ਪੈਟਰਸਨ (ਕੈਲੀਫੋਰਨੀਆਂ)/ਬਿਊਰੋ ਨਿਊਜ਼:
ਵਿਸਾਖੀ ਪੁਰਬ ਦੇ ਗੁਰੂ ਇਤਿਹਾਸ ਨੂੰ ਸਮਰਪਿਤ ਮੈਡਿਸਟੋ, ਟਰੇਸੀ, ਸੈਨਹੋਜੇ ਵਿਖੇ ਸਫ਼ਲ ਧਾਰਮਿਕ ਕਵੀ ਦਰਬਾਰ ਸਜਾਉਣ ਤੋਂ ਬਾਅਦ ਕਵੀਆਂ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਗੁਰਦੁਆਰਾ ਸਾਹਿਬ ਪੈਟਰਸਨ (Divine Truth Sikh Mission Temple Patter Son California (USA) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਮੰਚ ਸੰਭਾਲਦਿਆਂ ਗੁਰੂ ਅਮਰਦਾਸ ਜੀ ਦੇ ਸੇਵਾ ਕਾਰਜਾਂ ਉਪਰ ਚਾਨਣਾ ਪਾਉਂਦੇ ਕਿਹਾ ਕਿ ਗੁਰੂ ਜੀ ਦੀ ਸੇਵਾ ਜਿੱਥੇ ਤਨ ਦੀ ਘਾਲਣਾ ਹੈ ਉਥੇ ਵੱਡੀ ਘਾਲਣਾ ਮਨ ਦੀ ਹੈ। ਉਨ੍ਹਾਂ ਦਾ ਖਿਆਲ ਸੀ ਕਿ ਜੇ ਗੁਰੂ ਪ੍ਰਸੰਨ ਹੋ ਗਏ ਗੁਰੂ ਦਾ ਮਨ ਮੰਨ ਗਿਆ ਤਾਂ ਸੇਵਾ ਸਫ਼ਲ ਹੈ। ਉਨ੍ਹਾਂ ਨੇ ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਲਈ ਅਨੇਕ ਕੰਮ ਕੀਤੇ। ਜਾਤ ਪਾਤ ਦਾ ਖੰਡਨ ਕੀਤਾ। ਨਸ਼ਿਆਂ ਨੂੰ ਨਿਕਾਰਿਆ, ਲੰਗਰ ਅਤੇ ਪੰਗਤ ਦੀ ਪ੍ਰੰਪਰਾ ਆਰੰਭੀ। ਪਾਣੀ ਦੀ ਕਮੀ ਦੂਰ ਕਰਨ ਲਈ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕੀਤਾ ਉਪਰੰਤ ਇਸਰਤੀ ਜਾਤੀ ਦੇ ਮਾਣ ਨੂੰ ਵਧਾਇਆ। ਸਤੀ ਪ੍ਰਥਾ ਦੀ ਨਿਖੇਧੀ ਕਰਕੇ ਪੁਨਰ ਵਿਆਹ ਦੀ ਵਿਵਸਥਾ ਕੀਤੀ, ਇਸਤਰੀ ਪਰਦੇ ਦੀ ਮਨਾਹੀ ਕੀਤੀ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿਚ ਭਾਈ ਕੰਵਲ ਸਿੰਘ, ਪ੍ਰਿੰਸੀਪਲ ਸੇਵਾ ਸਿੰਘ, ਤਰਸੇਮ ਸਿੰਘ ਸੁਮਨ, ਗੁਰਦਿਆਲ ਸਿੰਘ ਨੂਰਪੁਰੀ ਅਤੇ ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਅਪਣੀਆਂ ਰਚਨਾਵਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਪ੍ਰਬੰਧਕਾਂ ਵੱਲੋਂ ਕਵੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਵੀਆਂ ਵੱਲੋਂ ਇਤਿਹਾਸ ਨੂੰ ਸੰਖੇਪ ਅਤੇ ਸਧਾਰਨ ਸ਼ਬਦਾਂ ਵਿਚ ਦਰਸਾ ਕੇ ਸੰਗਤਾਂ ਨੂੰ ਜੋੜਿਆ ਹੈ। ਕਵੀ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਅਤੇ ਦੂਰ ਦੁਰਾਡੇ ਦੇ ਗੁਰਦੁਆਰਿਆਂ ਵਿਚ ਜਾ ਕੇ ਧਾਰਮਿਕ ਕਵੀ ਦਰਬਾਰ ਰਾਹੀਂ ਗੁਰ ਇਤਿਹਾਸ ਦਾ ਪ੍ਰਚਾਰ ਕਰਦੇ ਹਨ ਧੰਨਤਾ ਦੇ ਯੋਗ ਹਨ।
ਪਰਮਿੰਦਰ ਸਿੰਘ ‘ਪ੍ਰਵਾਨਾ’ ਵੱਲੋਂ ਧੰਨਵਾਦੀ ਸ਼ਬਦਾਂ ਵਿਚ ਕਿਹਾ ਗਿਆ ਕਿ ਜਿੱਥੇ ਪ੍ਰਬੰਧਕਾਂ ਦੇ ਭਰਪੂਰ ਸਹਿਯੋਗ ਨਾਲ ਇਹ ਪ੍ਰੋਗਰਾਮ ਸਫ਼ਲ ਹੋਇਆ ਹੈ ਉਥੇ ਸੰਗਤਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਕਵੀ ਦਰਬਾਰਾਂ ਦੀ ਮਹੱਤਤਾ ਨੂੰ ਅਗਾਂਹ ਤੋਰਦੇ ਹੋਏ ਅਜਿਹੇ ਧਾਰਮਿਕ ਕਵੀ ਦਰਬਾਰ ਸਜਾਏ ਜ਼ਾਦੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ (510) 781-0487 ਜਾਂ (408) 528-4489 ਹੈ।
The post ਅਮਰੀਕੀ ਪੰਜਾਬੀ ਕਵੀਆਂ ਵੱਲੋਂ ਹਫ਼ਤਾਵਾਰੀ ਧਾਰਮਿਕ ਕਵੀ ਦਰਬਾਰ appeared first on Quomantry Amritsar Times.