ਸ਼ਮਰਾਲਾ/ਬਿਊਰੋ ਨਿਊਜ਼-
ਫਤਿਹ ਸਪੋਰਟਸ ਕਲੱਬ ਅਮੀਰਕਾ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਸੈਂਸਰ ਵੱਲੋਂ ਨਵੇਂ ਸਿਰਿਉਂ ਜਾਂਚਣ ਤੋਂ ਬਾਅਦ 17 ਅਪਰੈਲ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ। ਫਿਲਮ ਦੇ ਪੋਸਟਰ ਪਿੰਡ ਭੈਰੋਮੁੰਨਾਂ ਵਿਖੇ ਪਿੰਡ ਦੇ ਸਾਬਕਾ ਸਰਪੰਚ ਤੇ ਸਿੱਖ ਵੈਲਫੇਆਰ ਸੁਸਾਇਟੀ ਸਾਹਨੇਵਾਲ ਦੇ ਮੁੱਖ ਸੇਵਾਦਾਰ ਸਰਪੰਚ ਬਲਵੀਰ ਸਿੰਘ ਵੱਲੋਂ ਰਿਲੀਜ਼ ਕੀਤੇ ਗਏ।
ਫਿਲਮ ਦੇ ਨਿਰਮਾਤਾ ਸਰਪੰਚ ਬਲਵੀਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਜੰਟੀ ਅਮਰੀਕਾ ਅਤੇ ਉਨ੍ਹਾਂ ਦੇ ਸਾਥੀ ਹਰਸਿਮਰਨ ਸੰਗਰਾਮ ਸਿੰਘ ਹਨ। ਫਿਲਮ ਦੇ ਨਿਰਦੇਸ਼ਕ ਨਰੇਸ਼ ਐਸ ਗਰਗ, ਡਾਇਰੈਕਟਰ ਫੋਟੋਗ੍ਰਾਫਰ ਸਿਵਤਾਰ ਸਿੰਘ ਤੇ ਪ੍ਰਿੰਸ ਕਮਲਜੀਤ ਸਿੰਘ ਵੱਲੋਂ ਲਿਖੀ ਕਹਾਣੀ ‘ਤੇ ਅਧਾਰਿਤ ਫਿਲਮ ਨੂੰ ਬੀਟ ਮਨਿੰਸਟਰ ਨੇ ਸੰਗੀਤਬੱਧ ਕੀਤਾ ਹੈ। ਫਿਲਮ ਦੇ ਮੁੱਖ ਕਲਾਕਾਰ ਰਾਜ ਕਾਕੜਾ, ਸੁਨੀਤਾ ਡੋਡਾ, ਸ਼ਵਿੰਦਰ ਮਾਹਲ, ਨੀਤੂ ਪੰਧੇਰ, ਸ਼ੁਕਰਾਣਾ ਆਦਿ ਹਨ। ਇਸ ਫਿਲਮ ਦੀ ਕਹਾਣੀ 1984 ਤੋਂ 1992 ਤੱਕ ਦੇ ਪੰਜਾਬ ਵੱਲੋਂ ਭੋਗੇ ਸੰਤਾਪ ਨੂੰ ਬਿਆਨਦੀ ਹੈ। ਪੋਸਟਰ ਰਿਲੀਜ਼ ਕਰਨ ਸਮੇਂ ਸਾਬਕਾ ਸਰਪੰਚ ਬਲਵੀਰ ਸਿੰਘ, ਨਿਰਮਾਤਾ ਦੇ ਭਰਾ ਵਰਿੰਦਰ ਸਿੰਘ ਬੰਟੀ, ਕੁਲਵੀਰ ਸਿੰਘ ਸਾਬਕਾ ਚੇਅਰਮੈਨ, ਸਰਪੰਚ ਰੁਲਦੂ ਰਾਮ, ਕੁਲਦੀਪ ਸਿੰਘ ਮਾਣਕ, ਹਰਪ੍ਰੀਤ ਸਿੰਘ ਜਰਗ, ਹਰਪ੍ਰੀਤ ਹੈਪੀ, ਅਮਨਦੀਪ ਸਿੰਘ, ਚੰਨਪ੍ਰੀਤ ਸਿੰਘ, ਬਾਬਾ ਪ੍ਰੀਤਮ ਸਿੰਘ, ਮਾਸਟਰ ਮਹਿੰਦਰ ਸਿੰਘ, ਹਰਭਜਨ ਸਿੰਘ, ਰਾਜਬੀਰ ਸਿੰਘ ਆਦਿ ਹਾਜ਼ਰ ਸਨ।
The post ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 17 ਨੂੰ ਹੋਏਗੀ ਰਿਲੀਜ਼ appeared first on Quomantry Amritsar Times.