ਸੁਰਿੰਦਰ ਸ਼ਿੰਦਾ, ਬਲਬੀਰ ਬੋਪਾਰਾਏ ਅਤੇ ਹੋਰ ਕਲਾਕਾਰਾਂ ਨੇ ਕੀਤਾ ਮਨੋਰੰਜਨ
ਸਿਆਟਲ/ ਬਿਊਰੋ ਨਿਊਜ਼
ਸਿਆਟਲ ਵਿਚ ਸ਼ਾਨ ਏ ਪੰਜਾਬ ਪੰਜਾਬੀ ਵਿਰਸਾ ਵੱਲੋਂ ਤੀਸਰਾ ਵਿਸਾਖੀ ਮੇਲਾ 2015 ਕਰਵਾਇਆ ਗਿਆ ਜੋ ਬਹੁਤ ਹੀ ਸਫ਼ਲ ਰਿਹਾ। ਦਰਸ਼ਕਾਂ ‘ਚ ਖਿੱਚ ਦੇ ਕੇਂਦਰ ਬਣੇ ਸੁਰਿੰਦਰ ਸਿੰਦਾ ਅਤੇ ਬਲਬੀਰ ਬੋਪਾਰਾਏ ਤੋਂ ਇਲਾਵਾ ਪ੍ਰੀਤਮ ਬਰਾੜ, ਗੁਰਜੀਤ ਬੈਂਸ, ਸਰਬਜੀਤ ਮਲਪੁਰੀ, ਅਵਤਾਰ ਬਿੱਲਾ, ਬੱਚਿਆਂ ਦੇ ਕਵੀਸ਼ਰੀ ਜੱਥੇ ਕਾਕਾ ਨਵਜੋਤ ਤੇ ਮਹਿਤ ਸਿੰਘ ਅਤੇ ਕਾਕਾ ਹਰਜੋਤ ਸਿੰਘ ਤੇ ਕਾਕਾ ਭਗੀਰਥ ਸਿੰਘ ਨੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਵਾਹਵਾ ਖੱਟੀ ਅਤੇ ਦਰਸ਼ਕਾਂ ਦਾ ਖੂਬ ਮੰਨੋਰਜਨ ਕੀਤਾ। ਏ ਬੀ ਸੀ ਭੰਗੜਾ ਟੀਮ ਨੇ ਸਟੇਜ ਤੇ ਸਭ ਨੂੰ ਝੂੰਮਣ ਲਾ ਦਿੱਤਾ। ਮੇਲੇ ਦੇ ਪ੍ਰਬੰਧਕਾਂ ਕੇਵਲ ਸਿੰਘ ਸਿੱਧੂ, ਜਸਵੀਰ ਸਹੋਤਾ ਅਤੇ ਸਕੱਤਰ ਸਿੰਘ ਸੰਧੂ ਨੇ ਭਾਰੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਵਿਸਾਖੀ ਮੇਲੇ ‘ਚ ਕੋਈ ਅਣਸੁਖਾਵੀਂ ਘੱਟਣਾ ਨਹੀਂ ਵਾਪਰੀ ਸਗੋਂ ਦਰਸ਼ਕਾਂ ਨੇ ਪਰਿਵਾਰਾਂ ਸਮੇਤ ਪਹੁੰਚ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਸਟੇਜ਼ ਦਾ ਸੰਚਾਲਨ ਸਕੱਤਰ ਸਿੰਘ ਸੰਧੂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ 40 ਸਾਲ ਦਾ ਤਜਰਬਾ ਰੱਖਣ ਵਾਲੇ ਅਤੇ ਮੇਲਿਆਂ ਦੇ ਸਿੰਗਾਰ ਰਹੇ ਸੁਰਿੰਦਰ ਸਿੰਦਾ, ਬਲਬੀਰ ਬੋਪਾਰਾਏ, ਹਰਮਨਪ੍ਰੀਤ ਸਿੰਘ, ਕਲਜੀਤ ਸਿੰਘ, ਅਵਤਾਰ ਬਿੱਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
The post ਸਿਆਟਲ ‘ਚ ਤੀਸਰਾ ਵਿਸਾਖੀ ਮੇਲਾ ਅਮਿੱਟ ਪੈੜਾਂ ਛੱਡ ਗਿਆ appeared first on Quomantry Amritsar Times.