗੀਤਾਂ ਨਾਲ ਸਜੀ ਐਲਬਮ ‘ਹਮਜ਼ਾ’ ਲੈ ਹਾਜ਼ਰ ਹਨ। ਜ਼ਾਹਰਾ ਤੌਰ ‘ਤੇ ਉਨ੍ਹਾਂ ਦੇ ਗੀਤ ਸਰੋਤਿਆਂ ਨੂੰ ਪਰਮਾਤਮਾ ਨਾਲ ਜੋੜਨ ਵਾਲੇ ਹਨ ਅਤੇ ਇਹੀ ਉਨ੍ਹਾਂ ਦੀ ਗਾਇਕੀ ਦਾ ਅਸਲ ਮਕਸਦ ਵੀ ਹੈ। ਖੁਦ ਸਰਤਾਜ ਅਤੇ ਮੀਡੀਆ ਦੀ ਮੌਜੂਦਗੀ ਵਿਚ ਐਲਬਮ ਨੂੰ ‘ਫ਼ਿਰਦੌਸ ਪ੍ਰੋਡਕਸ਼ਨ’ ਵਲੋਂ ਇੱਥੇ ਰਿਲੀਜ਼ ਕੀਤਾ ਗਿਆ।
ਐਲਬਮ ਦੇ ਹਰ ਗੀਤ ਵਿਚ ਸਮਾਜਕ ਜਾਂ ਅਧਿਆਤਮਕ ਸੰਦੇਸ਼ ਹੈ ਅਤੇ ਇਹ ਸਾਰੇ ਸਰਤਾਜ ਵਲੋਂ ਹੀ ਲਿਖੇ ਗਏ ਹਨ। ਉਨ੍ਹਾਂ ਕਿਹਾ, ”ਸੂਫੀ ਦੀ ਪਰਿਭਾਸ਼ਾ ਇਹੀ ਹੈ – ਸ਼ੁੱਧ, ਨਿਸਵਾਰਥ ਅਤੇ ਅਰਥ ਪੂਰਨ। ਇਸ ਦੁਨੀਆ ਵਿਚ ਹਰ ਤਰ੍ਹਾਂ ਦੇ ਐਸ਼-ਓ-ਆਰਾਮ ਹਨ ਪਰ ਨਾਲੋ-ਨਾਲ ਬਹੁਤ ਸਾਰੀਆਂ ਦੁੱਖ ਪ੍ਰੇਸ਼ਾਨੀਆਂ ਵੀ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਉਸ ਉਪਰ ਵਾਲੇ ‘ਤੇ ਨਿਰਭਰ ਹੋਣਾ ਪੈਂਦਾ ਹੈ ਅਤੇ ਆਪਣੇ ਗੀਤ ਲਿਖਦੇ ਸਮੇਂ ਇਹੀ ਗੱਲ ਮੈਂ ਆਪਣੇ ਦਿਮਾਗ਼ ਵਿਚ ਰੱਖਦਾ ਹਾਂ। ਇਹ ਬੋਲ ਹਰ ਕਿਸੇ ਵਿਅਕਤੀ ਦੀ ਜ਼ਿੰਦਗੀ ਨਾਲ ਜੁੜਦੇ ਹਨ ਕਿਉਂਕਿ ਉਨ੍ਹਾਂ ਦੀ ਪ੍ਰੇਰਣਾ ਨਾਲ ਹੀ ਇਹ ਨਿਕਲੇ ਹਨ। ਮੈਂ ਤਾਂ ਬਸ ਜ਼ਰੀਆ ਹਾਂ।”
ਐਲਬਮ ਦਾ ਪਹਿਲਾ ਗੀਤ ‘ਬਹੁਤਾ ਸੋਚੀਂ ਨਾ’ ਜ਼ਰੂਰਤ ਤੋਂ ਜ਼ਿਆਦਾ ਦੁਨਿਆਵੀ ਚੀਜ਼ਾਂ ਪਿਛੇ ਨਾ ਭੱਜਣ ਲਈ ਪ੍ਰੇਰਤ ਕਰਦਾ ਹੈ। ਦੂਸਰਾ ਗੀਤ ‘ਦਿਨ ਵੀਰਵਾਰ ਦੇ’ ਵਿਆਖਿਆ ਕਰਦਾ ਹੈ ਆਤਮਾ ਦੀ ਪਰਮਾਤਮਾ ਨਾਲ ਵਕਤ ਬਿਤਾਉਣ ਦੀ ਅਤੇ ਉਸ ਉਪਰ ਵਾਲੇ ਦੀ ਮਰਜ਼ੀ ਮੁਤਾਬਕ ਕੰਮ ਕਰਨ ਦੀ। ‘ਪਿੰਡ ਮੁੜ ਚਲੀਏ’ ਤੀਸਰਾ ਗੀਤ ਹੈ ਜੋ ਕਿ ਕੁਦਰਤ ਨਾਲ ਜੁੜਨ ਦਾ ਸਮਾਜਕ ਸੰਦੇਸ਼ ਦਿੰਦਾ ਹੈ ਅਤੇ ਪ੍ਰੇਰਤ ਕਰਦਾ ਹੈ ਕਿ ਅਸੀਂ ਆਸਪਾਸ ਦੀ ਹਰਿਆਲੀ ਅਤੇ ਦੂਸਰਿਆਂ ਦੀ ਜ਼ਿੰਦਗੀ ਦਾ ਖਿਆਲ ਰੱਖੀਏ।
ਚੌਥੇ ਗੀਤ ਦਾ ਟਾਈਟਲ ਹੈ ‘ਅੰਬਰੋਂ ਪਾਰ’ ਜੋ ਕਿ ਹਰ ਅੰਸ਼, ਹਰ ਬੂੰਦ ਅਤੇ ਮਿੱਟੀ ਦੇ ਹਰ ਕਣ ਵਿਚ ਉਪਰ ਵਾਲੇ ਦੀ ਮੌਜੂਦਗੀ ਦੀ ਗੱਲ ਕਰਦਾ ਹੈ। ਪੰਜਵਾਂ ਗੀਤ ‘ਆਪਣੇ ਗੁਨਾਹ’ ਉਨ੍ਹਾਂ ਮਾੜੀਆਂ ਗੱਲਾਂ ਦੀ ਚਰਚਾ ਕਰਦਾ ਹੈ, ਜਿਹੜੀਆਂ ਇਨਸਾਨ ਬਿਨਾਂ ਸੋਚੇ ਸਮਝੇ ਕਰ ਬੈਠਦਾ ਹੈ। ਇਹ ਗੀਤ ਸਿਖਾਉਾਂਦਾ ੈ ਕਿ ਅਨਜਾਣੇ ਵਿਚ ਅਸੀਂ ਕੁਛ ਗ਼ਲਤ ਨਾ ਕਰੀਏ ਅਤੇ ਚੰਗੇ ਕਰਮਾਂ ਵੱਲ ਪ੍ਰੇਰਤ ਹੋਈਏ। ਛੇਵਾਂ ਗੀਤ ‘ਜਜ਼ਬਾ’ ਮਹਾਨ ਸੂਫੀਆਂ ਦੀ ਰੂਹਾਨੀਅਤ ਦੀ ਗੱਲ ਕਰਦਾ ਹੈ ਅਤੇ ਉਨ੍ਹਾਂ ਦੀ ਸਿਖਿਆ ਤੋਂ ਸਿੱਖਣ ਲਈ ਕਹਿੰਦਾ ਹੈ।
ਐਲਬਮ ਦਾ ਆਖ਼ਰੀ ਗੀਤ ‘ਹਮਜ਼ਾ’ ਇਨਸਾਨ ਦੀ ਪਛਾਣ ਨੂੰ ਸੂਫ਼ੀਆਨਾ ਖਿਆਲਾਂ ਨਾਲ ਦਰਸਾਉਂਦਾ ਹੈ। ਉਹ ਇਸ ਨਾਸ਼ਵਾਨ ਦੁਨੀਆ ਵਿਚ ਅਜਿਹਾ ਯਾਤਰੀ ਹੈ ਜੋ ਆਪਣੇ ਖ਼ਿਲਾਫ਼ ਚੱਲ ਰਹੇ ਹਾਲਾਤ ਵਿਚ ਵੀ ਸਫ਼ਰ ਜਾਰੀ ਰੱਖਦਾ ਹੈ। ਇਹ ਗੀਤ ਸਿਖਾਉਾਂਦਾ ੈ ਕਿ ਅਸੀਂ ਨਿਮਰ ਰਹੀਏ ਅਤੇ ਉਪਰ ਵਾਲੇ ਨੂੰ ਪ੍ਰਾਰਥਨਾ ਕਰਦੇ ਰਹੀਏ ਜੋ ਵੈਸੇ ਤਾਂ ਬਹੁਤ ਦੂਰ ਲਗਦਾ ਹੈ ਪਰ ਅਸਲ ਵਿਚ ਸਾਡੇ ਦਿਲ ਅਤੇ ਸਾਡੀ ਆਤਮਾ ਦੇ ਬੇਹੱਦ ਕਰੀਬ ਹੈ।
The post ਸੂਫ਼ੀ ਗੀਤਾਂ ਨਾਲ ਸਜੀ ਸਤਿੰਦਰ ਸਰਤਾਜ ਦੀ ਨਵੀਂ ਐਲਬਮ ‘ਹਮਜ਼ਾ’ ਰਿਲੀਜ਼ appeared first on Quomantry Amritsar Times.