Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਕੌਮੀ ਸ਼ਹੀਦਾਂ ਨੂੰ ਸਮਰਪਿਤ ਪੰਜਾਬੀ ਫਿਲਮ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ”

$
0
0

The Master Mind Jinda Sukha1
ਚੰਡੀਗੜ੍ਹ/ਬਿਊਰੋ ਨਿਊਜ਼ :
“ਸਿੰਘ ਬ੍ਰਦਰਜ਼ ਆਸਟਰੇਲੀਆ” ਅਤੇ “ਗੁਰੂ ਨਾਨਕ ਫੈਮਿਲੀ “( ਸੇਵਾ ਸੰਸਥਾ) ਵੱਲੋਂ ਤਿਆਰ ਕੀਤੀ ਗਈ ਫਿਲਮ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਸਿੱਖ ਕੌਮ ਦੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸਮਰਪਿਤ ਸੱਚੀ ਕਹਾਣੀ ਤੇ ਅਧਾਰਿਤ ਹੈ । 5 ਜੂਨ 2015 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੀ ਖਾਸ ਗੱਲ ਇਹ ਹੈ ਕੀ ਇਸ ਫਿਲਮ ਦੀ ਕਹਾਣੀ ਭਾਈ ਜਿੰਦਾ ਸੁੱਖਾ ਦੁਆਰਾ ਲਿਖੀਆਂ ਗਈਆਂ ਹੱਥ ਲਿਖਤਾਂ ਤੇ ਛਪੀਆਂ ਕਿਤਾਬਾਂ “ਜੇਲ੍ਹ ਚਿੱਠੀਆਂ” ਅਤੇ “ਅਸੀਂ ਅੱਤਵਾਦੀ ਨਹੀਂ” ਵਿੱਚੋਂ ਲਈ ਗਈ ਹੈ । ਇਹਨਾਂ ਦੋਵਾਂ ਸ਼ਹੀਦਾਂ ਦੇ ਪਰਿਵਾਰਾਂ ਤੋਂ ਵੀ ਉਹਨਾਂ ਦੇ ਜੀਵਨ ਸਬੰਧੀ ਜਾਣਕਾਰੀ ਲੈ ਕੇ ਇਹ ਫਿਲਮ ਤਿਆਰ ਕੀਤੀ ਗਈ ਹੈ । ਇਸ ਫਿਲਮ ਦੇ ਕੁਝ ਸੀਨ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਜੀਵਨ ਨਾਲ ਸੰਬਧਿਤ ਥਾਵਾਂ ਤੇ ਫਿਲਮਾਏ ਗਏ ਹਨ ਜਿਵੇਂ ਕਿ ਉਹਨਾਂ ਦਾ ਜੱਦੀ ਘਰ ਅਤੇ ਕਾਲਜ ।
ਜੂਨ 1984 ਵਿੱਚ ਪਵਿੱਤਰ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਉਸ ਸਮੇਂ ਦੀ ਜ਼ਾਲਮ ਸਰਕਾਰ ਦੁਆਰਾ ਕੀਤੇ ਗਏ ਹਮਲੇ ਅਤੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਇਹਨਾਂ ਮਹਾਨ ਸ਼ਹੀਦਾਂ ਨੇ ਉਸਦਾ ਬਦਲਾ ਲਿਆ ਅਤੇ ਹੱਕ ਤੇ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਆਪਣੀ ਸ਼ਹਾਦਤ ਦਿੱਤੀ ਪਰ ਉਹ ਕਿਸੇ ਧਰਮ ਦੇ ਵਿਰੋਧੀ ਨਹੀਂ ਸਨ। ਉਹਨਾਂ ਨੇ ਦੋਸ਼ੀਆਂ ਤੋਂ ਬਿਨਾਂ ਕਿਸੇ ਵੀ ਨਿਰਦੋਸ਼ ਨੂੰ ਨੁਕਸਾਨ ਨਹੀ ਪਹੁੰਚਾਇਆ । ਇਸ ਫਿਲਮ ਵਿੱਚ ਉਹਨਾਂ ਦੇ ਬਚਪਨ ਤੋਂ ਲੈ ਕੇ ਸ਼ਹੀਦੀ ਤੱਕ ਦੇ ਜੀਵਨ ਸਫਰ ਨੂੰ ਦਰਸਾਇਆ ਗਿਆ ਹੈ ਕਿ ਉਹਨਾਂ ਦਾ ਬਚਪਨ ਕਿਸ ਤਰ੍ਹਾਂ ਨਾਲ ਬੀਤਿਆ, ਉਹਨਾਂ ਦਾ ਕਾਲਜ ਜੀਵਨ ਕਿਸ ਤਰ੍ਹਾਂ ਦਾ ਸੀ ਅਤੇ ਕਿਸ ਤਰ੍ਹਾਂ ਜੂਨ 1984 ਦੀ ਘਟਨਾ ਨੇ ਉਹਨਾਂ ਦੀ ਆਤਮਾ ਨੂੰ ਅੰਦਰ ਤੱਕ ਝੰਜੋੜ ਦਿੱਤਾ ਅਤੇ ਇਥੋਂ ਉਹਨਾਂ ਦੀ ਜਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ । ਉਹਨਾਂ ਨੇ ਇਸ ਅਣਮਨੁੱਖੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਮਨ ਬਣਾਇਆ ਅਤੇ ਉੱਚ ਵਿਓਂਤਬੰਦੀ ਨਾਲ ਇਸ ਨੂੰ ਅੰਜਾਮ ਦਿੱਤਾ। ਇਸ ਕਾਰਨ ਹੀ ਇਸ ਫਿਲਮ ਵਿੱਚ ਉਹਨਾਂ ਦੇ ਨਾਂ ਨਾਲ ‘ਮਾਸਟਰ ਮਾਈਂਡ’ ਸ਼ਬਦ ਜ਼ੋੜਿਆ ਗਿਆ ਹੈ । ਇਹ ਗੱਲ ਉਹਨਾਂ ਦੀ ਮਹਾਨ ਸੋਚ ਨੂੰ ਦਰਸਾਉਂਦੀ ਹੈ ਕਿ ਅਦਾਲਤ ਵਲੋਂ ਬਰੀ ਕੀਤੇ ਜਾਣ ਦਾ ਸੰਕੇਤ ਦਿੱਤੇ ਜਾਣ ਦੇ ਬਾਵਜੂਦ ਇਹਨਾਂ ਯੋਧਿਆਂ ਨੇ ਖੁਦ ਆਪਣੇ ਕੀਤੇ ਕਾਰਜਾਂ ਬਾਰੇ ਕਬੂਲਿਆ ਤੇ ਹੱਸਦੇ ਹੋਏ ਆਪਣੇ ਲਈ ਫਾਂਸੀ ਦੀ ਮੰਗ ਕੀਤੀ ।
ਇਸ ਫਿਲਮ ਵਿੱਚ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦਾ ਕਿਰਦਾਰ ਕਰਮਵਾਰ ਨਵ ਬਾਜਵਾ ਅਤੇ ਸੋਨਪ੍ਰੀਤ ਜਵੰਦਾ ਨਿਭਾਅ ਰਹੇ ਹਨ ਅਤੇ ਉਹਨਾਂ ਨਾਲ ਗੁੱਗੂ ਗਿੱਲ, ਈਸ਼ਾ ਸ਼ਰਮਾ, ਸੁਨੀਤਾ ਧੀਰ, ਹਰਿੰਦਰ ਬੱਬ, ਡੈਵੀ ਸਿੰਘ ਅੰਮ੍ਰਿਤਪਾਲ ਬਿੱਲਾ, ਸਤਵੰਤ ਕੌਰ ਤੇ ਹੋਰ ਅਦਾਕਾਰ ਵੀ ਸ਼ਾਮਿਲ ਹਨ ਅਤੇ ਨਿਰਦੇਸ਼ਨ ਸੁਖਜਿੰਦਰ ਸਿੰਘ ਸ਼ੇਰਾ ਦੁਆਰਾ ਕੀਤਾ ਗਿਆ ਹੈ । ਇਸ ਫਿਲਮ ਦਾ ਸੰਗੀਤ ਟਾਇਗਰ ਸਟਾਇਲ ਯੂ ਕੇ ਅਤੇ ਜ਼ੋਏ ਅਤੁਲ ਦਾ ਹੈ । ਕੇ ਐਸ ਮੱਖਣ, ਨੱਛਤਰ ਗਿੱਲ, ਕਲੇਰ ਕੰਠ ਅਤੇ ਕਮਲ ਖਾਨ ਆਪਣੀ ਅਵਾਜ ਨਾਲ ਇਸ ਫਿਲਮ ਦੇ ਗੀਤਾਂ ਨੂੰ ਸ਼ਿਗਾਰਿਆ ਹੈ।
ਸਿੰਘ ਬ੍ਰਦਰਜ਼ ਪ੍ਰੋਡਕਸ਼ਨ ਆਸਟਰੇਲੀਆ ਵੱਲੋ ਇਸ ਫਿਲਮ ਨੂੰ ਬਨਾਉਣ ਦਾ ਮਕਸਦ ਕਿਸੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਬਲਕਿ ਭਾਈ ਜਿੰਦਾ ਸੁੱਖਾ ਜੀ ਦੇ ਜੀਵਨ, ਮਹਾਨ ਸੋਚ ਅਤੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣਾ ਹੈ । ਇਹਨਾਂ ਸ਼ਹੀਦਾ ਦੇ ਸਬੰਧੀ ਲੋਕਾਂ ਵਿੱਚ ਬਹੁਤ ਸਾਰੀਆਂ ਗਲਤਫਹਿਮੀਆਂ ਹਨ ਜ਼ੋ ਕਿ ਇਸ ਫਿਲਮ ਨੂੰ ਦੇਖ ਕੇ ਦੂਰ ਹੋ ਸਕਦੀਆਂ ਹਨ। ਇਸ ਫਿਲਮ ਤੋਂ ਹੋਣ ਵਾਲੀ ਆਮਦਨ ਦਾ 50 ਪ੍ਰਤੀਸ਼ਤ ਹਿੱਸਾ ਸਿੱਖ ਕੌਮ ਦੇ ਸੰਭਵ ਯਤਨਾਂ, ਪਿੰਡਾਂ ਵਿੱਚ ਗੁਰਮਤਿ ਦੇ ਪ੍ਰਚਾਰ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਤੇ ਵਰਤਿਆ ਜਾਵੇਗਾ । ਅਜਿਹੇ ਯਤਨਾਂ ਸਦਕਾ ਹੀ ਨੌਜਵਾਨਾਂ ਸਹੀ ਸੇਧ ਮਿਲ ਸਕਦੀ ਹੈ ।
ਇਸ ਫਿਲਮ ਦੇ ਬਾਰੇ ਹੋਰ ਜਾਣਕਾਰੀ ਤੁਸੀ ਇਸ ਫਿਲਮ ਦੇ ਫੇਸਬੁੱਕ ਪੇਜ਼ ਤੋਂ ਲੈ ਸਕਦੇ ਹੋ ।
FACEBOOK PAGE LINK -https://www.facebook.com/JindaSukhaMovie

The post ਕੌਮੀ ਸ਼ਹੀਦਾਂ ਨੂੰ ਸਮਰਪਿਤ ਪੰਜਾਬੀ ਫਿਲਮ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>